ਰੂਸ-ਯੂਕ੍ਰੇਨ ਜੰਗ: ਭਾਰਤ ਹਵਾਈ ਫ਼ੌਜ ਦੇ 4 ਜਹਾਜ਼ਾਂ ਨੇ 798 ਭਾਰਤੀਆਂ ਦੀ ਕਰਵਾਈ ‘ਵਤਨ ਵਾਪਸੀ’

03/03/2022 1:41:08 PM

ਨਵੀਂ ਦਿੱਲੀ (ਭਾਸ਼ਾ)– ਭਾਰਤੀ ਹਵਾਈ ਫ਼ੌਜ ਨੇ ਦੱਸਿਆ ਕਿ ਉਸ ਦੇ 4 ਹਜ਼ਾਰ ਯੂਕ੍ਰੇਨ ’ਚ ਫਸੇ 798 ਭਾਰਤੀਆਂ ਨੂੰ ਰੋਮਾਨੀਆ ਦੀ ਰਾਜਧਾਨੀ ਬੁਖਾਰੈਸਟ, ਹੰਗਰੀ ਦੀ ਰਾਜਧਾਨੀ ਬੁਡਾਪੇਸਟ ਅਤੇ ਪੋਲੈਂਡ ਦੇ ਸ਼ਹਿਰ ਜ਼ੈਜ਼ ਤੋਂ ਲੈ ਕੇ ਵੀਰਵਾਰ ਨੂੰ ਹਿੰਡਨ ਹਵਾਈ ਫ਼ੌਜ ਅੱਡੇ ਪਹੁੰਚੇ। ਹਵਾਈ ਫ਼ੌਜ ਨੇ ਦੱਸਿਆ ਕਿ ਭਾਰਤੀ ਹਵਾਈ ਫ਼ੌਜ ਦਾ ਪਹਿਲਾ ਜਹਾਜ਼ ਬੁਖਾਰੈਸਟ ਤੋਂ 200 ਯਾਤਰੀਆਂ ਨੂੰ ਲੈ ਕੇ ਬੁੱਧਵਾਰ ਦੇਰ ਰਾਤ ਕਰੀਬ ਡੇਢ ਵਜੇ ਹਿੰਡਨ ਹਵਾਈ ਅੱਡੇ ਪਹੁੰਚਿਆ। ਦੂਜਾ ਜਹਾਜ਼ ਬੁਡਾਪੇਸਟ ਤੋਂ 210 ਭਾਰਤੀਆਂ ਨੂੰ ਲੈ ਕੇ ਵੀਰਵਾਰ ਸਵੇਰੇ ਹਿੰਡਨ ਹਵਾਈ ਅੱਡੇ ਉਤਰਿਆ। ਇਸ ਤੋਂ ਥੋੜ੍ਹੀ ਦੇਰ ਬਾਅਦ ਹੀ ਤੀਜਾ ਜਹਾਜ਼ 208 ਨਾਗਰਿਕਾਂ ਨਾਲ ਜ਼ੈਜ ਤੋਂ ਇੱਥੇ ਪਹੁੰਚਿਆ। 

ਇਹ ਵੀ ਪੜ੍ਹੋ: ‘ਆਪ੍ਰੇਸ਼ਨ ਗੰਗਾ’ ਤਹਿਤ ਭਾਰਤ ਲਈ 6 ਉਡਾਣਾਂ ਰਵਾਨਾ, ਪੋਲੈਂਡ ਸਥਿਤ ਭਾਰਤੀ ਦੂਤਘਰ ਨੇ ਜਾਰੀ ਕੀਤੀ ਐਡਵਾਇਜ਼ਰੀ

 

PunjabKesari

ਭਾਰਤੀ ਹਵਾਈ ਫ਼ੌਜ ਨੇ ਇਕ ਬਿਆਨ ’ਚ ਕਿਹਾ ਕਿ ਭਾਰਤੀ ਹਵਾਈ ਫ਼ੌਜ ਦਾ ਚੌਥਾ ਜਹਾਜ਼ ਸੀ-17 ਸਵੇਰੇ ਕਰੀਬ ਸਵਾ 8 ਵਜੇ ਗਾਜ਼ੀਆਬਾਦ ਸਥਿਤ ਹਿੰਡਨ ਹਵਾਈ ਅੱਡੇ ਪਹੁੰਚਿਆ। ਉਸ ’ਚੋਂ ਘੱਟ ਤੋਂ ਘੱਟ 180 ਯਾਤਰੀ ਸਵਾਰ ਸਨ, ਜਿਨ੍ਹਾਂ ’ਚ ਜ਼ਿਆਦਾਤਰ ਵਿਦਿਆਰਥੀ ਸਨ। ਨਿਕਾਸੀ ਮੁਹਿੰਮ ’ਚ ਭਾਰਤੀ ਹਵਾਈ ਫੌਜ ਆਪਣੇ ਸੀ-17 ਫ਼ੌਜੀ ਟਰਾਂਸਪੋਰਟ ਜਹਾਜ਼ ਦਾ ਇਸਤੇਮਾਲ ਕਰ ਰਹੀ ਹੈ। 

ਇਹ ਵੀ ਪੜ੍ਹੋ: ਰੂਸ-ਯੂਕ੍ਰੇਨ ਜੰਗ: ਹਮਲੇ ’ਚ ਮਾਰੇ ਗਏ ਭਾਰਤੀ ਮੁੰਡੇ ਨਵੀਨ ਨੇ ਵੀਡੀਓ ਕਾਲਿੰਗ ’ਤੇ ਪਿਤਾ ਨੂੰ ਆਖੇ ਸਨ ਇਹ ਆਖ਼ਰੀ ਸ਼ਬਦ

PunjabKesari

ਦੱਸ ਦੇਈਏ ਕਿ ਭਾਰਤ, ਰੂਸ ਦੇ ਯੂਕ੍ਰੇਨ ’ਤੇ ਹਮਲਾ ਕਰਨ ਤੋਂ ਬਾਅਦ ਜੰਗ ਪ੍ਰਭਾਵਿਤ ਦੇਸ਼ ’ਚ ਫਸੇ ਆਪਣੇ ਨਾਗਰਿਕਾਂ ਨੂੰ ਰੋਮਾਨੀਆ, ਹੰਗਰੀ, ਪੋਲੈਂਡ ਵਰਗੇ ਯੂਕ੍ਰੇਨ ਦੇ ਗੁਆਂਢੀ ਦੇਸ਼ਾਂ ਦੇ ਰਸਤਿਓਂ ਦੇਸ਼ ਲਿਆ ਰਿਹਾ ਹੈ। ਜੰਗ ਪ੍ਰਭਾਵਿਤ ਦੇਸ਼ ’ਚ ਫਸੇ ਭਾਰਤੀਆਂ ਨੂੰ ਕੱਢਣ ਲਈ ਵਿਸ਼ੇਸ਼ ਦੂਤ ਦੇ ਤੌਰ ’ਤੇ ਕੇਂਦਰੀ ਮੰਤਰੀ ਕਿਰੇਨ ਰਿਜਿਜੂ ਨੂੰ ਸਲੋਵਾਕੀਆ, ਜੋਤੀਰਾਦਿੱਤਿਆ ਸਿੰਧੀਆ ਨੂੰ ਰੋਮਾਨੀਆ, ਹਰਦੀਪ ਸਿੰਘ ਪੁਰੀ ਨੂੰ ਹੰਗਰੀ ਅਤੇ ਵੀ. ਕੇ. ਸਿੰਘ ਨੂੰ ਪੋਲੈਂਡ ਭੇਜਿਆ ਗਿਆ ਹੈ। ਉਨ੍ਹਾਂ ਨੂੰ ਭਾਰਤੀਆਂ ਦੀ ਨਿਕਾਸੀ ਸਬੰਧੀ ਮਿਸ਼ਨ ਲਈ ਤਾਲਮੇਲ ਕਾਇਮ ਕਰਨ ਅਤੇ ਵਿਦਿਆਰਥੀਆਂ ਦੀ ਮਦਦ ਕਰਨ ਲਈ ਭੇਜਿਆ ਗਿਆ ਹੈ।

ਇਹ ਵੀ ਪੜ੍ਹੋ: ਯੂਕ੍ਰੇਨ 'ਚ ਮਾਰੇ ਗਏ ਨਵੀਨ ਦੀ ਮ੍ਰਿਤਕ ਦੇਹ ਜਲਦ ਆਵੇਗੀ ਭਾਰਤ, PM ਮੋਦੀ ਨੇ ਪਰਿਵਾਰ ਨੂੰ ਦਿੱਤਾ ਭਰੋਸਾ

PunjabKesari


Tanu

Content Editor

Related News