ਸਾਧਵੀ ਪ੍ਰਗਿਆ ਦੇ ਰੋਡ ਸ਼ੋਅ ''ਚ ਹੰਗਾਮਾ, ਦਿਖਾਏ ਕਾਲੇ ਝੰਡੇ

04/23/2019 3:04:46 PM

ਭੋਪਾਲ- ਮੱਧ ਪ੍ਰਦੇਸ਼ ਦੀ ਭੋਪਾਲ ਲੋਕ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੀ ਟਿਕਟ 'ਤੇ ਚੋਣ ਲੜ ਰਹੀ ਸਾਧਵੀ ਪ੍ਰਗਿਆ ਸਿੰਘ ਠਾਕੁਰ ਨੇ ਅੱਜ ਭਾਵ ਮੰਗਲਵਾਰ ਨੂੰ ਆਪਣਾ ਨਾਮਜ਼ਦਗੀ ਪੱਤਰ ਭਰਿਆ। ਨਾਮਜ਼ਦਗੀ ਤੋਂ ਪਹਿਲਾਂ ਸਾਧਵੀ ਪ੍ਰਗਿਆ ਨੇ ਪੁਰਾਣੇ ਭੋਪਾਲ ਦੇ ਭਵਾਨੀ ਚੌਕ ਤੋਂ ਰੋਡ ਸ਼ੋਅ ਸ਼ੁਰੂ ਕੀਤਾ ਪਰ ਇਸ ਦੌਰਾਨ ਉਨ੍ਹਾਂ ਨੂੰ ਕਾਲੇ ਝੰਡੇ ਦਿਖਾਏ ਗਏ, ਜਿਸ ਕਾਰਨ ਕਾਫੀ ਹੰਗਾਮਾ ਹੋਇਆ। ਕਾਲੇ ਝੰਡ ਦਿਖਾਉਣ ਵਾਲੋ ਦੋ ਨੌਜਵਾਨਾਂ ਦੀ ਭਾਜਪਾ ਵਰਕਰਾਂ ਨੇ ਕੁੱਟ ਮਾਰ ਕੀਤੀ। ਇਸ ਤੋਂ ਬਾਅਦ ਦੋਵਾਂ ਨੌਜਵਾਨਾਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਇਹ ਦੋਵੇ ਨੌਜਵਾਨ ਬਾਰੇ ਹੁਣ ਤੱਕ ਕੋਈ ਵੀ ਜਾਣਕਾਰੀ ਨਹੀਂ ਮਿਲੀ।

ਦੱਸਿਆ ਜਾਂਦਾ ਹੈ ਕਿ ਅੱਜ ਸਾਧਵੀ ਨੇ ਪੂਰੇ ਲਾਸ਼ ਲਸ਼ਕਰ ਦੇ ਨਾਲ ਆਪਣਾ ਪਰਚਾ ਦਾਖਲ ਕੀਤਾ। ਇਸ ਸੀਟ 'ਤੇ ਸਾਧਵੀ ਪ੍ਰਗਿਆ ਦਾ ਮੁਕਾਬਲਾ ਕਾਂਗਰਸ ਉਮੀਦਵਾਰ ਦਿਗਵਿਜੇ ਸਿੰਘ ਨਾਲ ਹੈ। 


Iqbalkaur

Content Editor

Related News