ਸਾਡੀਆਂ ਰਗਾਂ ’ਚ ਵਹਿੰਦਾ ਹੈ ਸਨਾਤਨ , ਹਿੰਦੂ ਭਾਵਨਾਵਾਂ ਨੂੰ ਠੇਸ ਪਹੁੰਚੀ ਤਾਂ ਚੁੱਪ ਨਹੀਂ ਰਹਾਂਗੇ- ਬਸਵਰਾਜ ਬੋਮਈ
Monday, Oct 09, 2023 - 04:58 PM (IST)
ਹਵੇਰੀ (ਕਰਨਾਟਕ) (ਅਨਸ) : ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਬਸਵਰਾਜ ਬੋਮਈ ਨੇ ਕਰਨਾਟਕ ’ਚ ਗਣਪਤੀ ਮਹਾਉਤਸਵ ਨੂੰ ਰੋਕਣ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਕਿਸੇ ਨੇ ਵੀ ਹਿੰਦੂ ਭਾਵਨਾਵਾਂ ਨੂੰ ਠੇਸ ਪਹੁੰਚਾਈ ਤਾਂ ਉਹ ਚੁੱਪ ਨਹੀਂ ਰਹਿਣਗੇ। ਉਨ੍ਹਾਂ ਇਹ ਵੀ ਕਿਹਾ ਕਿ ਮਹਾਨ ਸਨਾਤਨ ਧਰਮ ਉਨ੍ਹਾਂ ਦੀਆਂ ਰਗਾਂ ’ਚ ਵਹਿੰਦਾ ਹੈ। ਬੋਮਈ ਨੇ ਕਿਹਾ, “ਜੇਕਰ ਸਾਡੇ ਸਨਾਤਨ ਧਰਮ ਦੀ ਤੁਲਨਾ ਮਲੇਰੀਆ ਨਾਲ ਕੀਤੀ ਜਾਵੇਗੀ, ਤਾਂ ਕੀ ਸਾਨੂੰ ਚੁੱਪ ਰਹਿਣਾ ਚਾਹੀਦਾ ਹੈ?
ਇਹ ਵੀ ਪੜ੍ਹੋ : ਆਨਲਾਈਨ ਕੈਸਿਨੋ ਖੇਡਣ ਵਾਲੇ ਹੋ ਜਾਣ ਸਾਵਧਾਨ, ਲੁੱਟੀ ਜਾ ਰਹੀ ਹੈ ਤੁਹਾਡੀ ਮਿਹਨਤ ਦੀ ਕਮਾਈ
ਹਾਵੇਰੀ ਜ਼ਿਲੇ ਦੇ ਬੰਕਾਪੁਰ ’ਚ ਆਯੋਜਿਤ ਹਿੰਦੂ ਜਾਗ੍ਰਿਤੀ ਸੰਮੇਲਨ ਨੂੰ ਸੰਬੋਧਨ ਕਰਦਿਆਂ ਸਾਬਕਾ ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ਗਣਪਤੀ ਮਹਾਉਤਸਵ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬੋਮਈ ਦੇ ਦਫ਼ਤਰ ਵੱਲੋਂ ਜਾਰੀ ਇਕ ਬਿਆਨ ’ਚ ਉਨ੍ਹਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ, ‘‘ਅਸੀਂ ਉਸ ਸਨਾਤਨ ਧਰਮ ਨਾਲ ਸਬੰਧਤ ਹਾਂ, ਜੋ ਇਸ ਦੁਨੀਆ ’ਚ ਸਮੁੱਚੀ ਮਨੁੱਖਤਾ ਦੀ ਭਲਾਈ ਦਾ ਪ੍ਰਸਾਰ ਕਰਦਾ ਹੈ। ਪਾਕਿਸਤਾਨ ਜਾਂ ਅਫਗਾਨਿਸਤਾਨ ਤੋਂ ਉਲਟ ਇੱਥੇ ਸਾਰੇ ਧਰਮਾਂ ਦੇ ਲੋਕ ਰਹਿੰਦੇ ਹਨ।’’
ਇਹ ਵੀ ਪੜ੍ਹੋ : ਟਰੱਸਟ ਦੀਆਂ 'ਇੰਪਰੂਵਮੈਂਟ' ਸਕੀਮਾਂ ਨੂੰ ਲੱਗਾ ਵੱਡਾ ਝਟਕਾ, ਅਦਾ ਕਰਨੀ ਪਵੇਗੀ ਵੱਡੀ ਰਕਮ
ਬੋਮਈ ਨੇ ਕਿਹਾ, “ਇੱਥੇ ਸਾਰੇ ਸਵੀਕਾਰਨਯੋਗ ਹਨ। ਇਹ ਸਨਾਤਨ ਧਰਮ ਦੀ ਖੂਬਸੂਰਤੀ ਹੈ ਅਤੇ ਕੁਝ ਲੋਕ ਇਸ ਨੂੰ ਡੇਂਗੂ ਅਤੇ ਮਲੇਰੀਆ ਕਹਿ ਰਹੇ ਹਨ। ਕੀ ਉਨ੍ਹਾਂ ’ਚ ਇੰਨੀ ਹਿੰਮਤ ਹੈ ਕਿ ਉਹ ਦੂਜੇ ਧਰਮਾਂ ਦੀ ਤੁਲਨਾ ਇਨ੍ਹਾਂ ਬਿਮਾਰੀਆਂ ਨਾਲ ਕਰ ਸਕਣ? ਜੇਕਰ ਉਹ ਅਜਿਹਾ ਕਰਨਗੇ ਤਾਂ ਕੀ ਹੋਵੇਗਾ? ਬੋਮਈ, ਸਨਾਤਨ ਧਰਮ ਦੇ ਖਿਲਾਫ ਦ੍ਰਵਿੜ ਮੁਨੇਤਰ ਕਸ਼ਗਮ (ਡੀ. ਐੱਮ. ਕੇ.) ਦੇ ਨੇਤਾ ਅਤੇ ਤਾਮਿਲਨਾਡੂ ਸਰਕਾਰ ’ਚ ਮੰਤਰੀ ਉਧਯਨਿਧੀ ਸਟਾਲਿਨ ਦੀਆਂ ਟਿੱਪਣੀਆਂ ਦਾ ਹਵਾਲਾ ਦੇ ਰਹੇ ਸਨ।
ਇਹ ਵੀ ਪੜ੍ਹੋ : ਸਿੱਖ ਨੌਜਵਾਨ ਦੀ ਵੀਡੀਓ ਵਾਇਰਲ, ਕਿਹਾ-ਖਾਲਿਸਤਾਨੀਆਂ ਕਰ ਕੇ ਹੋ ਰਹੀ ਬਦਨਾਮੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8