ਸੈਂਡ ਆਰਟਿਸ ਨੇ ਰੇਤ 'ਤੇ ਬਣਾਈ ਰਾਮ ਮੰਦਰ ਦੀ ਅਨੋਖੀ ਤਸਵੀਰ

8/5/2020 4:15:18 PM

ਬਲੀਆ- ਰੇਤ 'ਤੇ ਸ਼ਾਨਦਾਰ ਕਲਾਕਾਰੀ ਕਰਨ ਵਾਲੇ ਬਲੀਆ ਦੇ ਸੈਂਡ ਆਰਟਿਸਟ ਰੂਪੇਸ਼ ਸਿੰਘ ਨੇ ਬੁੱਧਵਾਰ ਨੂੰ ਅਯੁੱਧਿਆ 'ਚ ਰਾਮ ਮੰਦਰ ਦੇ ਭੂਮੀ ਪੂਜਨ ਦੇ ਪ੍ਰਤੀ ਆਪਣੀਆਂ ਭਾਵਨਾਵਾਂ ਜ਼ਾਹਰ ਕਰਦੇ ਹੋਏ ਰੇਤ 'ਤੇ ਮੰਦਰ ਦੀ ਤਸਵੀਰ ਬਣਾਈ ਹੈ। ਬਲੀਆ ਜ਼ਿਲ੍ਹੇ ਦੇ ਰਾਜਾ ਕਾ ਪਿੰਡ ਖਰੈਨੀ ਦੇ ਰਹਿਣ ਵਾਲੇ ਰੂਪੇਸ਼ ਨੇ ਕਿਹਾ ਕਿ ਕਰੀਬ 500 ਸਾਲ ਦੇ ਸੰਘਰਸ਼ ਤੋਂ ਬਾਅਦ ਅਯੁੱਧਿਆ 'ਚ ਰਾਮ ਜਨਮ ਭੂਮੀ 'ਤੇ ਮੰਦਰ ਦਾ ਨੀਂਹ ਪੱਥਰ ਰੱਖਿਆ ਗਿਆ ਹੈ। 

ਉਨ੍ਹਾਂ ਨੇ ਕਿਹਾ ਕਿ ਮੰਦਰ ਨਿਰਮਾਣ ਨੂੰ ਲੈ ਕੇ ਭਾਵਨਾਵਾਂ ਪ੍ਰਦਰਸ਼ਨ ਕਰਨ ਲਈ ਰੇਤ 'ਤੇ ਰਾਮ ਮੰਦਰ ਦੀ ਤਸਵੀਰ ਤਿਆਰ ਕੀਤੀ ਹੈ। ਸੈਂਡ ਆਰਟਿਸਟ ਰੂਪੇਸ਼ ਨੇ ਪਿਛਲੇ ਦਿਨੀਂ ਮਹਾਮਾਰੀ ਕੋਵਿਡ-19 ਦੌਰਾਨ ਆਪਣੇ ਘਰ ਆ ਰਹੇ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਕਰਨ ਵਾਲੇ ਅਭਿਨੇਤਾ ਸੋਨੂੰ ਸੂਦ ਦੇ ਜਨਮ ਦਿਨ 'ਤੇ ਉਨ੍ਹਾਂ ਦੀ ਤਸਵੀਰ ਤਿਆਰ ਕਰ ਕੇ ਵਾਹਵਾਹੀ ਬਟੋਰੀ ਸੀ। ਸੂਦ ਨੇ ਟਵੀਟ ਕਰ ਕੇ ਰੂਪੇਸ਼ ਨਾਲ ਮੁਲਾਕਾਤ ਦਾ ਵਾਅਦਾ ਕੀਤਾ ਸੀ।


DIsha

Content Editor DIsha