ਭਾਰਤ ਆਉਣਗੇ ਰੂਸ ਦੇ ਰਾਸ਼ਟਰਪਤੀ ਪੁਤਿਨ! ਜੀ-20 ਸਿਖਰ ਸੰਮੇਲਨ ''ਚ ਲੈ ਸਕਦੇ ਨੇ ਹਿੱਸਾ
Tuesday, Mar 14, 2023 - 12:25 AM (IST)
ਮਾਸਕੋ (ਭਾਸ਼ਾ): ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਭਾਰਤ ਵਿਚ ਸਤੰਬਰ ਮਹੀਨੇ 'ਚ ਹੋਣ ਵਾਲੇ ਜੀ-20 ਸਿਖਰ ਸੰਮੇਲਨ ਵਿਚ ਭਾਗ ਲੈ ਸਕਦੇ ਹਨ, ਪਰ ਇਸ ਬਾਰੇ ਅਜੇ ਤਕ ਕੋਈ ਅੰਤਿਮ ਫ਼ੈਸਲਾ ਨਹੀਂ ਕੀਤਾ ਗਿਆ ਹੈ। ਪੁਤਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਖ਼ਬਰ ਵੀ ਪੜ੍ਹੋ - ਸਿੱਧੂ ਮੂਸੇਵਾਲਾ ਨਾਲ ਹੋਏ ਵਿਵਾਦਾਂ ਬਾਰੇ ਖੁੱਲ੍ਹ ਕੇ ਬੋਲੇ ਕਰਨ ਔਜਲਾ, ਕਿਹਾ, "ਮੈਂ ਸਿੱਧੂ ਨੂੰ ਫ਼ੋਨ ਕਰ ਕੇ..."
ਇਹ ਪੁੱਛੇ ਜਾਣ 'ਤੇ ਕਿ ਭਾਰਤ ਵਿਚ ਹੋਣ ਵਾਲੇ ਸਿਖਰ ਸੰਮੇਲਨ ਵਿਚ ਪੁਤਿਨ ਭਾਗ ਲੈ ਸਕਦੇ ਹਨ, ਪੇਸਕੋਵ ਨੇ ਕਿਹਾ ਕਿ, "ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।" ਰੂਸ ਦੀ ਸਰਕਾਰੀ ਸਮਾਚਾਰ ਏਜੰਸੀ 'ਤਾਸ' ਨੇ ਪੋਸਕੋਵ ਦੇ ਹਵਾਲੇ ਤੋਂ ਕਿਹਾ, "ਪਰ ਇਸ ਬਾਰੇ ਅਜੇ ਕੋਈ ਫ਼ੈਸਲਾ ਨਹੀਂ ਕੀਤਾ ਗਿਆ ਹੈ। ਰੂਸ ਜੀ-20 ਵਿਚ ਆਪਣੀ ਪੂਰਨ ਹਿੱਸੇਦਾਰੀ ਜਾਰੀ ਰੱਖ ਰਿਹਾ ਹੈ ਤੇ ਅਸੀਂ ਇਸ ਨੂੰ ਬਣਾਈ ਰੱਖਣ ਦਾ ਇਰਾਦਾ ਰੱਖਦੇ ਹਾਂ।"
ਇਹ ਖ਼ਬਰ ਵੀ ਪੜ੍ਹੋ - ਆਵਾਰਾ ਕੁੱਤਿਆਂ ਨੇ ਉਜਾੜਿਆ ਪਰਿਵਾਰ, ਪਹਿਲਾਂ ਵੱਡੇ ਪੁੱਤ ਦੀ ਲਈ ਜਾਨ, 2 ਦਿਨ ਬਾਅਦ ਬਣੇ ਛੋਟੇ ਦਾ ਕਾਲ
ਇੰਡੋਨੇਸ਼ੀਆ ਦੇ ਬਾਲੀ ਵਿਚ ਪਿਛਲੇ ਸਾਲ ਹੋਏ ਜੀ-20 ਆਗੂਆਂ ਦੇ ਮੰਚ 'ਤੇ ਰੂਸੀ ਨੁਮਾਇੰਦਿਆਂ ਦੀ ਅਗਵਾਈ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਕਿਹਾ ਸੀ। ਪੁਤਿਨ 2020 ਤੇ 2021 ਵਿਚ ਡਿਜੀਟਲ ਤਰੀਕੇ ਨਾਲ ਜੀ20 ਸਿਖਰ ਸੰਮੇਲਨ ਨੂੰ ਸੰਬੋਧਨ ਕੀਤਾ ਸੀ। ਜੀ20 ਦੇ ਮੈਂਬਰ ਦੇਸ਼ਾਂ ਦੇ ਆਗੂਆਂ ਦਾ ਸਿਖਰ ਸੰਮੇਲਨ 9-10 ਸਿਤੰਬਰ ਨੂੰ ਨਵੀਂ ਦਿੱਲੀ ਵਿਚ ਹੋਣਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।