ਥੁੱਕ ਲਾ ਕੇ ਲਾਈ ਮਸਾਜ ਕ੍ਰੀਮ : ਸੈਲੂਨ ਮੁਲਾਜ਼ਮ ਦੀ ਸ਼ਰਮਨਾਕ ਹਰਕਤ
Tuesday, May 20, 2025 - 12:51 AM (IST)

ਗਾਜ਼ੀਆਬਾਦ– ਸ਼ਰਾਰਤੀ ਅਨਸਰ ਸ਼ਰਮਸਾਰ ਕਰਨ ਵਾਲੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਹੇ। ਗਾਜ਼ੀਆਬਾਦ ਦੇ ਵੇਵ ਸਿਟੀ ਖੇਤਰ ’ਚ ਸੈਲੂਨ ਦੇ ਮੁਲਾਜ਼ਮ ਦੀ ਇਕ ਵੀਡੀਓ ਵਾਇਰਲ ਹੋਈ ਹੈ, ਜਿਸ ਵਿਚ ਉਹ ਥੁੱਕ ਲਾ ਕੇ ਮਸਾਜ ਕਰਦਾ ਨਜ਼ਰ ਆ ਰਿਹਾ ਹੈ।
ਸੋਸ਼ਲ ਮੀਡੀਆ ’ਤੇ ਵਾਇਰਲ ਇਸ ਵੀਡੀਓ ਦਾ ਨੋਟਿਸ ਲੈਂਦੇ ਹੋਏ ਵੇਵ ਸਿਟੀ ਪੁਲਸ ਨੇ ਮੁਲਜ਼ਮ ਸੈਲੂਨ ਮੁਲਾਜ਼ਮ ਅਰਸ਼ਦ ਅਲੀ ਵਾਸੀ ਅਸਲਮ ਕਾਲੋਨੀ ਡਾਸਨਾ ਨੂੰ ਗ੍ਰਿਫਤਾਰ ਕਰ ਕੇ ਜੇਲ ਭੇਜ ਦਿੱਤਾ ਹੈ।
ਉਹ ਵੇਵ ਸਿਟੀ ਦੇ ਸੈਕਟਰ-5 ’ਚ ਸਥਿਤ ਲੈਵਲ ਅਪ ਸੈਲੂਨ ਦਾ ਮੁਲਾਜ਼ਮ ਹੈ। ਲੋਕਾਂ ਨੇ ਸ਼ਿਕਾਇਤ ਕੀਤੀ ਹੈ ਕਿ ਉਹ ਹੱਥਾਂ ’ਤੇ ਕ੍ਰੀਮ ਲਾਉਣ ਤੋਂ ਬਾਅਦ ਉਸ ਉੱਪਰ ਥੁੱਕ ਕੇ ਮਸਾਜ ਕਰਦਾ ਹੈ। ਇਕ ਅਣਪਛਾਤੇ ਵਿਅਕਤੀ ਨੇ ਇਸ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ।