ਇੱਥੇ ਬਿਨਾਂ ਅਧਿਆਪਕ ਦੇ ਚੱਲ ਰਿਹਾ ਸਕੂਲ

08/24/2016 3:00:13 PM

ਧਰਮਪੁਰ— ਇੱਥੇ ਕਈ ਸਕੂਲਾਂ ''ਚ ਅਧਿਆਪਕਾਂ ਦੀ ਕਮੀ ਚੱਲ ਰਹੀ ਹੈ। ਇੱਥੇ ਬਹੁਤ ਸਾਰੇ ਅਜਿਹੇ ਸਕੂਲ ਹਨ, ਜਿੱਥੇ ਇਕ ਹੀ ਅਧਿਆਪਕ ਪੜ੍ਹਾ ਰਿਹਾ ਹੈ। ਸਿੱਖਿਆ ਖੰਡ-2 ਦੇ ਪੀ.ਟੀ.ਐੱਫ. ਪ੍ਰਧਾਨ ਸ਼ਿਵਦੇਵ ਨੇ ਕਿਹਾ ਹੈ ਕਿ ਪਿਛਲੇ ਇਕ ਸਾਲ ਤੋਂ ਇਸ ਖੰਡ ''ਚ 7 ਅਧਿਆਪਕਾਂ ਦੇ ਅਹੁਦੇ ਖਾਲੀ ਹਨ, ਜਿਨ੍ਹਾਂ ''ਚ ਪਾਠਸ਼ਾਲਾ ਹਲੌਨ ਬਿਨ੍ਹਾਂ ਅਧਿਆਪਕ ਦੇ ਹੀ ਚੱਲ ਰਹੀ ਹੈ। ਐਲੀਮਟਰੀ ਸਕੂਲ ਲਲਾਨਾ, ਚਕਡੋਹ, ਜਰੇੜ, ਸਕੋਹ, ਸਿੰਘਨ ਅਤੇ ਟੌਰਖੋਲਾ ਇਕ-ਇਕ ਅਧਿਆਪਕ ਦੇ ਸਹਾਰੇ ਚੱਲੇ ਹੋਏ ਹਨ। 
ਇਸ ਸਥਿਤੀ ''ਚ ਬੱਚੇ ਨਿੱਜੀ ਸਕੂਲਾਂ ਵੱਲ ਪਲਾਇਨ ਕਰਦੇ ਜਾ ਰਹੇ ਹਨ। ਸ਼ਿਵਦੇਵ ਨੇ ਸਿੱਖਿਆ ਵਿਭਾਗ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਖਾਲੀ ਅਹੁਦਿਆਂ ਨੂੰ ਜਲਦ ਤੋਂ ਜਲਦ ਭਰਿਆ ਜਾਵੇ ਤਾਂ ਕਿ ਬੱਚਿਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਸਥਾਨਕ ਵਿਧਾਇਕ ਮਹਿੰਦਰ ਸਿੰਘ ਠਾਕੁਰ ਦਾ ਕਹਿਣਾ ਹੈ ਕਿ ਸਿਆਸੀ ਬਦਲੇ ਦੀ ਭਾਵਨਾ ਨਾਲ ਪੂਰੇ ਖੇਤਰ ''ਚ ਸਟਾਫ ਨਹੀਂ ਭੇਜਿਆ ਜਾ ਰਿਹਾ ਹੈ ਅਤੇ ਨਾ ਹੀ ਵਿਕਾਸ ਹੋ ਰਿਹਾ ਹੈ।


Disha

News Editor

Related News