ਵਿਦੇਸ਼ ਮੰਤਰੀ ਜੈਸ਼ੰਕਰ ਦਾ ਵੱਡਾ ਬਿਆਨ, ਅੱਤਵਾਦੀ ਹਮਲੇ ਨੇ ਸਾਨੂੰ ਜਵਾਬ ਦੇਣ ਲਈ ਮਜ਼ਬੂਰ ਕੀਤਾ
Thursday, May 08, 2025 - 02:53 PM (IST)

ਨਵੀਂ ਦਿੱਲੀ- ਭਾਰਤ ਅਤੇ ਪਾਕਿਸਤਾਨ ਵਿਚਾਲੇ ਵਧਦੇ ਤਣਾਅ ਦਰਮਿਆਨ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਵੀਰਵਾਰ ਯਾਨੀ ਅੱਜ ਆਪਣੇ ਇਰਾਨੀ ਹਮਰੁਤਬਾ ਅੱਬਾਸ ਅਰਾਗਚੀ ਨਾਲ ਵਿਆਪਕ ਗੱਲਬਾਤ ਕੀਤੀ। ਬੈਠਕ 'ਚ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ ਕਿ ਤੁਸੀਂ ਅਜਿਹੇ ਸਾਹਮਣੇ ਭਾਰਤ ਆਏ ਹੋ, ਜਦੋਂ ਅਸੀਂ 22 ਅਪ੍ਰੈਲ ਨੂੰ ਭਾਰਤੀ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ 'ਚ ਹੋਏ ਹਮਲੇ ਦਾ ਜਵਾਬ ਦੇ ਰਹੇ ਹਾਂ। ਇਸ ਹਮਲੇ ਨੇ ਸਾਨੂੰ 7 ਮਈ ਨੂੰ ਸਰਹੱਦ ਪਾਰ ਅੱਤਵਾਦੀ ਢਾਂਚੇ 'ਤੇ ਹਮਲਾ ਕਰ ਕੇ ਜਵਾਬ ਦੇਣ ਲਈ ਮਜ਼ਬੂਰ ਕੀਤਾ।
ਇਹ ਵੀ ਪੜ੍ਹੋ : ਸਕੂਲ ਬੰਦ ਤੇ ਉਡਾਣਾਂ ਰੱਦ, 'ਆਪਰੇਸ਼ਨ ਸਿੰਦੂਰ' ਤੋਂ ਬਾਅਦ ਹਾਈ ਅਲਰਟ
ਜੈਸ਼ੰਕਰ ਨੇ ਕਿਹਾ,''ਸਾਡੀ ਪ੍ਰਤੀਕਿਰਿਆ ਟਾਰਗੇਟ ਸੀ। ਸਾਡਾ ਇਰਾਦਾ ਸਥਿਤੀ ਨੂੰ ਹੋਰ ਖ਼ਰਾਬ ਕਰਨ ਦਾ ਨਹੀਂ ਹੈ। ਹਾਲਾਂਕਿ ਜੇਕਰ ਸਾਡੇ 'ਤੇ ਫ਼ੌਜ ਹਮਲਾ ਹੁੰਦਾ ਹੈ ਤਾਂ ਇਸ 'ਚ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਇਸ ਦਾ ਬਹੁਤ ਹੀ ਸਖ਼ਤ ਜਵਾਬ ਦਿੱਤਾ ਜਾਵੇਗਾ। ਇਕ ਗੁਆਂਢੀ ਅਤੇ ਕਰੀਬੀ ਸਾਂਝੇਦਾਰ ਵਜੋਂ ਇਹ ਮਹੱਤਵਪੂਰਨ ਹੈ ਕਿ ਤੁਹਾਨੂੰ ਸਥਿਤੀ ਦੀ ਚੰਗੀ ਸਮਝ ਹੋਵੇ।'' ਦੱਸਣਯੋਗ ਹੈ ਕਿ ਅਰਾਗਚੀ ਭਾਰਤ ਅਤੇ ਈਰਾਨ ਵਿਚਾਲੇ 20ਵੀਂ ਸੰਯੁਕਤ ਕਮਿਸ਼ਨ ਬੈਠਕ ਦੀ ਸਹਿ-ਪ੍ਰਧਾਨਗੀ ਕਰਨ ਲਈ ਭਾਰਤ ਆਏ ਹੋਏ ਹਨ। ਅਗਸਤ 2024 'ਚ ਅਹੁਦਾ ਸੰਭਾਲਣ ਤੋਂ ਬਾਅਦ ਇਹ ਈਰਾਨੀ ਵਿਦੇਸ਼ ਮੰਤਰੀ ਦੀ ਪਹਿਲੀ ਯਾਤਰਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8