ਵੱਡੀ ਖ਼ਬਰ : ਸਮਰਾਟ ਚੌਧਰੀ ਅਤੇ ਵਿਜੇ ਸਿਨਹਾ ਹੋਣਗੇ ਬਿਹਾਰ ਦੇ Deputy CM

Wednesday, Nov 19, 2025 - 12:43 PM (IST)

ਵੱਡੀ ਖ਼ਬਰ : ਸਮਰਾਟ ਚੌਧਰੀ ਅਤੇ ਵਿਜੇ ਸਿਨਹਾ ਹੋਣਗੇ ਬਿਹਾਰ ਦੇ Deputy CM

ਪਟਨਾ : ਬਿਹਾਰ ਵਿੱਚ ਚੋਣ ਨਤੀਜਿਆਂ ਤੋਂ ਬਾਅਦ ਸਰਕਾਰ ਬਣਾਉਣ ਦੀ ਪ੍ਰਕਿਰਿਆ ਤੇਜ਼ੀ ਨਾਲ ਚੱਲ ਰਹੀ ਹੈ। ਬੁੱਧਵਾਰ ਸਵੇਰ ਤੋਂ ਹੀ ਪਟਨਾ ਵਿੱਚ ਸਿਆਸੀ ਗਤੀਵਿਧੀਆਂ ਵਿਚ ਹਲਚਲ ਹੋ ਰਹੀ ਹੈ। ਸਰਕਾਰ ਬਣਨ ਤੋਂ ਪਹਿਲਾਂ ਬੁੱਧਵਾਰ ਨੂੰ ਜੇਡੀਯੂ ਅਤੇ ਭਾਜਪਾ ਵਿਧਾਇਕ ਦਲਾਂ ਦੀ ਇੱਕ ਮੀਟਿੰਗ ਹੋਈ। ਜੇਡੀਯੂ ਦੀ ਹੋਈ ਮੀਟਿੰਗ ਵਿੱਚ ਨਿਤੀਸ਼ ਕੁਮਾਰ ਨੂੰ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ ਹੈ। ਦੂਜੇ ਪਾਸੇ ਪਟਨਾ ਦੇ ਭਾਜਪਾ ਦਫ਼ਤਰ ਵਿਚ ਭਾਜਪਾ ਵਿਧਾਇਕ ਦਲ ਦੀ ਮੀਟਿੰਗ ਵਿੱਚ ਸਮਰਾਟ ਚੌਧਰੀ ਨੂੰ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ, ਜਦਕਿ ਵਿਜੇ ਸਿਨਹਾ ਨੂੰ ਡਿਪਟੀ ਲੀਡਰ ਚੁਣਿਆ ਗਿਆ। ਇਸ ਤਹਿਤ ਮੰਨਿਆ ਜਾ ਰਿਹਾ ਹੈ ਕਿ ਦੋਵੇਂ ਆਗੂ ਬਿਹਾਰ ਦੇ ਡਿਪਟੀ ਮੁੱਖ ਮੰਤਰੀ ਬਣਨਗੇ।

ਪੜ੍ਹੋ ਇਹ ਵੀ : ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ: ਖਾਤਿਆਂ 'ਚ ਅੱਜ ਆਉਣਗੇ 2-2 ਹਜ਼ਾਰ ਰੁਪਏ

ਦੱਸ ਦੇਈਏ ਕਿ ਇਸ ਵਾਰ ਭਾਜਪਾ ਨੇ ਇੱਕ ਵਾਰ ਫਿਰ ਉਪ ਮੁੱਖ ਮੰਤਰੀ ਦੇ ਅਹੁਦੇ ਲਈ ਆਪਣੇ ਪੁਰਾਣੇ ਚਿਹਰਿਆਂ 'ਤੇ ਭਰੋਸਾ ਜਤਾਉਂਦੇ ਹੋਏ ਉਹਨਾਂ ਦੇ ਨਾਵਾਂ 'ਤੇ ਮੋਹਰ ਲਗਾਈ ਹੈ। ਬਿਹਾਰ ਵਿੱਚ ਨਵੀਂ ਐਨਡੀਏ ਸਰਕਾਰ ਦੇ ਗਠਨ ਦੇ ਮੱਦੇਨਜ਼ਰ, ਭਾਜਪਾ ਨੇ ਇੱਕ ਵੱਡਾ ਫੈਸਲਾ ਲਿਆ ਹੈ, ਸਮਰਾਟ ਚੌਧਰੀ ਅਤੇ ਵਿਜੇ ਕੁਮਾਰ ਸਿਨਹਾ ਨੂੰ ਉਪ ਮੁੱਖ ਮੰਤਰੀ ਨਿਯੁਕਤ ਕੀਤਾ ਹੈ। ਇਸਦਾ ਮਤਲਬ ਹੈ ਕਿ ਸਮਰਾਟ ਚੌਧਰੀ ਅਤੇ ਵਿਜੇ ਸਿਨਹਾ ਇੱਕ ਵਾਰ ਫਿਰ ਬਿਹਾਰ ਦੇ ਉਪ ਮੁੱਖ ਮੰਤਰੀ ਵਜੋਂ ਸੇਵਾ ਨਿਭਾਉਣਗੇ। ਭਲਕੇ ਸਵੇਰੇ 11:30 ਵਜੇ ਗਾਂਧੀ ਮੈਦਾਨ ਵਿਖੇ ਸਹੁੰ ਚੁੱਕ ਸਮਾਗਮ ਸ਼ੁਰੂ ਹੋਵੇਗਾ।

ਪੜ੍ਹੋ ਇਹ ਵੀ : 20 ਸਾਲਾਂ ਤੱਕ ਨਹੀਂ ਮਿਲੇਗੀ PR! ਯੂਕੇ ਸਰਕਾਰ ਦਾ ਪ੍ਰਵਾਸੀਆਂ ਨੂੰ ਵੱਡਾ ਝਟਕਾ

 


author

rajwinder kaur

Content Editor

Related News