''ਚੋਣਾਂ ਦੇ ਨਤੀਜਿਆਂ ''ਚ ਕੁਝ ਗੜਬੜ, ਇਹ ਜਨਤਾ ਦਾ ਫ਼ੈਸਲਾ ਨਹੀਂ'', ਸੰਜੇ ਰਾਉਤ ਦਾ ਵੱਡਾ ਇਲਜ਼ਾਮ
Saturday, Nov 23, 2024 - 11:49 AM (IST)
ਨੈਸ਼ਨਲ ਡੈਸਕ : ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਦੌਰਾਨ ਸ਼ਿਵ ਸੈਨਾ (ਯੂਬੀਟੀ) ਦੇ ਸੀਨੀਅਰ ਨੇਤਾ ਅਤੇ ਸੰਸਦ ਮੈਂਬਰ ਸੰਜੇ ਰਾਉਤ ਨੇ ਮਹਾਯੁਤੀ ਦੇ ਪੱਖ ਵਿੱਚ ਆਉਣ ਵਾਲੇ ਰੁਝਾਨਾਂ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ, "ਜੋ ਅਸੀਂ ਦੇਖ ਰਹੇ ਹਾਂ, ਉਸ ਤੋਂ ਲੱਗਦਾ ਹੈ ਕਿ ਕੁਝ ਗਲਤ ਹੈ। ਇਹ ਜਨਤਕ ਫ਼ੈਸਲਾ ਨਹੀਂ ਹੋ ਸਕਦਾ। ਹਰ ਕੋਈ ਸਮਝ ਜਾਵੇਗਾ ਕਿ ਇੱਥੇ ਕੀ ਗਲਤ ਹੈ।"
ਇਹ ਵੀ ਪੜ੍ਹੋ - Election Result 2024 Live: ਮਹਾਰਾਸ਼ਟਰ ਤੇ ਝਾਰਖੰਡ ਦਾ ਜਾਣੋ ਹੁਣ ਤੱਕ ਦਾ ਰੁਝਾਨ
ਦੱਸ ਦੇਈਏ ਕਿ ਰਾਉਤ ਨੇ ਇਸ ਪਿੱਛੇ ਕੁਝ ਹੋਰ ਵੱਡੇ ਦੋਸ਼ ਵੀ ਲਾਏ ਹਨ। ਉਨ੍ਹਾਂ ਕਿਹਾ, "ਦੋ ਦਿਨ ਪਹਿਲਾਂ ਅਡਾਨੀ ਦੇ ਖ਼ਿਲਾਫ਼ ਵਾਰੰਟ ਜਾਰੀ ਕੀਤਾ ਗਿਆ ਸੀ, ਜਿਸ ਵਿੱਚ ਭਾਜਪਾ ਦੀ ਪੂਰੀ ਪੋਲ ਖ਼ੁੱਲ੍ਹ ਗਈ, ਉਸ ਤੋਂ ਧਿਆਨ ਹਟਾਉਣ ਲਈ ਇਹ ਸਭ ਕੀਤਾ ਗਿਆ ਹੈ। ਮੁੰਬਈ ਗੌਤਮ ਅਡਾਨੀ ਦੀ ਜੇਬ ਵਿੱਚ ਜਾ ਰਿਹਾ ਹੈ।" ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ, "ਮਹਾਰਾਸ਼ਟਰ ਦੇ ਲੋਕਾਂ ਦਾ ਮਨ ਸਾਨੂੰ ਪਤਾ ਸੀ, ਉਨ੍ਹਾਂ ਨੇ ਸਾਡੀਆਂ 4-5 ਸੀਟਾਂ ਚੋਰੀ ਕਰ ਲਈਆਂ ਹਨ। ਹਰੇਕ ਚੋਣ ਖੇਤਰ ਵਿਚ ਨੋਟਾਂ ਦੀਆਂ ਮਸ਼ੀਨਾਂ ਲਗਾਈਆਂ ਸਨ। ਜਿਸ ਸੂਬੇ 'ਚ ਸਭ ਤੋਂ ਵੱਧ ਬੇਈਮਾਨੀ ਹੁੰਦੀ ਹੈ, ਉੱਥੇ ਦੇ ਲੋਕ ਬੇਈਮਾਨ ਨਹੀਂ ਹੁੰਦੇ।"
ਇਹ ਵੀ ਪੜ੍ਹੋ - ਬਣਾਉਟੀ ਮੀਂਹ ਪਵਾਉਣ ਦੀ ਤਿਆਰੀ, ਖ਼ਰਚੇ ਜਾਣਗੇ ਕਰੋੜਾਂ ਰੁਪਏ, ਜਾਣੋ ਕੀ ਹੈ ਪੂਰੀ ਯੋਜਨਾ
ਮੌਜੂਦਾ ਰੁਝਾਨਾਂ ਅਨੁਸਾਰ, ਮਹਾਯੁਤੀ 219 ਸੀਟਾਂ ਨਾਲ ਅੱਗੇ ਚੱਲ ਰਹੀ ਹੈ, ਜਦੋਂ ਕਿ ਮਹਾ ਵਿਕਾਸ ਅਘਾੜੀ (ਐੱਮਵੀਏ) 56 ਸੀਟਾਂ ਨਾਲ ਅੱਗੇ ਹੈ। ਚੋਣ ਨਤੀਜਿਆਂ ਨੂੰ ਲੈ ਕੇ ਮੁੱਖ ਮੁਕਾਬਲਾ ਸੱਤਾਧਾਰੀ ਮਹਾਯੁਤੀ ਅਤੇ ਮਹਾਵਿਕਾਸ ਅਗਾੜੀ ਵਿਚਾਲੇ ਦੇਖਣ ਨੂੰ ਮਿਲ ਰਿਹਾ ਹੈ। ਫਿਲਹਾਲ ਸਭ ਦੀਆਂ ਨਜ਼ਰਾਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ 'ਤੇ ਟਿਕੀਆਂ ਹੋਈਆਂ ਹਨ।
ਇਹ ਵੀ ਪੜ੍ਹੋ - ਵੱਡੀ ਖ਼ਬਰ : ਇਨ੍ਹਾਂ 7 ਜ਼ਿਲ੍ਹਿਆਂ 'ਚ 3 ਦਿਨ ਬੰਦ ਰਹਿਣਗੀਆਂ ਇੰਟਰਨੈਟ ਸੇਵਾਵਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8