ਸਹਾਰਨਪੁਰ: ਪੁਲਸ ਮੁਕਾਬਲੇ ''ਚ 2 ਬਦਮਾਸ਼ ਢੇਰ, 50 ਹਜ਼ਾਰ ਰੁਪਏ ਦਾ ਸੀ ਇਨਾਮ
Sunday, Sep 16, 2018 - 01:58 PM (IST)

ਸਹਾਰਨਪੁਰ— ਸਹਾਰਨਪੁਰ ਦੇ ਸਰਸਾਵਾ ਇਲਾਕੇ 'ਚ ਕਾਰੋਬਾਰੀਆਂ ਨੂੰ ਪਰੇਸ਼ਾਨ ਕਰਨ ਵਾਲੇ 2 ਵੱਡੇ ਬਦਮਾਸ਼ਾਂ ਨੂੰ ਅੱਜ ਮੁਕਾਬਲੇ 'ਚ ਪੁਲਸ ਨੇ ਮਾਰ ਦਿੱਤਾ ਹੈ। ਦੋਵੇਂ ਬਦਮਾਸ਼ ਸ਼ਾਮਲੀ ਦੇ ਲੋਹਾਰੀ ਅਤੇ ਜਲਾਲਾਬਾਦ ਇਲਾਕੇ ਦੇ ਰਹਿਣ ਵਾਲੇ ਸਨ। ਇਨ੍ਹਾਂ 'ਚੋਂ ਇਕ ਬਦਮਾਸ਼ 'ਤੇ ਪੁਲਸ ਨੇ 50 ਹਜ਼ਾਰ ਦਾ ਇਨਾਮ ਰੱਖਿਆ ਸੀ। ਸਹਾਰਨਪੁਰ ਪੁਲਸ ਨੇ ਅੱਜ ਸਵੇਰੇ ਇਕ ਮੁਕਾਬਲੇ 'ਚ 50 ਹਜ਼ਾਰ ਦੇ ਇਨਾਮੀ ਬਦਮਾਸ਼ ਓਮਪਾਲ ਅਤੇ ਉਸ ਦੇ ਇਕ ਸਾਥੀ ਨੂੰ ਢੇਰ ਕਰ ਦਿੱਤਾ। ਬਦਮਾਸ਼ਾਂ ਵੱਲੋਂ ਫਾਇਰਿੰਗ 'ਚ ਇਕ ਕਾਂਸਟੇਬਲ ਅਤੇ ਇਕ ਇੰਸਪੈਕਟਰ ਵੀ ਜ਼ਖਮੀ ਹੋ ਗਿਆ। ਦੋਵਾਂ ਨੂੰ ਜ਼ਿਲਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਦੋਵਾਂ ਬਦਮਾਸ਼ਾਂ ਨੇ ਸ਼ਨੀਵਾਰ ਰਾਤ ਸੁਹਾਣਾ ਤੋਂ ਇਕ ਵਿਅਕਤੀ ਨੂੰ ਅਗਵਾ ਕੀਤਾ ਸੀ ਅਤੇ ਉਸ ਦੇ ਪਰਿਵਾਰ ਤੋਂ ਫਿਰੌਤੀ ਵੀ ਮੰਗੀ ਸੀ।
ਅਗਵਾ ਦੀ ਸੂਚਨਾ ਮਿਲਣ ਦੇ ਬਾਅਦ ਹੀ ਪੁਲਸ ਨੇ ਇਲਾਕੇ ਦੀ ਜਾਂਚ ਕੀਤੀ। ਇਸ ਦੌਰਾਨ ਖੇਤਾਂ 'ਚ ਛੁੱਪੇ ਬਦਮਾਸ਼ਾਂ ਨੇ ਪੁਲਸ ਟੀਮ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਸ ਨੇ ਵੀ ਪਲਟਵਾਰ ਕੀਤਾ ਅਤੇ ਦੋਵਾਂ ਬਦਮਾਸ਼ਾਂ ਨੂੰ ਮਾਰ ਦਿੱਤਾ। ਬਦਮਾਸ਼ ਓਮਪਾਲ ਦੀ ਪਛਾਣ ਉਸ ਕੋਲੋਂ ਮਿਲੇ ਤੋਂ ਆਧਾਰ ਕਾਰਡ ਤੋਂ ਹੋਈ ਹੈ। ਪੁਲਸ ਦੀ ਮੰਨੋ ਤਾਂ ਉਸ ਨਾਲ ਮਾਰਿਆ ਗਿਆ ਉਸ ਦਾ ਦੂਜਾ ਸਾਥੀ ਵਿੱਕੀ ਹੋ ਸਕਦਾ ਹੈ। ਹੁਣ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਸ਼ਨੀਵਾਰ ਦੇਰ ਰਾਤੀ ਕਰੀਬ 2 ਵਜੇ ਪਿੰਡ ਸਰਾਣਾ ਵਾਸੀ ਨਰੇਸ਼ ਗੁਜੱਰ ਨੇ ਥਾਣਾ ਸਰਸਾਵਾ ਪੁਲਸ ਨੂੰ ਫੋਨ ਕਰਕੇ ਭਰਾ ਦੇ ਅਗਵਾ ਅਤੇ ਫਿਰੌਤੀ ਮੰਗੇ ਜਾਣ ਦੀ ਸੂਚਨਾ ਦਿੱਤੀ ਸੀ।Criminal with Rs 50,000 on his head, Ompal and his aide shot dead in an encounter with Police in Saharanpur's Sarsawa. Two Police personnel critically injured
— ANI UP (@ANINewsUP) September 16, 2018