59.24 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਅੱਜ ਸੰਗਮ ’ਚ ਲਾਈ ਡੁਬਕੀ, ਪਿਤਾ ਨਾਲ ਮਹਾਕੁੰਭ ​​ਪਹੁੰਚੀ ਸਾਇਨਾ ਨੇਹਵਾਲ

Thursday, Feb 06, 2025 - 12:15 AM (IST)

59.24 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਅੱਜ ਸੰਗਮ ’ਚ ਲਾਈ ਡੁਬਕੀ, ਪਿਤਾ ਨਾਲ ਮਹਾਕੁੰਭ ​​ਪਹੁੰਚੀ ਸਾਇਨਾ ਨੇਹਵਾਲ

ਮਹਾਕੁੰਭਨਗਰ/ਲਖਨਊ- 13 ਜਨਵਰੀ ਨੂੰ ਮਹਾਕੁੰਭ 2025 ਦਾ ਆਗਾਜ਼ ਹੋਇਆ ਸੀ, ਜੋ 26 ਫਰਵਰੀ ਮਹਾਸ਼ਿਵਰਾਤਰੀ ਤੱਕ ਚੱਲਣ ਵਾਲਾ ਹੈ। ਕੁੰਭ ਮੇਲੇ ’ਚ ਦੁਨੀਆ ਭਰ ਤੋਂ ਸ਼ਰਧਾਲੂ ਸ਼ਾਮਲ ਹੋ ਰਹੇ ਹਨ।

ਪ੍ਰਯਾਗਰਾਜ ਮਹਾਕੁੰਭ ’ਚ ਅੱਜ ਦੁਪਹਿਰ 59.24 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਡੁਬਕੀ ਲਾਈ। ਸੰਗਮ ’ਚ ਹੁਣ ਤੱਕ 39 ਕਰੋੜ ਸ਼ਰਧਾਲੂ ਇਸ਼ਨਾਨ ਕਰ ਚੁੱਕੇ ਹਨ। ਭਾਰਤ ਦੀ ਸਟਾਰ ਸ਼ਟਲਰ ਤੇ ਓਲੰਪਿਕ ਕਾਂਸੀ ਤਮਗਾ ਜੇਤੂ ਸਾਇਨਾ ਨੇਹਵਾਲ ਆਪਣੇ ਪਿਤਾ ਨਾਲ ਬੁੱਧਵਾਰ ਨੂੰ ਪਵਿੱਤਰ ਡੁਬਕੀ ਲਾਉਣ ਲਈ ਮਹਾਕੁੰਭ ​​ਪਹੁੰਚੀ। ਉਸ ਨੇ ਇਸ ਆਯੋਜਨ ਨੂੰ ਦੁਨੀਆ ਦਾ ਸਭ ਤੋਂ ਵੱਡਾ ਅਧਿਆਤਮਿਕ ਤਿਉਹਾਰ ਦੱਸਿਆ।


author

Rakesh

Content Editor

Related News