ਸਚਿਨ ਤੇਂਦੁਲਕਰ ਦਾ ਟੁੱਟਿਆ ਰਿਕਾਰਡ, ਕੰਪਿਊਟਰ ਟਰੇਨਰ ਨੇ ਛੱਡ ਦਿੱਤਾ ਪਿੱਛੇ

Friday, Aug 23, 2024 - 10:31 AM (IST)

ਨਵੀਂ ਦਿੱਲੀ (ਭਾਸ਼ਾ)- ਕੰਪਿਊਟਰ ਇੰਸਟ੍ਰਕਟਰ ਅਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) ਦੇ ਸਾਬਕਾ ਕਰਮਚਾਰੀ ਵਿਨੋਦ ਕੁਮਾਰ ਚੌਧਰੀ ਨੇ ਦਿੱਗਜ ਕ੍ਰਿਕਟ ਖਿਡਾਰੀ ਸਚਿਨ ਤੇਂਦੁਲਕਰ ਦੇ 19 ਗਿਨੀਜ਼ ਵਰਲਡ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ ਹੈ। ਦਿੱਲੀ ਦੇ ਪਿੰਡ ਕਿਰਾੜੀ ਸੁਲੇਮਾਨ ਨਗਰ ਦੇ ਰਹਿਣ ਵਾਲੇ ਚੌਧਰੀ ਨੇ ਟਾਈਪਿੰਗ ਦੇ ਖੇਤਰ 'ਚ 20 ਗਿਨੀਜ਼ ਵਰਲਡ ਰਿਕਾਰਡ ਬਣਾ ਕੇ ਆਪਣੀ ਵੱਖਰੀ ਪਛਾਣ ਬਣਾਈ ਹੈ। ਅੱਖਾਂ 'ਤੇ ਪੱਟੀ ਬੰਨ੍ਹ ਕੇ ਸਭ ਤੋਂ ਤੇਜ਼ੀ ਨਾਲ ਟਾਈਪ ਕਰਨ ਤੋਂ ਲੈ ਕੇ ਮੂੰਹ 'ਤੇ ਸੋਟੀ ਰੱਖ ਕੇ ਟਾਈਪ ਕਰਨ ਤੋਂ ਲੈ ਕੇ ਨੱਕ ਨਾਲ ਸਭ ਤੋਂ ਤੇਜ਼ ਸਮੇਂ 'ਚ ਅੱਖਰ ਟਾਈਪ ਕਰਨ ਤੱਕ ਇਸ 43 ਸਾਲਾ ਵਿਅਕਤੀ ਨੇ ਕਈ ਰਿਕਾਰਡ ਕਾਇਮ ਕਰਕੇ ਗਿਨੀਜ਼ ਬੁੱਕ ਆਫ ਵਰਲਡ 'ਚ ਆਪਣਾ ਨਾਂ ਦਰਜ ਕਰਵਾਇਆ ਹੈ। ਉਨ੍ਹਾਂ ਦਾ ਤਾਜ਼ਾ ਰਿਕਾਰਡ ਪੰਜ ਸਕਿੰਟਾਂ 'ਚ ਅੱਖਾਂ 'ਤੇ ਪੱਟੀ ਬੰਨ੍ਹ ਕੇ ਟਾਈਪ ਕਰਨ ਦਾ ਸੀ। ਤੇਂਦੁਲਕਰ ਪ੍ਰਤੀ ਆਪਣੇ ਸਤਿਕਾਰ ਤੋਂ ਪ੍ਰੇਰਿਤ ਚੌਧਰੀ ਆਪਣੇ ਆਈਡਲ ਤੋਂ 20ਵਾਂ ਗਿਨੀਜ਼ ਵਰਲਡ ਰਿਕਾਰਡ ਪ੍ਰਮਾਣ ਪੱਤਰ ਪ੍ਰਾਪਤ ਕਰਨਾ ਚਾਹੁੰਦੇ ਹਨ।

ਚੌਧਰੀ ਨੇ ਦੱਸਿਆ,''ਮੈਂ ਸਚਿਨ ਤੇਂਦੁਲਕਰ ਨੂੰ ਖੇਡਦੇ ਹੋਏ ਦੇਖ ਕੇ ਵੱਡਾ ਹੋਇਆ ਹਾਂ ਅਤੇ ਹਮੇਸ਼ਾ ਤੋਂ ਹੀ ਆਪਣੇ ਦੇਸ਼ ਨੂੰ ਉਨ੍ਹਾਂ ਵਾਂਗ ਮਾਣ ਮਹਿਸੂਸ ਕਰਵਾਉਣਾ ਚਾਹੁੰਦਾ ਸੀ। ਮੇਰਾ ਸੁਫ਼ਨਾ ਹੈ ਕਿ ਮੈਂ ਆਪਣੇ ਆਈਡਲ ਸਚਿਨ ਤੇਂਦੁਲਕਰ ਦੇ ਹੱਥੋਂ 20ਵਾਂ ਗਿਨੀਜ਼ ਵਰਲਡ ਰਿਕਾਰਡ ਪ੍ਰਾਪਤ ਕਰਾਂ। ਉਹ ਬਚਪਨ ਤੋਂ ਹੀ ਮੇਰੇ ਪ੍ਰੇਰਨਾ ਸਰੋਤ ਰਹੇ ਹਨ ਅਤੇ ਮੈਂ ਉਨ੍ਹਾਂ ਦੇ ਸ਼ਾਨਦਾਰ ਮਾਨਕ ਨੂੰ ਪਾਰ ਕਰਨਾ ਚਾਹੁੰਦਾ ਸੀ।'' ਉਨ੍ਹਾਂ ਕਿਹਾ,''ਮੈਨੂੰ ਯਕੀਨ ਹੈ ਕਿ ਸਚਿਨ ਨੂੰ ਇਸ ਗੱਲ 'ਤੇ ਮਾਣ ਹੋਵੇਗਾ ਕਿ ਇਕ ਭਾਰਤੀ ਨੇ ਉਨ੍ਹਾਂ ਦਾ ਰਿਕਾਰਡ ਤੋੜ ਦਿੱਤਾ ਹੈ।'' ਚੌਧਰੀ ਦੇ ਨਾਂ ਮਾਰਚ 2023 'ਚ ਕ੍ਰਿਕੇਟ ਦੇ ਦਸਤਾਨੇ ਪਹਿਨ ਕੇ 11.34 ਸਕਿੰਟ 'ਚ ਵਰਣਮਾਲਾ ਨੂੰ ਉਲਟਾ ਟਾਈਪ ਕਰਨ ਦਾ ਸਭ ਤੋਂ ਤੇਜ਼ ਸਮੇਂ ਦਾ ਰਿਕਾਰਡ ਵੀ ਦਰਜ ਹੈ। ਗਿਨੀਜ਼ ਦੀ ਅਧਿਕਾਰਤ ਵੈੱਬਸਾਈਟ ਅਨੁਸਾਰ, ਮਹਾਨ ਕ੍ਰਿਕਟਰਾਂ 'ਚੋਂ ਇਕ ਮੰਨੇ ਜਾਣ ਵਾਲੇ ਤੇਂਦੁਲਕਰ ਦੇ ਨਾਂ 19 ਗਿਨੀਜ਼ ਵਰਲਡ ਰਿਕਾਰਡ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News