ਦਿੱਲੀ ’ਚ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ਲਗਭਗ 6 ਗੁਣਾ ਵਧੀ
Saturday, Dec 18, 2021 - 03:35 AM (IST)
ਨਵੀਂ ਦਿੱਲੀ – ਦਿੱਲੀ ਭਾਰਤ ਦੀ ਇਲੈਕਟ੍ਰਿਕ ਵਾਹਨਾਂ ਦੀ ਰਾਜਧਾਨੀ ਵਜੋਂ ਉੱਭਰ ਰਹੀ ਹੈ। ਦੇਸ਼ ਦੇ ਦੂਜੇ ਹਿੱਸਿਆਂ ਦੀ ਤੁਲਨਾ ’ਚ ਦਿੱਲੀ ’ਚ ਇਲੈਕਟ੍ਰਿਕ ਵਾਹਨਾਂ (ਈ. ਵੀ.) ਦੀ ਵਿਕਰੀ ਲਗਭਗ 6 ਗੁਣਾ ਜ਼ਿਆਦਾ ਹੋਈ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਪ੍ਰਦੂਸ਼ਣ ’ਚ ਆਪਣੇ ਯੋਗਦਾਨ ਨੂੰ ਘੱਟ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਇਸ ਗੱਲ ਦੀ ਖੁਸ਼ੀ ਹੈ ਕਿ ਸਾਡੀ ਈ. ਵੀ. ਨੀਤੀ ਕਾਫੀ ਸਫਲ ਸਾਬਤ ਹੋਈ ਹੈ। ਦਿੱਲੀ ’ਚ ਸਤੰਬਰ-ਨਵੰਬਰ ਤਿਮਾਹੀ ’ਚ ਇਲੈਕਟ੍ਰਿਕ ਵਾਹਨ ਦੂਜੇ ਸਭ ਤੋਂ ਵੱਧ ਖਰੀਦੇ ਗਏ ਵਾਹਨ ਹਨ।
ਦਿੱਲੀ ਦੇ ਟ੍ਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਨੇ ਕਿਹਾ ਕਿ ਦਿੱਲੀ ਦੀ ਪ੍ਰਗਤੀਸ਼ੀਲ ਇਲੈਕਟ੍ਰਿਕ ਵਾਹਨ ਨੀਤੀ ਕਾਫੀ ਸਫਲ ਸਾਬਤ ਹੋਈ ਹੈ। ਦਿੱਲੀ ’ਚ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ਦਿਨ ਪ੍ਰਤੀ ਦਿਨ ਵਧਦੀ ਹੀ ਜਾ ਰਹੀ ਹੈ। ਦਿੱਲੀ ’ਚ ਪਿਛਲੀ ਤਿਮਾਹੀ ’ਚ ਇਲੈਕਟ੍ਰਿਕ ਵਾਹਨਾਂ ਨੇ ਸੀ. ਐੱਨ. ਜੀ. ਅਤੇ ਡੀਜ਼ਲ ਵਾਹਨਾਂ ਦੀ ਵਿਕਰੀ ਨੂੰ ਪਿੱਛੇ ਛੱਡ ਦਿੱਤਾ ਹੈ। ਕੁੱਲ ਵੇਚੇ ਗਏ ਵਾਹਨਾਂ ’ਚ ਇਲੈਕਟ੍ਰਿਕ ਵਾਹਨਾਂ ਦਾ 9 ਫੀਸਦੀ ਹਿੱਸਾ ਹੈ ਜਦ ਕਿ ਰਾਸ਼ਟਰੀ ਔਸਤ 1.6 ਫੀਸਦੀ ਹੈ। ਪਿਛਲੀ ਤਿਮਾਹੀ ’ਚ ਦਿੱਲੀ ’ਚ 9540 ਇਲੈਕਟ੍ਰਿਕ ਵਾਹਨ ਵਿਕੇ ਹਨ। ਹਰ ਮਹੀਨੇ ਵਿਕਰੀ ਤੇਜ਼ੀ ਨਾਲ ਵਧ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।