UP: 2 ਪੁਲਸ ਕਰਮਚਾਰੀਆਂ ਦੀ ਹੱਤਿਆ ਕਰਨ ਵਾਲਾ ਬਦਮਾਸ਼ ਮੁੱਠਭੜ ''ਚ ਢੇਰ

Sunday, Jul 21, 2019 - 11:25 AM (IST)

UP: 2 ਪੁਲਸ ਕਰਮਚਾਰੀਆਂ ਦੀ ਹੱਤਿਆ ਕਰਨ ਵਾਲਾ ਬਦਮਾਸ਼ ਮੁੱਠਭੜ ''ਚ ਢੇਰ

ਸੰਭਲ—ਉੱਤਰ ਪ੍ਰਦੇਸ਼ 'ਚ ਸੰਭਲ ਜ਼ਿਲੇ ਦੇ ਬਨਿਆਰਠੇਰ ਖੇਤਰ 'ਚ 2 ਪੁਲਸ ਕਰਮਚਾਰੀਆਂ ਦੀ ਹੱਤਿਆ ਕਰਨ ਵਾਲੇ ਫਰਾਰ 3 ਦੋਸ਼ੀਆਂ 'ਚੋ ਇਕ ਇਨਾਮੀ ਬਦਮਾਸ਼ ਕਮਲ ਸ਼ਨੀਵਾਰ ਦੇਰ ਰਾਤ ਪੁਲਸ ਨਾਲ ਹੋਈ ਮੁੱਠਭੇੜ 'ਚ ਮਾਰਿਆ ਗਿਆ। ਪੁਲਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਕਿ ਸ਼ਨੀਵਾਰ ਦੇਰ ਰਾਤ ਅਮਰੋਹਾ ਪੁਲਸ ਆਦਮਪੁਰ ਖੇਤਰ ਦੇ ਪਿੰਡ ਢਵਾਰਸੀ ਦੇ ਜੰਗਲ 'ਚ ਫਰਾਰ ਇੱਕ ਬਦਮਾਸ਼ ਕਮਲ ਨਾਲ ਮੁੱਠਭੇੜ ਹੋਈ। ਇਸ ਦੌਰਾਨ ਦੋਵਾਂ ਵੱਲੋਂ ਕਾਫੀ ਫਾਇਰਿੰਗ ਹੋਈ, ਜਿਸ 'ਚ ਇਨਾਮੀ ਫਰਾਰ ਕੈਦੀ ਕਮਲ ਮਾਰਿਆ ਗਿਆ। 

ਜ਼ਿਕਰਯੋਗ ਹੈ ਕਿ 17 ਜੁਲਾਈ ਨੂੰ ਮੁਰਾਦਾਬਾਦ ਜੇਲ ਤੋਂ 24 ਕੈਦੀਆਂ ਨੂੰ ਲੈ ਕੇ ਪੁਲਸ ਚੰਦੌਸੀ ਅਦਾਲਤ 'ਚ ਪੇਸ਼ੀ ਲਈ ਲੈ ਕੇ ਆਈ ਸੀ। ਪੇਸ਼ੀ ਤੋਂ ਬਾਅਦ ਪੁਲਸ ਨੇ ਹਿਰਾਸਤ 'ਚ 24 ਕੈਦੀਆਂ ਨੂੰ ਮੁਰਾਦਾਬਾਦ ਲਿਜਾਇਆ ਜਾ ਰਿਹਾ ਸੀ। ਇਸ ਦੌਰਾਨ ਸੰਭਲ ਜ਼ਿਲੇ ਦੇ ਬਨਿਆਠੇਰ ਇਲਾਕੇ 'ਚ 3 ਕੈਦੀਆਂ ਸ਼ਕੀਲ, ਧਰਮਪਾਲ ਅਤੇ ਕਮਲ ਨੇ ਸਿਪਾਹੀ ਹਰਿੰਦਰ ਅਤੇ ਬ੍ਰਿਜਪਾਲ ਦੀਆਂ ਅੱਖਾਂ 'ਚ ਮਿਰਚੀ ਪਾਊਡਰ ਪਾ ਦਿੱਤਾ ਅਤੇ ਬਾਅਦ 'ਚ ਉਨ੍ਹਾਂ ਨੂੰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਇਸ ਤੋਂ ਇਲਾਵਾ ਕੈਦੀ ਬਦਮਾਸ਼ਾਂ ਨੇ ਸਰਕਾਰੀ ਰਾਇਫਲ ਵੀ ਆਪਣੇ ਨਾਲ ਲੈ ਗਏ ਸੀ। ਦੋ ਪੁਲਸ ਕਰਮਚਾਰੀਆਂ ਦੀ ਹੱਤਿਆ ਨਾਲ ਸੂਬੇ 'ਚ ਹੜਕੰਪ ਮੱਚ ਗਿਆ। ਹਾਦਸੇ ਤੋਂ ਤਰੁੰਤ ਬਾਅਦ ਉੱਤਰ ਪ੍ਰਦੇਸ਼ ਦੇ ਡੀ. ਜੀ. ਪੀ  ਓ. ਪੀ. ਸਿੰਘ ਨੇ ਫਰਾਰ ਕੈਦੀਆਂ ਨੂੰ ਫੜ੍ਹਨ ਲਈ ਐੱਸ. ਟੀ. ਐੱਫ. ਤੋਂ ਇਲਾਵਾ ਸਥਾਨਿਕ ਪੁਲਸ ਦੀਆਂ ਕਈ ਟੀਮਾਂ ਨੂੰ ਲਗਾਇਆ ਗਿਆ ਸੀ।


author

Iqbalkaur

Content Editor

Related News