ਐੱਸ. ਧਾਮੀ ਬਣੀ ਭਾਰਤੀ ਹਵਾਈ ਫੌਜ ਦੀ ਫਲਾਇੰਗ ਯੂਨਿਟ ਦੀ ਪਹਿਲੀ ਮਹਿਲਾ ਫਲਾਇਟ ਕਮਾਂਡਰ
Tuesday, Aug 27, 2019 - 08:37 PM (IST)

ਨਵੀਂ ਦਿੱਲੀ — ਭਾਰਤੀ ਹਵਾਈ ਫੌਜ ਦੀ ਵਿੰਗ ਕਮਾਂਡਰ ਐੱਸ. ਧਾਮੀ ਦੇਸ਼ ਦੀ ਪਹਿਲੀ ਮਹਿਲਾ ਅਧਿਕਾਰੀ ਬਣ ਗਈ ਹੈ ਜੋ ਫਲਾਇੰਗ ਯੂਨਿਟ ਦੀ ਫਲਾਇਟ ਕਮਾਂਡਰ ਬਣੀ ਹੈ। ਉਨ੍ਹਾਂ ਨੇ ਹਿੰਡਨ ਏਅਰ ਬੇਸ ’ਚ ਚੇਤਕ ਹੈਲੀਕਾਪਟਰ ਯੂਨਿਟ ਦੇ ਫਲਾਇਟ ਕਮਾਂਡਰ ਦਾ ਅਹੁਦਾ ਸੰਭਾਲਿਆ ਹੈ।
ਭਾਰਤੀ ਹਥਿਆਰਬੰਦ ਬਲਾਂ ’ਚ ਮਹਿਲਾਵਾਂ ਨੇ 26 ਗਸਤ ਨੂੰ ਵਿੰਗ ਕਮਾਂਡਰ ਸ਼ਾਲਿਜਾ ਧਾਮੀ ਦੀ ਨਿਯੁਕਤੀ ਦੇ ਨਾਲ ਇਕ ਹੋਰ ਮੀਲ ਦਾ ਪੱਧਰ ਸਥਾਪਿਤ ਕੀਤਾ, ਜੋ ਭਾਰਤੀ ਹਵਾਈ ਫੌਜ ਦੀ ਸੰਚਾਲਨ ਯੂਨਿਟ ਦੀ ਪਹਿਲੀ ਮਹਿਲਾ ਫਲਾਇਟ ਕਮਾਂਡਰ ਬਣੀ। ਵਿੰਗ ਕਮਾਂਡਰ ਧਾਮੀ ਵੀ ਆਈ.ਏ.ਐੱਫ. ਦੀ ਪਹਿਲੀ ਮਹਿਲਾ ਅਧਿਕਾਰੀ ਹੈ ਜਿਨ੍ਹਾਂ ਨੂੰ ਲੰਬੇ ਕਾਰਜਕਾਲ ਲਈ ਸਥਾਈ ਕਮਿਸ਼ਨ ਪ੍ਰਦਾਨ ਕੀਤਾ ਜਾਵੇਗਾ।