ਭਾਰਤ-ਮਿਆਂਮਾਰ-ਥਾਈਲੈਂਡ ਤਿਕੋਣੇ ਹਾਈਵੇਅ ਪ੍ਰਾਜੈਕਟ ਨੂੰ ਮੁੜ ਸ਼ੁਰੂ ਕਰਨ ਦਾ ਯਤਨ : ਜੈਸ਼ੰਕਰ

Sunday, Jul 16, 2023 - 04:47 PM (IST)

ਭਾਰਤ-ਮਿਆਂਮਾਰ-ਥਾਈਲੈਂਡ ਤਿਕੋਣੇ ਹਾਈਵੇਅ ਪ੍ਰਾਜੈਕਟ ਨੂੰ ਮੁੜ ਸ਼ੁਰੂ ਕਰਨ ਦਾ ਯਤਨ : ਜੈਸ਼ੰਕਰ

ਬੈਂਕਾਕ (ਭਾਸ਼ਾ)- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸ਼ਨੀਵਾਰ ਨੂੰ ਕਿਹਾ ਕਿ ਮਿਆਂਮਾਰ ਦੀ ਸਥਿਤੀ ਕਾਰਨ ਭਾਰਤ-ਮਿਆਂਮਾਰ-ਥਾਈਲੈਂਡ ਤਿਕੋਣਾ ਹਾਈਵੇਅ ਬਹੁਤ ਮੁਸ਼ਕਲ ਪ੍ਰਾਜੈਕਟ ਰਿਹਾ ਹੈ ਅਤੇ ਇਸ ਨੂੰ ਮੁੜ ਚਾਲੂ ਕਰਨ ਦੇ ਤਰੀਕੇ ਲੱਭਣਾ ਸਰਕਾਰ ਦੀ ਤਰਜੀਹ ਹੈ। ਜੈਸ਼ੰਕਰ ਮੇਕਾਂਗ ਗੰਗਾ ਸਹਿਯੋਗ (ਐੱਮ. ਜੀ. ਸੀ.) ਤੰਤਰ ਦੇ ਵਿਦੇਸ਼ ਮੰਤਰੀਆਂ ਦੀ 12ਵੀਂ ਮੀਟਿੰਗ ’ਚ ਹਿੱਸਾ ਲੈਣ ਅਤੇ ਬਿਮਸਟੈੱਕ (ਬਹੁ-ਖੇਤਰੀ ਤਕਨੀਕੀ ਅਤੇ ਆਰਥਿਕ ਸਹਿਯੋਗ ਲਈ ਬੰਗਾਲ ਦੀ ਖਾੜੀ ਪਹਿਲ) ਦੇ ਵਿਦੇਸ਼ ਮੰਤਰੀਆਂ ਦੀ ਕਾਨਫ਼ਰੰਸ ਵਿਚ ਸ਼ਾਮਲ ਹੋਣ ਲਈ ਥਾਈਲੈਂਡ ਵਿਚ ਹਨ।

ਜੈਸ਼ੰਕਰ ਨੇ ਬੈਂਕਾਕ ਪਹੁੰਚਣ ਤੋਂ ਤੁਰੰਤ ਬਾਅਦ ਇੱਥੇ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦੇ ਹੋਏ ਥਾਈਲੈਂਡ ਅਤੇ ਭਾਰਤ ਵਿਚਕਾਰ ਸੰਪਰਕ ਬਾਰੇ ਗੱਲ ਕੀਤੀ। ਜੈਸ਼ੰਕਰ ਨੇ ਕਿਹਾ ਕਿ ਅੱਜ ਸਾਡੇ ਸਾਹਮਣੇ ਅਸਲ ਚੁਣੌਤੀ, ਜਿਸ ’ਤੇ ਅਸੀਂ ਕੰਮ ਕਰ ਰਹੇ ਹਾਂ, ਉਹ ਇਹ ਹੈ ਕਿ ਅਸੀਂ ਥਾਈਲੈਂਡ ਵਿਚਕਾਰ ਸੜਕ ਸੰਪਰਕ ਕਿਵੇਂ ਬਣਾਈਏ। ਸਾਡੇ ਕੋਲ ਉੱਤਰ-ਪੂਰਬੀ ਭਾਰਤ ਤੋਂ ਹੋ ਕੇ ਲੰਘਣ ਵਾਲਾ ਇਹ ਪ੍ਰਾਜੈਕਟ ਹੈ, ਜੇਕਰ ਅਸੀਂ ਮਿਆਂਮਾਰ ਤੋਂ ਲੰਘਣ ਵਾਲੀ ਸੜਕ ਬਣਾਉਂਦੇ ਹਾਂ ਅਤੇ ਉਹ ਸੜਕ ਥਾਈਲੈਂਡ ਵਾਲੇ ਪਾਸੇ ਤੋਂ ਬਣ ਰਹੀ ਸੜਕ ਨਾਲ ਜੁੜਦੀ ਹੈ।

ਇਹ ਵੀ ਪੜ੍ਹੋ-  ਪੰਜਾਬ 'ਚ ਬਣੇਗਾ ਇਸਰੋ ਦਾ ਮਿਊਜ਼ੀਅਮ, 23 ਜੁਲਾਈ ਨੂੰ ਸਿੰਗਾਪੁਰ ਜਾਵੇਗਾ ਪ੍ਰਿੰਸੀਪਲਾਂ ਦਾ ਬੈਚ: ਭਗਵੰਤ ਮਾਨ

ਉਨ੍ਹਾਂ ਕਿਹਾ ਕਿ ਬਿਹਤਰ ਸੜਕ ਸੰਪਰਕ ਨਾਲ ਮਾਲ ਅਤੇ ਲੋਕਾਂ ਦੀ ਆਵਾਜਾਈ ਵਿਚ ਵੱਡੀ ਤਬਦੀਲੀ ਆਵੇਗੀ ਪਰ ਇਹ ਬਹੁਤ ਮੁਸ਼ਕਲ ਪ੍ਰਾਜੈਕਟ ਰਿਹਾ ਹੈ। ਮੁੱਖ ਤੌਰ ’ਤੇ ਮਿਆਂਮਾਰ ਦੀ ਸਥਿਤੀ ਕਾਰਨ ਇਹ ਬਹੁਤ ਮੁਸ਼ਕਲ ਪ੍ਰਾਜੈਕਟ ਰਿਹਾ ਹੈ। ਇਹ ਅੱਜ ਸਾਡੀਆਂ ਤਰਜੀਹਾਂ ਵਿਚੋਂ ਇਕ ਹੈ ਕਿ ਇਸ ਪ੍ਰਾਜੈਕਟ ਨੂੰ ਕਿਵੇਂ ਮੁੜ ਸ਼ੁਰੂ ਕੀਤਾ ਜਾਵੇ, ਇਸ ਨੂੰ ਕਿਵੇਂ ਚਾਲੂ ਕੀਤਾ ਜਾਵੇ ਅਤੇ ਇਸ ਨੂੰ ਕਿਵੇਂ ਬਣਾਇਆ ਜਾਵੇ ਕਿਉਂਕਿ ਪ੍ਰਾਜੈਕਟ ਦਾ ਵੱਡਾ ਹਿੱਸਾ ਬਣ ਚੁੱਕਾ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਭਾਰਤ, ਥਾਈਲੈਂਡ ਅਤੇ ਮਿਆਂਮਾਰ ਲਗਭਗ 1,400 ਕਿਲੋਮੀਟਰ ਦੇ ਹਾਈਵੇਅ ’ਤੇ ਕੰਮ ਕਰ ਰਹੇ ਹਨ, ਜੋ ਤਿੰਨਾਂ ਦੇਸ਼ਾਂ ਨੂੰ ਜ਼ਮੀਨੀ ਰਸਤੇ ਰਾਹੀਂ ਦੱਖਣ-ਪੂਰਬੀ ਏਸ਼ੀਆ ਨਾਲ ਜੋੜੇਗਾ ਅਤੇ ਤਿੰਨਾਂ ਦੇਸ਼ਾਂ ਵਿਚਾਲੇ ਵਪਾਰ, ਸਿਹਤ, ਸਿੱਖਿਆ ਅਤੇ ਸੈਰ-ਸਪਾਟਾ ਸਬੰਧਾਂ ਨੂੰ ਉਤਸ਼ਾਹਿਤ ਕਰੇਗਾ। ਭਾਰਤ-ਮਿਆਂਮਾਰ-ਥਾਈਲੈਂਡ ਤਿੰਨ-ਪੱਖੀ ਹਾਈਵੇਅ ਪ੍ਰਾਜੈਕਟ ਦਾ 70 ਫੀਸਦੀ ਕੰਮ ਪੂਰਾ ਹੋ ਚੁੱਕਾ ਹੈ।

ਇਹ ਵੀ ਪੜ੍ਹੋ-  ਹੁਸ਼ਿਆਰਪੁਰ ਦੇ ਇਨ੍ਹਾਂ ਇਲਾਕਿਆਂ ਲਈ ਅਲਰਟ ਜਾਰੀ, ਅੱਜ ਪੌਂਗ ਡੈਮ 'ਚੋਂ ਛੱਡਿਆ ਜਾਵੇਗਾ ਪਾਣੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News