''ਸਭ ਤੋਂ ਪਹਿਲਾਂ ਦੇਸ਼''- ਸ਼੍ਰੀਨਗਰ ਦੇ ਲਾਲ ਚੌਕ ''ਤੇ ਬਣਾਇਆ ਗਿਆ ਇਤਿਹਾਸ

Saturday, Aug 06, 2022 - 01:19 PM (IST)

''ਸਭ ਤੋਂ ਪਹਿਲਾਂ ਦੇਸ਼''- ਸ਼੍ਰੀਨਗਰ ਦੇ ਲਾਲ ਚੌਕ ''ਤੇ ਬਣਾਇਆ ਗਿਆ ਇਤਿਹਾਸ

ਜੰਮੂ- ਸ਼੍ਰੀਨਗਰ ਦੇ ਲਾਲ ਚੌਕ 'ਤੇ ਹਰ ਪਾਸੇ ਤਿਰੰਗੇ ਹੀ ਤਿਰੰਗੇ ਅਤੇ ਦੇਸ਼ ਦੇ ਕਰੋੜਾਂ ਭਾਰਤੀਆਂ ਦਾ ਜਜ਼ਬਾ ਦੇਖਣ ਨੂੰ ਮਿਲਿਆ। ਲਾਲ ਚੌਕ 'ਚ ਕਲਾਕ ਟਾਵਰ ਦੀ ਪ੍ਰਤੀਕਾਤਮਕ ਪਿੱਠਭੂਮੀ ਨਿਰਮਾਣ 'ਚ ਇਤਿਹਾਸ ਦੀ ਮੇਜ਼ਬਾਨੀ ਕੀਤੀ ਗਈ। ਇਸ ਸਥਾਨ ਤੋਂ ਪਹਿਲਾ ਲਾਈਵ ਟੈਲੀਵਿਜ਼ਨ ਕਾਨਕਲੇਵ, 'ਦਿ ਲਾਲ ਚੌਕ ਮੰਚ' ਦਾ ਪ੍ਰਸਾਰਨ ਇੰਡੀਆ ਨਿਊਜ਼ ਅਤੇ ਨਿਊਜ਼ ਐਕਸ 'ਤੇ ਕੀਤਾ ਗਿਆ ਅਤੇ ਆਈ.ਟੀ.ਵੀ. ਨੈੱਟਵਰਕ ਵਲੋਂ ਸੰਚਾਲਤ 9 ਹੋਰ ਖੇਤਰੀ ਚੈਨਲਾਂ 'ਤੇ ਇਸ ਦਾ ਸਿੱਧਾ ਪ੍ਰਸਾਰਨ ਕੀਤਾ ਗਿਆ। ਲਾਲ ਚੌਕ ਮੰਚ ਦੀ ਸ਼ੁਰੂਆਤ 'ਕਸ਼ਮੀਰੀਅਤ' ਨੂੰ ਸ਼ਰਧਾਂਜਲੀ ਅਤੇ 'ਨਵਾਂ ਕਸ਼ਮੀਰ' ਲਈ ਗਤੀ ਨਿਰਮਾਣ ਨਾਲ ਹੋਈ। ਕਾਨਕਲੇਵ ਨੇ ਰਿਮੋਟ-ਲਿੰਕ, ਸਥਾਨਕ ਰਾਜਨੀਤਕ ਅਤੇ ਵਪਾਰਕ ਨੇਤਾਵਾਂ ਦੇ ਨਾਲ-ਨਾਲ ਉੱਦਮੀਆਂ, ਰਾਜ ਦੇ ਭਵਿੱਖ ਦੇ ਸਾਰੇ ਹਿੱਤਧਾਰਕਾਂ ਦੇ ਮਾਧਿਅਮ ਨਾਲ ਨਵੀਂ ਦਿੱਲੀ ਦੀਆਂ ਆਵਾਜ਼ਾਂ ਨੂੰ ਇਕੱਠੇ ਲਿਆਂਦਾ।

ਕੇਂਦਰੀ ਮੰਤਰੀ ਜਿਤੇਂਰ ਸਿੰਘ, ਡੀ.ਜੀ.ਪੀ. ਜੰਮੂ ਕਸ਼ਮੀਰ ਦਿਲਬਾਗ ਸਿੰਘ, ਸਾਬਕਾ ਡੀ.ਜੀ.ਪੀ. ਜੰਮੂ ਕਸ਼ਮੀਰ ਐੱਸ.ਪੀ. ਵੈਦ, ਸਾਬਕਾ ਫ਼ੌਜ ਮੁਖੀ ਜਨਰਲ ਜੇ.ਜੇ. ਸਿੰਘ ਨੇ ਕਾਨਕਲੇਵ ਪੋਡੀਅਮ ਨੂੰ ਸੰਬੋਧਨ ਕੀਤਾ। ਕਾਨਕਲੇਵ ਨੇ ਰਾਸ਼ਟਰੀ ਟੀਵੀ ਪ੍ਰਸਾਰਕ ਇੰਡੀਆ ਨਿਊਜ਼ 'ਸਭ ਤੋਂ ਪਹਿਲਾਂ ਦੇਸ਼' 'ਇੰਡੀਆ ਫਰਸਟ' ਦੇ ਮੁੱਖ ਸਮਰਪਣ ਦੀ ਸ਼ੁਰੂਆਤ ਨੂੰ ਵੀ ਚਿੰਨ੍ਹਿਤ ਕੀਤਾ। 'ਸਭ ਤੋਂ ਪਹਿਲਾਂ ਦੇਸ਼' 'ਤੇ ਆਧਾਰਤ, ਵਿਕਾਸ, ਬੁਨਿਆਦੀ ਢਾਂਚੇ, ਕੱਲ ਦੇ ਨੇਤਾਵਾਂ, ਰਾਜਨੀਤੀ, ਵਪਾਰ, ਸਟਾਰਟ-ਅਪ ਤੋਂ ਲੈ ਕੇ ਚਰਚਾਵਾਂ ਹੋਈਆਂ।

ਪੂਰੇ ਸਥਾਨ ਨੂੰ ਭਾਰਤੀ ਝੰਡਿਆਂ ਨਾਲ ਸਜਾ ਕੇ ਜਿਤੇਂਦਰ ਸਿੰਘ ਨੇ ਕਿਹਾ,''ਹਰ ਘਰ ਤਿਰੰਗਾ ਸਾਰੇ ਭਾਰਤੀਆਂ ਲਈ ਮਾਣ ਦੀ ਗੱਲ ਹੈ। ਇਹ ਸਾਡੇ ਵਿਰਾਸਤ ਨਾਲ ਜੁੜਨ ਦਾ ਇਕ ਤਰੀਕਾ ਹੈ। ਝੰਡਾ ਸਾਰੇ ਭਾਰਤੀਆਂ ਦਾ ਹੈ। ਸਾਬਕਾ ਫ਼ੌਜ ਮੁਖੀ ਜਨਰਲ ਜੇ.ਜੇ. ਸਿੰਘ ਨੇ ਕਾਨਕਲੇਵ 'ਚ ਬੋਲਦੇ ਹੋਏ ਕਿਹਾ,''ਚੀਨ ਦਾਅਵਾ ਕੀਤੇ ਗਏ ਖੇਤਰਾਂ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਭਾਰਤ ਨੂੰ ਇਸ ਭਰੋਸੇ ਨੂੰ ਨਹੀਂ ਛੱਡਣਾ ਚਾਹੀਦਾ ਕਿ ਜੇਕਰ ਉਹ ਚੀਨੀਆਂ ਨਾਲ ਨਰਮ ਦ੍ਰਿਸ਼ਟੀਕੋਣ ਦੀ ਕੋਸ਼ਿਸ਼ ਕਰਦਾ ਹੈ ਤਾਂ ਮਰਿਆਦਾ 'ਚ ਰਹਿਣ ਨੂੰ ਰਾਜੀ ਹੋ ਜਾਵੇਗਾ। 1954 ਦਾ ਹਿੰਦੀ-ਚੀਨੀ ਭਰਾ-ਭਰਾ ਨਾਅਰਾ ਭਾਰਤ ਦੀ ਸਭ ਤੋਂ ਵੱਡੀ ਭੁੱਲ ਸੀ। ਸੰਮੇਲਨ 'ਚ ਬੋਲਦੇ ਹੋਏ ਜੰਮੂ ਕਸ਼ਮੀਰ ਦੇ ਡੀ.ਜੀ.ਪੀ. ਦਿਲਬਾਗ ਸਿੰਘ ਨੇ ਕਿਹਾ,''ਕਸ਼ਮੀਰ ਦੇ ਨੌਜਵਾਨਾਂ ਦਾ ਭਵਿੱਖ ਹੁਣ ਬਦਲ ਰਿਹਾ ਹੈ। ਮੈਂ ਕਸ਼ਮੀਰੀ ਨੌਜਵਾਨਾਂ ਨੂੰ ਆਪਣੀ ਬਿਹਤਰੀ ਅਤੇ ਜੰਮੂ ਕਸ਼ਮੀਰ ਦੀ ਬਿਹਤਰੀ ਲਈ ਕੰਮ ਕਰਨ ਲਈ ਵਧਾਈ ਦਿੰਦਾ ਹੈ।''


author

DIsha

Content Editor

Related News