ਇਸ ਕੰਪਨੀ ਦੇ ਜੀਰਾ ਪਾਊਡਰ ਦਾ ਸੈਂਪਲ ਫੇਲ੍ਹ ! FSSAI ਵੱਲੋਂ Recall ਦੇ ਹੁਕਮ, Creative Bakers ਦਾ ਲਾਇਸੈਂਸ ਰੱਦ
Sunday, Oct 04, 2026 - 04:56 PM (IST)
ਨੈਸ਼ਨਲ ਡੈਸਕ : ਤਿਉਹਾਰਾਂ ਦੇ ਸੀਜ਼ਨ 'ਚ ਮਿਲਾਵਟਖੋਰੀ ਅਤੇ ਘਟੀਆ ਗੁਣਵੱਤਾ ਵਾਲੀਆਂ ਵਸਤੂਆਂ 'ਤੇ ਰੋਕ ਲਗਾਉਣ ਲਈ ਭਾਰਤੀ ਖਾਧ ਸੁਰੱਖਿਆ ਤੇ ਮਿਆਰ ਅਥਾਰਟੀ (FSSAI) ਨੇ ਜਾਂਚ ਮੁਹਿੰਮ ਤੇਜ਼ ਕਰ ਦਿੱਤੀ ਹੈ। ਖਪਤਕਾਰਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਅਥਾਰਟੀ ਨੇ ਦੋ ਵੱਡੀਆਂ ਕੰਪਨੀਆਂ ਵਿਰੁੱਧ ਸਖ਼ਤ ਕਦਮ ਚੁੱਕੇ ਹਨ। FSSAI ਨੇ ਕ੍ਰਿਏਟਿਵ ਬੇਕਰਜ਼ ਐਂਡ ਕੰਫੈਕਸ਼ਨਰਜ਼ ਪ੍ਰਾਈਵੇਟ ਲਿਮਟਿਡ ਦਾ ਲਾਇਸੈਂਸ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਇਸ ਦੇ ਨਾਲ ਹੀ ਐਵਰੈਸਟ ਫੂਡ ਪ੍ਰੋਡਕਟਸ ਪ੍ਰਾਈਵੇਟ ਲਿਮਟਿਡ ਨੂੰ ਆਪਣੇ ਪ੍ਰੀ-ਪੈਕਡ ਜੀਰਾ ਪਾਊਡਰ ਦੇ ਸਟਾਕ ਨੂੰ ਬਾਜ਼ਾਰ ਵਿੱਚੋਂ ਤੁਰੰਤ ਵਾਪਸ ਮੰਗਵਾਉਣ ਦਾ ਹੁਕਮ ਜਾਰੀ ਕੀਤਾ ਹੈ।
FSSAI continues to enforce strict regulatory compliance to safeguard consumer health across the country: 1️⃣ Licence Suspended: FSSAI licence of M/s Creative Bakers and Confectioners Pvt. Ltd. has been suspended with immediate effect due to severe hygiene deficiencies. (1)2 https://t.co/i4yy2phThN
— FSSAI (@fssaiindia) October 4, 2026
FSSAI ਅਨੁਸਾਰ ਕ੍ਰਿਏਟਿਵ ਬੇਕਰਜ਼ ਐਂਡ ਕੰਫੈਕਸ਼ਨਰਜ਼ ਦੇ ਉਤਪਾਦਨ ਕੇਂਦਰ ਵਿੱਚ ਸਾਫ਼-ਸਫ਼ਾਈ ਨਾਲ ਜੁੜੀਆਂ ਗੰਭੀਰ ਕਮੀਆਂ ਪਾਈਆਂ ਗਈਆਂ ਹਨ। ਖਾਧ ਸੁਰੱਖਿਆ ਦੇ ਨਿਯਮਾਂ ਦੀ ਅਣਦੇਖੀ ਕਾਰਨ ਕੰਪਨੀ ਦਾ ਲਾਇਸੈਂਸ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਗਿਆ ਹੈ।
ਜਾਂਚ ਦੌਰਾਨ ਐਵਰੈਸਟ ਫੂਡ ਪ੍ਰੋਡਕਟਸ ਦੇ ਪ੍ਰੀ-ਪੈਕਡ ਜੀਰਾ ਪਾਊਡਰ ਦਾ ਸੈਂਪਲ ਲਿਆ ਗਿਆ ਸੀ। ਲੈਬਾਰਟਰੀ ਟੈਸਟ ਵਿੱਚ ਇਹ ਸੈਂਪਲ ਮਾਨਕਾਂ 'ਤੇ ਖ਼ਰਾ ਨਹੀਂ ਉਤਰਿਆ ਅਤੇ ਇਸ ਨੂੰ ਅਸੁਰੱਖਿਅਤ ਐਲਾਨਿਆ ਗਿਆ ਹੈ। ਇਸ ਤੋਂ ਬਾਅਦ FSSAI ਨੇ ਕੰਪਨੀ ਨੂੰ ਬਾਜ਼ਾਰ ਵਿੱਚ ਮੌਜੂਦ ਸਾਰੇ ਉਤਪਾਦ ਤੁਰੰਤ ਵਾਪਸ ਲੈਣ ਦੇ ਹੁਕਮ ਦਿੱਤੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Related News
Akasa Air ਦੇ ਯਾਤਰੀਆਂ ਦੀਆਂ ਵਧੀਆਂ ਮੁਸ਼ਕਿਲਾਂ : ਕੰਪਨੀ ਨੇ ਇਸ ਰੂਟ ਲਈ 10 ਅਕਤੂਬਰ ਤੱਕ ਰੱਦ ਕੀਤੀਆਂ ਸਾਰੀਆਂ ਉਡਾਣਾ
