ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਸਪਾ ਦੇਵੇਗੀ ਇਕ ਲੱਖ ਰੁਪਏ ਦੀ ਮਦਦ : ਅਖਿਲੇਸ਼

05/16/2020 11:28:26 AM

ਲਖਨਊ- ਸਮਾਜਵਾਦੀ ਪਾਰਟੀ (ਸਪਾ) ਪ੍ਰਧਾਨ ਅਖਿਲੇਸ਼ ਯਾਦਵ ਨੇ ਉੱਤਰ ਪ੍ਰਦੇਸ਼ ਦੇ ਓਰੈਯਾ 'ਚ ਦਿਲ ਦਹਿਲਾ ਦੇਣ ਵਾਲੀ ਘਟਨਾ 'ਚ 24 ਮਜ਼ਦੂਰਾਂ ਦੀ ਮੌਤ 'ਤੇ ਦੁੱਖ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸਪਾ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਇਕ ਲੱਖ ਰੁਪਏ ਦੀ ਮਦਦ ਦੇਵੇਗੀ। ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ਤਾਂ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ 10 ਲੱਖ ਰੁਪਏ ਦਿੱਤੇ ਜਾਣ ਦੀ ਮੰਗ ਕਰਦੇ ਹੋਏ ਕਿਹਾ ਕਿ ਅਜਿਹੇ ਹਾਦਸੇ ਮਜ਼ਦੂਰਾਂ ਦਾ ਕਤਲ ਹਨ। ਭਾਜਪਾ ਨੂੰ ਇਸ ਦੀ ਨੈਤਿਕ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਕੁਝ ਲੋਕ ਸਭ ਕੁਝ ਜਾਣ ਕੇ, ਸਭ ਕੁਝ ਦੇਖ ਕੇ ਚੁੱਪ ਹਨ। ਇਸ 'ਚ ਅਜਿਹੇ ਹਨ, ਜੋ ਆਪਣਾ ਘਰ ਚਲਾਉਂਦੇ ਹਨ।

PunjabKesariਸ਼੍ਰੀ ਯਾਦਵ ਨੇ ਸ਼ਨੀਵਾਰ ਨੂੰ ਟਵੀਟ ਕਰ ਕੇ ਕਿਹਾ,''ਉੱਤਰ ਪ੍ਰਦੇਸ਼ ਓਰੈਯਾ 'ਚ ਸੜਕ ਹਾਦਸੇ 'ਚ 24 ਤੋਂ ਵੀ ਵਧ ਗਰੀਬ ਪ੍ਰਵਾਸੀ ਮਜ਼ਦੂਰਾਂ ਦੀ ਮੌਤ 'ਤੇ ਦੁੱਖ, ਜ਼ਖਮੀਆਂ ਲਈ ਦੁਆਵਾਂ। ਸਭ ਕੁਝ ਜਾਣ ਕੇ, ਸਭ ਕੁਝ ਦੇਖ ਵੀ, ਚੁੱਪ ਰਹਿਣ ਵਾਲੇ ਲੋਕ ਅਤੇ ਉਨ੍ਹਾਂ ਦੇ ਸਮਰਥਕ ਦੇਖੋ, ਕਦੋਂ ਤੱਕ ਇਸ ਅਣਦੇਖੀ ਨੂੰ ਉੱਚਿਤ ਠਹਿਰਾਉਂਦੇ ਹਨ। ਅਜਿਹੇ ਹਾਦਸੇ ਮੌਤ ਨਹੀਂ ਹੱਤਿਆ ਹੈ।'' ਸ਼੍ਰੀ ਯਾਦਵ ਨੇ ਕਿਹਾ,''ਘਰ ਆ ਰਹੇ ਪ੍ਰਵਾਸੀ ਮਜ਼ਦੂਰਾਂ ਦੇ ਮਾਰੇ ਜਾਣ ਦੀਆਂ ਖਬਰਾਂ ਦਿਲ ਦਹਿਲਾਉਣ ਵਾਲੀਆਂ ਹਨ। ਇਹ ਉਹ ਲੋਕ ਹਨ, ਜੋ ਘਰ ਚਲਾਉਂਦੇ ਸਨ। ਇਸ ਲਈ ਸਮਾਜਵਾਦੀ ਪਾਰਟੀ ਪ੍ਰਦੇਸ਼ ਦੇ ਹਰ ਮ੍ਰਿਤਕ ਦੇ ਪਰਿਵਾਰ ਨੂੰ ਇਕ ਲੱਖ ਰੁਪਏ ਦੀ ਮਦਦ ਪਹੁੰਚਾਏਗੀ। ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ ਭਾਜਪਾ ਸਰਕਾਰ ਵੀ ਪ੍ਰਤੀ ਮ੍ਰਿਤਕ ਨੂੰ 10 ਲੱਖ ਰੁਪਏ ਦੀ ਰਾਸ਼ੀ ਦੇਵੇ।''


DIsha

Content Editor

Related News