ਵਿਦੇਸ਼ ਮੰਤਰੀ ਜੈਸ਼ੰਕਰ ਨੇ ਆਸਟ੍ਰੇਲੀਆਈ ਹਮਰੁਤਬਾ ਨਾਲ ਕੀਤੀ ਮੀਟਿੰਗ

Wednesday, Oct 07, 2020 - 06:29 PM (IST)

ਟੋਕੀਓ/ਨਵੀਂ ਦਿੱਲੀ (ਬਿਊਰੋ): ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਟੋਕੀਓ ਵਿਚ ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਮਾਰਿਸੇ ਪਾਯਨੇ ਨਾਲ ਮੁਲਾਕਾਤ ਕੀਤੀ। ਦੋਹਾਂ ਦੇ ਵਿਚ ਦੋ-ਪੱਖੀ ਸੰਬੰਧਾਂ ਵਿਚ ਹੋਈ ਤਰੱਕੀ ਨੂੰ ਲੈ ਕੇ ਚਰਚਾ ਹੋਈ। ਕਵਾਡ ਦੀ ਦੂਜੀ ਮੰਤਰੀ ਪੱਧਰੀ ਬੈਠਕ ਵਿਚ ਹਿੱਸਾ ਲੈਣ ਦੇ ਲਈ ਜੈਸ਼ੰਕਰ ਅਤੇ ਪਾਯਨੇ ਟੋਕੀਓ ਵਿਚ ਹਨ। ਬੈਠਕ ਵਿਚ ਭਾਰਤ ਅਤੇ ਆਸਟ੍ਰੇਲੀਆ ਦੇ ਇਲਾਵਾ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪਿਓ ਅਤੇ ਜਾਪਾਨ ਦੇ ਵਿਦੇਸ਼ ਮੰਤਰੀ ਤੋਸ਼ੀਮਿਤਸੁ ਮੋਤੇਗੀ ਨੇ ਹਿੱਸਾ ਲਿਆ। 

 

ਜੈਸ਼ੰਕਰ ਨੇ ਮੁਲਾਕਾਤ ਦੇ ਬਾਅਦ ਕਿਹਾ,''ਮੇਰੀ ਦੋਸਤ ਮੈਰਿਸ ਪਾਯਨੇ  ਦੇ ਨਾਲ ਮੀਟਿੰਗ ਬਹੁਤ ਚੰਗੀ ਰਹੀ। ਅਸੀਂ ਇਸ ਦੌਰਾਨ ਸਾਡੇ ਪ੍ਰਧਾਨ ਮੰਤਰੀਆਂ ਵਿਚਾਲੇ ਹੋਏ ਵਰਚੁਅਲ ਸੰਮੇਲਨ ਦੇ ਬਾਅਦ ਦੋ-ਪੱਖੀ ਮੁੱਦਿਆਂ 'ਤੇ ਹੋਈ ਤਰੱਕੀ 'ਤੇ ਵੀ ਚਰਚਾ ਕੀਤੀ। ਨਾਲ ਹੀ ਗਲੋਬਲ ਅਤੇ ਖੇਤਰੀ ਮਾਮਲਿਆਂ 'ਤੇ ਗੱਲਬਾਤ ਕੀਤੀ। ਅਸੀਂ ਕਈ ਬਹੁ-ਆਯਾਮੀ ਮੰਚਾਂ 'ਤੇ ਇਕੱਠੇ ਮਿਲ ਕੇ ਕੰਮ ਕਰਾਂਗੇ।''

ਪੜ੍ਹੋ ਇਹ ਅਹਿਮ ਖਬਰ- Quad ਬੈਠਕ 'ਤੇ ਚੀਨੀ ਮੀਡੀਆ ਨੇ ਵਿੰਨ੍ਹਿਆ ਨਿਸ਼ਾਨਾ, ਆਸਟ੍ਰੇਲੀਆ ਨੂੰ ਗੰਭੀਰ ਨਤੀਜੇ ਭੁਗਤਣ ਦੀ ਧਮਕੀ

ਇੱਥੇ ਦੱਸ ਦਈਏ ਕਿ ਕਵਾਡ ਚਾਰ ਦੇਸ਼ਾਂ ਦਾ ਸਮੂਹ ਹੈ ਜਿਸ ਵਿਚ ਅਮਰੀਕਾ, ਭਾਰਤ, ਆਸਟ੍ਰੇਲੀਆ ਅਤੇ ਜਾਪਾਨ ਸ਼ਾਮਲ ਹੈ। ਇਸ ਦਾ ਉਦੇਸ਼ ਏਸ਼ੀਆ ਪ੍ਰਸਾਂਤ ਖੇਤਰ ਵਿਚ ਸ਼ਾਂਤੀ ਦੀ ਸਥਾਪਨਾ ਅਤੇ ਸ਼ਕਤੀ ਦਾ ਸੰਤੁਲਨ ਬਣਾਉਣਾ ਹੈ। ਹਿੰਦ-ਪ੍ਰਸਾਂਤ ਖੇਤਰ ਵਿਚ ਚੀਨ ਆਪਣੇ ਮਿਲਟਰੀ ਅਤੇ ਆਰਥਿਕ ਤਾਕਤ ਦੇ ਦਮ 'ਤੇ ਹਮਲਾਵਰਤਾ ਦਿਖਾ ਰਿਹਾ ਹੈ। ਚੀਨ ਦੇ ਵੱਧਦੇ ਹਮਲਾਵਰ ਰਵੱਈਏ ਦੇ ਖਿਲਾਫ਼ ਹੁਣ ਇਹਨਾਂ ਚਾਰੇ ਦੇਸ਼ਾਂ ਦੀ ਗੋਲਬੰਦੀ ਆਉਣ ਵਾਲੇ ਦਿਨਾਂ ਵਿਚ ਹੋਰ ਮਜ਼ਬੂਤ ਹੋਵੇਗੀ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨਾਲ ਮੁਲਾਕਾਤ ਕੀਤੀ ਸੀ।


Vandana

Content Editor

Related News