Samsung ਦੇ ਇਸ ਸੀਰੀਜ਼ ''ਚ ਆ ਰਿਹਾ ਖਾਸ ਫੀਚਰ, ਯੂਜ਼ਰਸ ਨੂੰ ਮਿਲੇਗੀ ਵੱਡੀ ਸਹੂਲਤ
Friday, May 02, 2025 - 04:01 AM (IST)

ਨਵੀਂ ਦਿੱਲੀ - ਸੈਮਸੰਗ ਇਲੈਕਟ੍ਰਾਨਿਕਸ ਨੇ ਐਲਾਨ ਕੀਤਾ ਹੈ ਕਿ ਹੁਣ ਉਸ ਦੇ ਚੋਣਵੇਂ ਗਲੈਕਸੀ ਏ ਸੀਰੀਜ਼ ਦੇ ਸਮਾਰਟਫੋਨਾਂ ’ਚ ਗੂਗਲ ਦੇ ਏ. ਆਈ. ਅਸਿਸਟੈਂਟ ਜੈਮਿਨੀ ਤੱਕ ਸਾਈਡ ਬਟਨ ਰਾਹੀਂ ਸਿੱਧੀ ਪਹੁੰਚ ਮਿਲ ਸਕੇਗੀ। ਇਹ ਫੀਚਰ ਪਹਿਲਾਂ ਗਲੈਕਸੀ ਐੱਸ ਸੀਰੀਜ਼ ਲਈ ਮੁਹੱਈਆ ਸੀ, ਜਿਸ ਨੂੰ ਹੁਣ ਹੋਰ ਜ਼ਿਆਦਾ ਯੂਜ਼ਰਜ਼ ਲਈ ਲਿਆਂਦਾ ਜਾ ਰਿਹਾ ਹੈ।
ਸੈਮਸੰਗ ਇਲੈਕਟ੍ਰਾਨਿਕਸ ਦੇ ਮੋਬਾਈਲ ਐਕਸਪੀਰੀਅੰਸ ਬਿਜ਼ਨੈੱਸ ਦੇ ਕਾਰਜਕਾਰੀ ਉਪ-ਪ੍ਰਧਾਨ ਅਤੇ ਗਾਹਕ ਅਨੁਭਵ ਵਿਭਾਗ ਦੇ ਮੁਖੀ ਜੈ ਕਿਮ ਨੇ ਕਿਹਾ, “ਸੈਮਸੰਗ ਅਤੇ ਗੂਗਲ ਮਿਲ ਕੇ ਏ. ਆਈ. ਅਨੁਭਵ ਨੂੰ ਜ਼ਿਆਦਾ ਸਹਿਜ ਅਤੇ ਵਰਤੋਂ ’ਚ ਆਸਾਨ ਬਣਾ ਰਹੇ ਹਨ ਤਾਂ ਜੋ ਨਵੀਂ ਤਕਨੀਕ ਦਾ ਲਾਭ ਵੱਧ ਤੋਂ ਵੱਧ ਲੋਕਾਂ ਤੱਕ ਪੁੱਜੇ।”