ਔਰਤਾਂ ਦੀ ਸੁਰੱਖਿਆ ਲਈ ਰੇਲਵੇ ਦੀ ਨਿਵੇਕਲੀ ਪਹਿਲ ! ਲਾਂਚ ਕੀਤਾ Sakhi Whatsapp System

Saturday, Apr 11, 2026 - 05:25 PM (IST)

ਔਰਤਾਂ ਦੀ ਸੁਰੱਖਿਆ ਲਈ ਰੇਲਵੇ ਦੀ ਨਿਵੇਕਲੀ ਪਹਿਲ ! ਲਾਂਚ ਕੀਤਾ Sakhi Whatsapp System

ਨੈਸ਼ਨਲ ਡੈਸਕ- ਪੱਛਮੀ ਰੇਲਵੇ ਨੇ ਮੁੰਬਈ ਦੀ ਜੀਵਨ ਰੇਖਾ ਕਹੀ ਜਾਣ ਵਾਲੀ ਲੋਕਲ ਟ੍ਰੇਨਾਂ ਵਿੱਚ ਸਫ਼ਰ ਕਰਨ ਵਾਲੀਆਂ ਮਹਿਲਾਵਾਂ ਲਈ 'ਸਖੀ' (Sakhi) ਨਾਮਕ ਇੱਕ ਨਵੀਂ ਵਟਸਐਪ ਬੇਸਡ ਸਿਸਟਮ ਦੀ ਸ਼ੁਰੂਆਤ ਕੀਤੀ ਹੈ। ਇਸ ਦਾ ਮੁੱਖ ਉਦੇਸ਼ ਮਹਿਲਾ ਯਾਤਰੀਆਂ ਨੂੰ ਕਿਸੇ ਵੀ ਹੰਗਾਮੀ ਸਥਿਤੀ ਵਿੱਚ ਤੁਰੰਤ ਸਹਾਇਤਾ ਪ੍ਰਦਾਨ ਕਰਨਾ ਹੈ।

ਕਿਵੇਂ ਕੰਮ ਕਰਦਾ ਹੈ 'ਸਖੀ' ਸਿਸਟਮ?
ਇਸ ਪ੍ਰਣਾਲੀ ਰਾਹੀਂ ਮਹਿਲਾ ਯਾਤਰੀ ਸਿੱਧੇ ਤੌਰ 'ਤੇ ਰੇਲਵੇ ਸੁਰੱਖਿਆ ਬਲ (RPF) ਨਾਲ ਜੁੜ ਸਕਦੀਆਂ ਹਨ। ਚਰਚਗੇਟ ਤੋਂ ਦਹਾਨੂ ਤੱਕ ਦੇ ਰੂਟ ਲਈ 11 ਵਿਸ਼ੇਸ਼ ਵਟਸਐਪ ਗਰੁੱਪ ਬਣਾਏ ਗਏ ਹਨ, ਜਿਨ੍ਹਾਂ ਵਿੱਚ ਲਗਭਗ 1,500 ਨਿਯਮਤ ਮਹਿਲਾ ਯਾਤਰੀਆਂ ਨੂੰ ਜੋੜਿਆ ਗਿਆ ਹੈ। ਹਰ ਗਰੁੱਪ ਦੀ ਕਮਾਨ ਇੱਕ ਮਹਿਲਾ ਪੁਲਸ ਸਬ-ਇੰਸਪੈਕਟਰ ਦੇ ਹੱਥ ਵਿੱਚ ਹੈ, ਜੋ ਮੈਸੇਜ ਮਿਲਦੇ ਹੀ ਤੁਰੰਤ ਕਾਰਵਾਈ ਯਕੀਨੀ ਬਣਾਉਂਦੀ ਹੈ। ਛੇੜਛਾੜ, ਚੋਰੀ ਜਾਂ ਲੇਡੀਜ਼ ਕੋਚਾਂ ਵਿੱਚ ਮਰਦਾਂ ਦੇ ਨਜਾਇਜ਼ ਐਂਟਰੀ ਵਰਗੀਆਂ ਘਟਨਾਵਾਂ ਦੀ ਸੂਰਤ ਵਿੱਚ ਔਰਤਾਂ ਗਰੁੱਪ ਵਿੱਚ ਫੋਟੋ, ਵੀਡੀਓ ਜਾਂ ਮੈਸੇਜ ਸ਼ੇਅਰ ਕਰ ਸਕਦੀਆਂ ਹਨ।

ਇਹ ਵੀ ਪੜ੍ਹੋ- 'ਪਾਗਲਪਨ' ਵੀ ਬਣ ਸਕਦੈ ਹਥਿਆਰ ! ਜਾਣੋ ਆਖ਼ਿਰ ਕੀ ਹੈ ਟਰੰਪ ਦੀ MadMan ਥਿਊਰੀ

ਰੇਲਵੇ ਨੇ ਦੱਸਿਆ ਕਿ ਪਿਛਲੇ 6 ਮਹੀਨਿਆਂ ਵਿੱਚ ਮਹਿਲਾ ਕੋਚਾਂ ਵਿੱਚ ਗੈਰ-ਕਾਨੂੰਨੀ ਤੌਰ 'ਤੇ ਸਫ਼ਰ ਕਰਨ ਵਾਲੇ 6,195 ਮਰਦਾਂ ਵਿਰੁੱਧ ਕਾਰਵਾਈ ਕੀਤੀ ਗਈ ਹੈ ਅਤੇ ਉਨ੍ਹਾਂ ਕੋਲੋਂ 13.84 ਲੱਖ ਰੁਪਏ ਤੋਂ ਵੱਧ ਦਾ ਜੁਰਮਾਨਾ ਵਸੂਲਿਆ ਗਿਆ ਹੈ। ਇਹ ਸਿਸਟਮ ਮੌਜੂਦਾ 'ਰੇਲ ਮਦਦ' ਹੈਲਪਲਾਈਨ ਨੰਬਰ 139 ਦੇ ਨਾਲ ਮਿਲ ਕੇ ਕੰਮ ਕਰੇਗਾ। ਮਹਿਲਾ ਯਾਤਰੀ ਇਸ ਸੇਵਾ ਨਾਲ ਜੁੜਨ ਲਈ ਸਖੀ ਵਟਸਐਪ ਨੰਬਰ: 9004449698 'ਤੇ ਸੰਪਰਕ ਕਰ ਸਕਦੀਆਂ ਹਨ।

ਇਹ ਵੀ ਪੜ੍ਹੋ- ਸਕੂਲ 'ਤੇ ਹਮਲੇ ਦੌਰਾਨ ਮਾਰੇ ਗਏ ਵਿਦਿਆਰਥੀਆਂ ਦੇ Bag ਤੇ ਕੱਪੜੇ ਲੈ ਪਾਕਿ ਪਹੁੰਚਿਆ ਇਰਾਨੀ ਵਫ਼ਦ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


 


author

Harpreet SIngh

Content Editor

Related News