ਸਹਾਰਨਪੁਰ ਹਿੰਸਾ : ਸੀਨੀਅਰ ਅਧਿਕਾਰੀ ਸਸਪੈਂਡ, ਇੰਟਰਨੈੱਟ ਸਰਵਿਸ ਬੰਦ
Thursday, May 25, 2017 - 02:39 AM (IST)

ਸਹਾਰਨਪੁਰ— ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲੇ 'ਚ ਹਿੰਸਾ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਪ੍ਰਸ਼ਾਸਨੇ ਮੋਬਾਈਲ ਕੰਪਨੀਆਂ ਨੂੰ ਮੈਸੇਜਿੰਗ ਤੇ ਸੋਸ਼ਲ ਮੀਡੀਆ 'ਤੇ ਰੋਕ ਲਗਾਉਣ ਦੇ ਨਿਰਦੇਸ਼ ਦਿੱਤੇ ਹਨ। ਬੁੱਧਵਾਰ ਨੂੰ ਜ਼ਿਲਾ ਅਧਿਕਾਰੀ ਐੱਨ.ਪੀ. ਸਿੰਘ ਨੇ ਆਪਣੇ ਨਿਰਦੇਸ਼ 'ਚ ਕਿਹਾ, ''ਮੈਂ ਇਸ ਨਤੀਜੇ 'ਤੇ ਪਹੁੰਚਿਆ ਹਾਂ ਕਿ ਟੈਲੀਕਾਮ ਕੰਪਨੀਆਂ ਵਲੋਂ ਉਪਲੱਬਧ ਇੰਟਰਨੈੱਟ, ਮੈਸੇਜਿੰਗ ਤੇ ਸੋਸ਼ਲ ਮੀਡੀਆ ਦੀ ਵਰਤੋਂ ਗੈਰ-ਸਮਾਜਿਕ ਤੱਤ ਅਫਵਾਹਾਂ ਫੈਲਾਉਣ ਲਈ ਕਰ ਰਹੇ ਹਨ।''
ਉਨ੍ਹਾਂ ਨੇ ਕਿਹਾ, ''ਧਾਰਾ 144 ਦੇ ਤਹਿਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਦੂਰਸੰਚਾਰ ਕੰਪਨੀਆਂ ਦੇ ਮੋਬਾਈਲ ਨੈੱਟਵਰਕ 'ਚ ਉਪਲੱਬਧ ਸਾਰੇ ਇੰਟਰਨੈੱਟ ਤੇ ਸੋਸ਼ਲ ਮੀਡੀਆ ਦੀ ਸੁਵਿਧਾ 'ਤੇ ਅਗਲੇ ਆਦੇਸ਼ ਤੱਕ ਰੋਕ ਲਗਾਈ ਜਾਂਦੀ ਹੈ।'' ਜ਼ਿਕਰਯੋਗ ਹੈ ਕਿ ਬੁੱਧਵਾਰ ਦੀ ਘਟਨਾ ਦੇ ਬਾਅਦ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਤੇ ਉਨ੍ਹਾਂ ਦੀ ਥਾਂ ਪ੍ਰਮੋਦ ਕੁਮਾਰ ਪਾਂਡੇ ਨੂੰ ਨਿਯੁਕਤ ਕੀਤਾ ਗਿਆ ਸੀ।