ਪੁਰਾਣੀ ਰੰਜਿਸ਼ ਨੂੰ ਲੈ ਕੇ ਸਪਾ ਨੇਤਾ ਦੀ ਗੋਲੀ ਮਾਰ ਕੇ ਹੱਤਿਆ

07/20/2015 1:09:39 PM


ਮਊ- ਉੱਤਰ ਪ੍ਰਦੇਸ਼ ਵਿਚ ਚੋਣ ਰੰਜਿਸ਼ ਨੂੰ ਲੈ ਕੇ ਸੱਤਾਧਾਰੀ ਸਮਾਜਵਾਦੀ ਪਾਰਟੀ ਦੇ ਇਕ ਸਥਾਨਕ ਨੇਤਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਸ ਸੂਤਰਾਂ ਨੇ ਇੱਥੇ ਦੱਸਿਆ ਕਿ ਸਪਾ ਦਾ ਸਥਾਨਕ ਨੇਤਾ ਵਿਨੈ ਚੌਬੇ ਐਤਵਾਰ ਦੀ ਸ਼ਾਮ ਨੂੰ ਮੋਟਰਸਾਈਕਲ ''ਤੇ ਸਵਾਰ ਹੋ ਕੇ ਬਾਜ਼ਾਰ ਜਾ ਰਿਹਾ ਸੀ। ਰਾਹ ਵਿਚ ਭਵਾਨੀਪੁਰ ਕੋਲ ਨਹਿਰ ਕਿਨਾਰੇ ਘਾਤ ਲਾ ਕੇ ਬੈਠੇ ਬਦਮਾਸ਼ਾਂ ਨੇ ਉਸ ਨੂੰ ਤਾਬੜ ਤੋੜ 5 ਗੋਲੀਆਂ ਮਾਰ ਦਿੱਤੀਆਂ। 
ਉਨ੍ਹਾਂ ਨੇ ਦੱਸਿਆ ਕਿ ਗੋਲੀਆਂ ਲੱਗਣ ਕਾਰਨ ਚੌਬੇ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਉਸ ਨੂੰ ਸਥਾਨਕ ਪਿੰਡ ਵਾਸੀਆਂ ਦੀ ਮਦਦ ਨਾਲ ਹਸਪਤਾਲ ਲੈ ਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਚੌਬੇ ਦੇ ਸਾਥੀਆਂ ਮੁਤਾਬਕ ਉਸ ਦੀ ਹੱਤਿਆ ਚੋਣ ਦੀ ਰੰਜਿਸ਼ ਨੂੰ ਲੈ ਕੇ ਕੀਤੀ ਗਈ ਹੈ। ਪੁਲਸ ਨੇ ਅਣਪਛਾਤੇ ਬਦਮਾਸ਼ਾਂ ਵਿਰੁੱਧ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਮਊ ਜ਼ਿਲੇ ਦੇ ਚਿਰੈਯਾਕੋਟ ਖੇਤਰ ''ਚ ਹੋਈ।


Tanu

News Editor

Related News