ਸੰਦੀਪ ਦੀਕਸ਼ਿਤ ਨੇ ਆਰਮੀ ਚੀਫ ਨੂੰ ਕਿਹਾ ਸੜਕ ਦਾ ਗੁੰਡਾ, ਬਾਅਦ ''ਚ ਮੰਗੀ ਮੁਆਫੀ
Monday, Jun 12, 2017 - 05:37 AM (IST)

ਨਵੀਂ ਦਿੱਲੀ— ਸੀਨੀਅਰ ਕਾਂਗਰਸੀ ਨੇਤਾ ਸੰਦੀਪ ਦੀਕਸ਼ਿਤ ਨੇ ਭਾਰਤ ਦੇ ਆਰਮੀ ਪ੍ਰਮੁੱਖ ਜਨਰਲ ਵਿਪਿਨ ਰਾਵਤ 'ਤੇ ਬੇਮਤਲਬ ਦੀ ਬਿਆਨਬਾਜ਼ੀ ਕਰਨ ਦਾ ਦੋਸ਼ ਲਾਇਆ ਹੈ। ਦੀਕਸ਼ਿਤ ਨੇ ਇਸ ਮਾਮਲੇ 'ਚ ਰਾਵਤ 'ਤੇ ਵਿਵਾਦਿਤ ਬਿਆਨ ਦਿੱਤਾ ਪਰ ਫਿਰ ਉਨ੍ਹਾਂ ਮੁਆਫੀ ਮੰਗੀ। ਕਾਂਗਰਸ ਨੇਤਾ ਸੰਦੀਪ ਦੀਕਸ਼ਿਤ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦੇ ਪੁੱਤਰ ਹਨ।
ਉਨ੍ਹਾਂ ਕਿਹਾ,''ਪਾਕਿਸਤਾਨ ਤਾਂ ਕੋਝੀਆਂ ਹਰਕਤਾਂ ਤੇ ਬਿਆਨਬਾਜ਼ੀ ਕਰਦਾ ਰਹਿੰਦਾ ਹੈ। ਖਰਾਬ ਉਦੋਂ ਲਗਦਾ ਹੈ ਜਦੋਂ ਸਾਡੇ ਜ਼ਮੀਨੀ ਫੌਜ ਪ੍ਰਮੁੱਖ ਸੜਕ ਦੇ ਗੁੰਡੇ ਦੀ ਤਰ੍ਹਾਂ ਬਿਆਨ ਦਿੰਦੇ ਹਨ। ਪਾਕਿਸਤਾਨ ਅਜਿਹਾ ਕਰਦਾ ਹੈ ਤਾਂ ਇਸ 'ਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ।'' ਦੀਕਸ਼ਿਤ ਨੇ ਕਿਹਾ, ''ਪਾਕਿਸਤਾਨੀਆਂ ਦੀ ਫੌਜ 'ਚ ਕੀ ਰੱਖਿਆ ਹੈ, ਉਹ ਤਾਂ ਸਾਰੇ ਮਾਫੀਆ ਵਰਗੇ ਲੋਕ ਹਨ ਪਰ ਸਾਡੇ ਫੌਜ ਮੁਖੀ ਅਜਿਹਾ ਬਿਆਨ ਕਿਉਂ ਦਿੰਦੇ ਹਨ। ਸਾਡੇ ਇਥੇ ਸਭਿਆਤਾ, ਦਯਾ, ਡੂੰਘਾਈ ਹੈ ਅਤੇ ਤਾਕਤ ਹੈ।''