ਸਬਰੀਮਾਲਾ ਮੰਦਰ 3 ਦਿਨਾਂ ਲਈ ਬੰਦ, 39 ਦਿਨਾਂ 'ਚ ਚੜ੍ਹਿਆ ਇੰਨੇ ਕਰੋੜ ਦਾ ਚੜ੍ਹਾਵਾ

Thursday, Dec 28, 2023 - 05:42 PM (IST)

ਸਬਰੀਮਾਲਾ ਮੰਦਰ 3 ਦਿਨਾਂ ਲਈ ਬੰਦ, 39 ਦਿਨਾਂ 'ਚ ਚੜ੍ਹਿਆ ਇੰਨੇ ਕਰੋੜ ਦਾ ਚੜ੍ਹਾਵਾ

ਸਬਰੀਮਾਲਾ- ਕੇਰਲ ਦੇ ਸਬਰੀਮਾਲਾ 'ਚ ਸਥਿਤ ਭਗਵਾਨ ਅਯੱਪਾ ਦੇ ਮੰਦਰ 'ਚ ਬੁੱਧਵਾਰ ਦੁਪਹਿਰ ਨੂੰ ਹਜ਼ਾਰਾਂ ਲੋਕਾਂ ਨੇ ਸ਼ੁਭ 'ਮੰਡਲਾ ਪੂਜਾ' 'ਚ ਹਿੱਸਾ ਲਿਆ। ਮੰਡਲਾ ਪੂਜਾ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦੀ ਭੀੜ ਦੇਖੀ ਗਈ। ਇਹ ਭਗਵਾਨ ਅਯੱਪਾ ਮੰਦਰ ਦੀ ਦੋ ਮਹੀਨਿਆਂ ਦੀ ਸਾਲਾਨਾ ਤੀਰਥ ਯਾਤਰਾ ਦੇ ਪਹਿਲੇ ਪੜਾਅ (41 ਦਿਨ) ਦੀ ਸਮਾਪਤੀ ਦਾ ਪ੍ਰਤੀਕ ਹੈ। ਇਸ ਦੌਰਾਨ ਮੰਦਰ 'ਚ ਚੜ੍ਹਾਵਾ 200 ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਗਿਆ। ਇਸ ਦੇ ਨਾਲ ਹੀ ਦੋ ਮਹੀਨੇ ਤੱਕ ਚੱਲਣ ਵਾਲੀ ਸਾਲਾਨਾ ਯਾਤਰਾ ਦਾ ਪਹਿਲਾ ਪੜਾਅ 'ਮੰਡਲਾ ਪੂਜਾ' ਦੇ ਨਾਲ ਸਮਾਪਤ ਹੋ ਗਿਆ ਹੈ। 'ਮੰਡਲਾ ਪੂਜਾ' ਤੋਂ ਤੁਰੰਤ ਬਾਅਦ ਮੰਦਰ ਨੂੰ ਬੰਦ ਕਰ ਦਿੱਤਾ ਗਿਆ। ਮੰਦਰ ਤਿੰਨ ਦਿਨਾਂ ਲਈ ਬੰਦ ਰਹੇਗਾ ਅਤੇ 30 ਦਸੰਬਰ ਨੂੰ ਮੁੜ ਖੋਲ੍ਹਿਆ ਜਾਵੇਗਾ।

ਇਹ ਵੀ ਪੜ੍ਹੋ- ਨਵੇਂ ਸਾਲ ਤੋਂ ਪਹਿਲਾਂ ਹਿਮਾਚਲ 'ਚ ਸੈਲਾਨੀਆਂ ਦਾ ਹੜ੍ਹ, 10 ਦਿਨਾਂ 'ਚ ਡੇਢ ਲੱਖ ਵਾਹਨਾਂ ਦੀ ਸ਼ਿਮਲਾ 'ਚ ਹੋਈ ਐਂਟਰੀ

PunjabKesari

ਭਗਵਾਨ ਅਯੱਪਾ ਮੰਦਰ ਦਾ ਪ੍ਰਬੰਧਨ ਕਰਨ ਵਾਲੀ ਉੱਚ ਮੰਦਰ ਟਰੱਸਟ ਤ੍ਰਾਵਣਕੋਰ ਦੇਵਸਵਮ ਬੋਰਡ (ਟੀ. ਡੀ. ਬੀ) ਨੇ ਕਿਹਾ ਕਿ 25 ਦਸੰਬਰ ਤੱਕ ਪਿਛਲੇ 39 ਦਿਨਾਂ 'ਚ ਮੰਦਰ ਨੂੰ 204.30 ਕਰੋੜ ਰੁਪਏ ਦੀ ਆਮਦਨ ਹੋਈ ਹੈ। ਟੀ. ਡੀ. ਬੀ ਦੇ ਚੇਅਰਮੈਨ ਪੀ. ਐਸ ਪ੍ਰਸ਼ਾਂਤ ਨੇ ਇਕ ਪ੍ਰੈਸ ਕਾਨਫਰੰਸ 'ਚ ਦੱਸਿਆ ਕਿ ਸ਼ਰਧਾਲੂਆਂ ਵਲੋਂ "ਕਨਿਕਾ" ਵਜੋਂ ਪੇਸ਼ ਕੀਤੇ ਗਏ ਸਿੱਕਿਆਂ ਦੀ ਗਿਣਤੀ ਕਰਨ ਤੋਂ ਬਾਅਦ ਮਾਲੀਆ ਰਕਮ ਵਿਚ ਹੋਰ ਵਾਧਾ ਹੋਵੇਗਾ। 

ਇਹ ਵੀ ਪੜ੍ਹੋ- ਮਨੀ ਲਾਂਡਰਿੰਗ ਕੇਸ: ਪ੍ਰਿਯੰਕਾ ਗਾਂਧੀ ਦੀਆਂ ਵਧੀਆਂ ਮੁਸ਼ਕਲਾਂ, ED ਨੇ ਚਾਰਜਸ਼ੀਟ 'ਚ ਦਰਜ ਕੀਤਾ ਨਾਂ

PunjabKesari

ਟੀ. ਡੀ. ਬੀ ਦੇ ਚੇਅਰਮੈਨ ਪੀ. ਐਸ ਪ੍ਰਸ਼ਾਂਤ ਨੇ ਕਿਹਾ ਕਿ 204.30 ਕਰੋੜ ਰੁਪਏ ਦੇ ਕੁੱਲ ਮਾਲੀਏ 'ਚੋਂ 63.89 ਕਰੋੜ ਰੁਪਏ ਸ਼ਰਧਾਲੂਆਂ ਵਲੋਂ "ਕਨਿਕਾ" ਵਜੋਂ ਭੇਟ ਕੀਤੇ ਗਏ ਸਨ ਜਦੋਂ ਕਿ "ਅਰਵਣ" (ਮਿੱਠੇ ਪ੍ਰਸ਼ਾਦ) ਦੀ ਵਿਕਰੀ ਤੋਂ 96.32 ਕਰੋੜ ਰੁਪਏ ਪ੍ਰਾਪਤ ਹੋਏ ਸਨ। ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਨੂੰ ਵੇਚੀ ਗਈ ਇਕ ਹੋਰ ਮਠਿਆਈ ਪ੍ਰਸ਼ਾਦ "ਅਪਮ" ਨੇ 12.38 ਕਰੋੜ ਰੁਪਏ ਦੀ ਕਮਾਈ ਕੀਤੀ।

ਇਹ ਵੀ ਪੜ੍ਹੋ- ਮੋਦੀ ਸਰਕਾਰ ਦਾ ਨਾਰੀਅਲ ਕਿਸਾਨਾਂ ਨੂੰ ਤੋਹਫਾ, MSP ’ਚ ਇੰਨੇ ਰੁਪਏ ਪ੍ਰਤੀ ਕੁਇੰਟਲ ਦਾ ਕੀਤਾ ਵਾਧਾ

PunjabKesari

ਮੌਜੂਦਾ ਸਾਲਾਨਾ ਤੀਰਥ ਯਾਤਰਾ ਦੌਰਾਨ ਪਹਾੜੀ ਮੰਦਰ 'ਚ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ। ਟੀ. ਡੀ. ਬੀ ਪ੍ਰਧਾਨ ਨੇ ਕਿਹਾ ਕਿ 25 ਦਸੰਬਰ ਤੱਕ ਸੈਸ਼ਨ ਦੌਰਾਨ 31,43,163 ਸ਼ਰਧਾਲੂਆਂ ਨੇ ਸਬਰੀਮਾਲਾ ਵਿਖੇ ਪੂਜਾ ਕੀਤੀ। 'ਮੰਡਲਾ ਪੂਜਾ' ਤੋਂ ਬਾਅਦ ਮੰਦਰ ਬੁੱਧਵਾਰ ਨੂੰ ਰਾਤ 11 ਵਜੇ ਬੰਦ ਕਰ ਦਿੱਤਾ ਗਿਆ ਅਤੇ 30 ਦਸੰਬਰ ਨੂੰ 'ਮਕਰਵਿਲੱਕੂ' ਰਸਮਾਂ ਲਈ ਮੁੜ ਖੋਲ੍ਹਿਆ ਜਾਵੇਗਾ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News