ਕੰਪਿਊਟਰ ਤੋਂ ਘੱਟ ਨਹੀਂ ''ਪਹਿਲੀ ਜਮਾਤ'' ਦੇ ਬੱਚੇ ਦਾ ਦਿਮਾਗ, ਨਾਮ ਕੀਤੇ ਕਈ ''ਰਿਕਾਰਡ''

Saturday, Mar 27, 2021 - 04:59 PM (IST)

ਕੰਪਿਊਟਰ ਤੋਂ ਘੱਟ ਨਹੀਂ ''ਪਹਿਲੀ ਜਮਾਤ'' ਦੇ ਬੱਚੇ ਦਾ ਦਿਮਾਗ, ਨਾਮ ਕੀਤੇ ਕਈ ''ਰਿਕਾਰਡ''

ਬੇਂਗਲੁਰੂ- ਕਰਨਾਟਕ ਦੇ ਬੇਂਗਲੁਰੂ ਦੇ ਇਕ ਸਕੂਲ 'ਚ ਪਹਿਲੀ ਜਮਾਤ ਦੇ ਵਿਦਿਆਰਥੀ ਸੰਜੇ ਅਰੁਣਾ ਕੁਮਾਰ ਨੇ ਛੋਟੀ ਉਮਰ ਵਿਚ ਹੀ ਕਈ ਰਿਕਾਰਡ ਆਪਣੇ ਨਾਮ ਕਰ ਲਏ ਹਨ। ਉੱਤਰੀ ਅਤੇ ਦੱਖਣੀ ਅਮਰੀਕਾ ਮਹਾਦੀਪਾਂ ਦੇ ਦੇਸ਼ਂ ਅਤੇ ਸੂਬਿਆਂ ਦੇ ਨਾਂ ਯਾਦ ਕਰ ਕੇ ਸੁਣਾਉਣ ਲਈ ਉਸ ਦਾ ਨਾਂ 'ਇੰਡੀਆ ਬੁੱਕ ਆਫ਼ ਰਿਕਾਰਡਸ' ਵਿਚ ਦਰਜ ਹੋ ਚੁੱਕਾ ਹੈ। ਉਸ ਨੂੰ 'ਏਸ਼ੀਆ ਬੁੱਕ ਆਫ਼ ਰਿਕਾਰਡਸ' ਵਲੋਂ ਗ੍ਰੈਂਡਸਟਰ ਦਾ ਦਰਜਾ ਵੀ ਦਿੱਤਾ ਗਿਆ ਹੈ।

ਉਸ ਨੇ ਅਮਰੀਕਾ, ਕੈਰੀਬੀਆਈ ਦੀਪਾਂ ਅਤੇ ਫਰੈਂਚ ਗੁਆਨਾ ਦੇ ਝੰਡਿਆਂ ਅਤੇ ਸੂਬਿਆਂ ਦੀ ਰਾਜਧਾਨੀ ਦੀ ਪਛਾਣ ਲਈ 'ਟ੍ਰਾਯਮਫ ਵਰਲਡ ਰਿਕਾਰਡਸ' ਵਿਚ ਵੀ ਸਥਾਨ ਹਾਸਲ ਕੀਤਾ ਹੈ। ਉਸ ਨੂੰ 'ਕਲਾਮ ਵਰਲਡ ਰਿਕਾਰਡਸ' ਨੇ ਇਕ 'ਐਕਸਟ੍ਰਾ ਆਰਡਿਨਰੀ ਮੈਮੋਰੀ ਗ੍ਰੈਸਪਿੰਗ ਪਾਵਰ ਕਿਡ' ਭਾਵ ਵਿਲੱਖਣ ਯਾਦਾਸ਼ਤ ਵਾਲੇ ਬੱਚੇ ਦੇ ਰੂਪ 'ਚ ਮਾਨਤਾ ਦਿੱਤੀ ਹੈ।

ਸੰਜੇ ਨੇ 2 ਮਿੰਟ 57 ਸਕਿੰਟ ਵਿਚ 250 ਲੋਕਾਂ ਦੀ ਸਭ ਤੋਂ ਤੇਜ਼ ਪਛਾਣ ਕਰ ਕੇ ਵੀ ਇਕ ਨਵਾਂ ਵਿਸ਼ਵ ਰਿਕਾਰਡ ਬਣਾਇਆ ਹੈ। ਉਸ ਨੂੰ 'ਇੰਡੀਆ ਬੁੱਕ ਆਫ਼ ਰਿਕਾਰਡ' ਨਾਮੀ ਟਾਈਟਲ ਨਾਲ ਵੀ ਸਨਮਾਨਤ ਕੀਤਾ ਗਿਆ ਹੈ ਅਤੇ ਬਾਲ ਦਿਵਸ ਦੇ ਮੌਕੇ 'ਤੇ 'ਅਸਾਧਾਰਣ ਪ੍ਰਤਿਭਾ ਵਾਲੇ ਬੱਚੇ' ਦੇ ਖਿਤਾਬ ਨਾਲ ਵੀ ਸਨਮਾਨਤ ਕੀਤਾ ਗਿਆ। 


author

Tanu

Content Editor

Related News