ਰੂਸ ਰੋਬੋਟਿਕ ਆਰਮੀ ਬਣਾ ਰਿਹੈ ਤੇ ਤੁਸੀਂ ਚੌਕੀਦਾਰ, ਉਹ ਵੀ ਚੋਰ : ਸਿੱਧੂ

04/11/2019 7:22:24 PM

ਨਵੀਂ ਦਿੱਲੀ— ਆਪਣੇ ਬਿਆਨਾਂ ਕਾਰਨ ਅਕਸਰ ਚਰਚਾ 'ਚ ਰਹਿਣ ਵਾਲੇ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਨੇ ਫਿਰ ਇਕ ਵਾਰ ਵਿਵਾਦਿਤ ਬਿਆਨ ਦਿੱਤਾ ਹੈ। ਪੰਜਾਬ ਸਰਕਾਰ 'ਚ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵੀਰਵਾਰ ਨੂੰ ਬੀਜੇਪੀ ਦੇ 'ਮੈਂ ਵੀ ਚੌਕੀਦਾਰ' ਕੈਂਪੇਨ ਨੂੰ ਲੈ ਕੇ ਨਿਸ਼ਾਨਾ ਵਿੰਨ੍ਹਿਆ ਹੈ।
ਨਵਜੋਤ ਸਿੰਘ ਸਿੱਧੂ ਨੇ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ 'ਚ ਕਿਹਾ, ''ਚੀਨ ਸਮੁੰਦਰ ਹੇਠਾਂ ਰੇਲ ਲਾਈਨ ਵਿਛਾ ਰਿਹਾ ਹੈ, ਅਮਰਕਾ ਮੰਗਲ ਗ੍ਰਹਿ 'ਤੇ ਜਾ ਕੇ ਜ਼ਿੰਦਗੀ ਦੀ ਖੋਜ ਕਰ ਰਿਹਾ ਹੈ, ਰੂਸ ਰੋਬੋਟਿਕ ਆਰਮੀ ਬਣਾ ਰਿਹਾ ਹੈ ਤੇ ਤੁਸੀਂ ਚੌਕੀਦਾਰ ਬਣਾ ਰਹੇ ਹੋ ਉਹ ਵੀ ਚੋਰ।''

Punjab Minister Navjot Singh Sidhu in Raipur: Duniya kahan jaa rahi hai, China samundar ke niche rail line bichaa raha hai, America mangal grah pe jaa kar jivan khoj raha hai, Russia robotic army bana raha hai, aur aap chowkidaar bana rahe ho wo bhi chor. #Chhattisgarh pic.twitter.com/VqoM1ctFy2

— ANI (@ANI) April 11, 2019

ਜ਼ਿਕਰਯੋਗ ਹੈ ਕਿ ਕਾਂਗਰਸ ਤੇ ਬੀਜੇਪੀ ਵਿਚਾਲੇ ਚੌਕੀਦਾਰ ਨੂੰ ਲੈ ਕੇ ਸ਼ੁਰੂ ਹੋਈ ਜੰਗ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ ਹੈ। ਕਾਂਗਰਸ ਦੇ 'ਚੌਕੀਦਾਰ ਚੋਰ ਹੈ' ਨਾਅਰੇ ਦੇ ਜਵਾਬ 'ਚ ਬੀਜੇਪੀ ਨੇ 'ਮੈਂ ਵੀ ਚੌਕੀਦਾਰ' ਕੈਂਪੇਨ ਚਲਾਇਆ ਸੀ ਪਰ ਕਾਂਗਰਸ ਨੇਤਾ ਇਸ ਮੁਹਿੰਮ 'ਤੇ ਵੀ ਨਿਸ਼ਾਨਾ ਵਿੰਨ੍ਹਣ ਦਾ ਕੋਈ ਮੌਕਾ ਨਹੀਂ ਛੱਡਦੇ।

 


Inder Prajapati

Content Editor

Related News