ਭਾਰਤ ਆਉਣਗੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਜਲਦ ਹੋਵੇਗਾ ਤਾਰੀਖ਼ਾਂ ਦਾ ਐਲਾਨ
Tuesday, Nov 19, 2024 - 06:24 PM (IST)
ਮਾਸਕੋ (ਏਜੰਸੀ)- ਕ੍ਰੇਮਲਿਨ ਦੇ ਪ੍ਰੈੱਸ ਸਕੱਤਰ ਦਮਿਤਰੀ ਪੇਸਕੋਵ ਨੇ ਮੰਗਲਵਾਰ ਨੂੰ ਕਿਹਾ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਜਲਦ ਹੀ ਭਾਰਤ ਦਾ ਦੌਰਾ ਕਰ ਸਕਦੇ ਹਨ। ਪੇਸਕੋਵ ਨੇ ਰੂਸ ਦੀ ਪ੍ਰਮੁੱਖ ਸਮਾਚਾਰ ਏਜੰਸੀ ਆਰ.ਆਈ.ਏ. ਨੋਵੋਸਤੀ ਦੇ ਹਵਾਲੇ ਨਾਲ ਕਿਹਾ, 'ਮੈਨੂੰ ਉਮੀਦ ਹੈ ਕਿ ਬਹੁਤ ਜਲਦੀ, ਅਸੀਂ ਉਨ੍ਹਾਂ (ਵਲਾਦੀਮੀਰ ਪੁਤਿਨ) ਦੇ ਦੌਰੇ ਦੀਆਂ ਸਹੀ ਤਾਰੀਖਾਂ ਤੈਅ ਕਰਾਂਗੇ। ਤੁਸੀਂ ਜਾਣਦੇ ਹੋ, ਸਾਡੇ ਨੇਤਾ ਇੱਕ-ਦੂਜੇ ਦੇ ਇੱਥੇ ਦੌਰੇ ਕਰਦੇ ਰਹਿੰਦੇ ਹਨ। ਇਸ ਲਈ ਪ੍ਰਧਾਨ ਮੰਤਰੀ ਮੋਦੀ ਦੇ ਰੂਸ ਦੇ 2 ਦੌਰਿਆਂ ਤੋਂ ਬਾਅਦ ਹੁਣ ਰਾਸ਼ਟਰਪਤੀ ਪੁਤਿਨ ਦੇ ਭਾਰਤ ਦੌਰੇ ਦੀ ਉਮੀਦ ਹੈ।'
ਇਹ ਵੀ ਪੜ੍ਹੋ: ਵਿਜੇ ਮਾਲਿਆ ਤੇ ਨੀਰਵ ਮੋਦੀ ਦੀ ਜਲਦ ਭਾਰਤ ਵਾਪਸੀ ਦੀ ਸੰਭਾਵਨਾ, ਮੋਦੀ ਨੇ ਬ੍ਰਿਟਿਸ਼ PM ਨਾਲ ਕੀਤੀ ਗੱਲ
ਪੇਸਕੋਵ ਨੇ ਕਿਹਾ, "ਅਸੀਂ ਇਸ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ। ਅਸੀਂ ਇਸ ਦੌਰੇ ਦੀ ਤਿਆਰੀ ਬਹੁਤ ਸਾਵਧਾਨੀ ਨਾਲ ਸ਼ੁਰੂ ਕਰਾਂਗੇ। ਅਸੀਂ ਇਸ ਪਲ ਨੂੰ ਬਹੁਤ ਮਹੱਤਵ ਦਿੰਦੇ ਹਾਂ। ਫਿਲਹਾਲ ਮੇਰੇ ਕੋਲ ਕੋਈ ਤਾਰੀਖ ਨਹੀਂ ਹੈ।" ਇੱਥੇ ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸੀ ਰਾਸ਼ਟਰਪਤੀ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ ਸੀ ਜਦੋਂ ਦੋਵਾਂ ਨੇਤਾਵਾਂ ਨੇ ਜੁਲਾਈ ਵਿੱਚ ਮਾਸਕੋ ਵਿੱਚ ਸਿਖਰ ਵਾਰਤਾ ਕੀਤੀ ਸੀ।
ਇਹ ਵੀ ਪੜ੍ਹੋ: ਪੁਤਿਨ ਨੇ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਸਬੰਧੀ ਨਵੀਂ ਨੀਤੀ 'ਤੇ ਕੀਤੇ ਦਸਤਖਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8