RSS ਦੀ ਮਾਨਸਿਕਤਾ ਅਨੁਸਾਰ ਬੀਬੀਆਂ ਨੂੰ ਕਮਜ਼ੋਰ ਕਰਨ ''ਚ ਲੱਗੀ ਹੈ ਸਰਕਾਰ : ਰਾਹੁਲ ਗਾਂਧੀ
Thursday, Apr 01, 2021 - 05:50 PM (IST)
ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਗਲੋਬਲ ਲਿੰਗ ਅਨੁਪਾਤ ਰਿਪੋਰਟ 2021 'ਚ ਭਾਰਤ ਦੇ 140ਵੇਂ ਸਥਾਨ 'ਤੇ ਖਿੱਸਕਣ ਨੂੰ ਲੈ ਕੇ ਵੀਰਵਾਰ ਨੂੰ ਸਰਕਾਰ 'ਤੇ ਨਿਸ਼ਾਨਾ ਸਾਧਿਆ। ਰਾਹੁਲ ਨੇ ਦੋਸ਼ ਲਗਾਇਆ ਕਿ ਰਾਸ਼ਟਰੀ ਸਵੈ ਸੇਵਕ ਸੰਘ (ਆਰ.ਐੱਸ.ਐੱਸ.) ਦੀ ਮਾਨਸਿਕਤਾ ਅਨੁਸਾਰ ਇਹ ਸਰਕਾਰ ਬੀਬੀਆਂ ਨੂੰ ਕਮਜ਼ੋਰ ਕਰਨ 'ਚ ਲੱਗੀ ਹੈ।
ਉਨ੍ਹਾਂ ਨੇ ਟਵੀਟ ਕੀਤਾ,''ਸੰਘ ਦੀ ਮਾਨਸਿਕਤਾ ਅਨੁਸਾਰ ਕੇਂਦਰ ਸਰਕਾਰ ਬੀਬੀਆਂ ਨੂੰ ਕਮਜ਼ੋਰ ਕਰਨ 'ਚ ਲੱਗੀ ਹੈ- ਇਹ ਭਾਰਤ ਲਈ ਬਹੁਤ ਖ਼ਤਰਨਾਕ ਹੈ।'' ਦੱਸਣਯੋਗ ਹੈ ਕਿ ਵਿਸ਼ਵ ਆਰਥਿਕ ਮੰਚ ਦੀ ਗਲੋਬਲ ਲਿੰਗ ਅਨੁਪਾਤ ਰਿਪੋਰਟ 2021 'ਚ 156 ਦੇਸ਼ਾਂ ਦੀ ਸੂਚੀ 'ਚ ਭਾਰਤ 140ਵੇਂ ਸਥਾਨ 'ਤੇ ਹੈ ਅਤੇ ਦੱਖਣ ਏਸ਼ੀਆ 'ਚ ਸਭ ਤੋਂ ਖ਼ਰਾਬ ਪ੍ਰਦਰਸ਼ਨ ਕਰਨ ਵਾਲਾ ਤੀਜਾ ਦੇਸ਼ ਹੈ। ਗਲੋਬਲ ਲਿੰਗ ਅਨੁਪਾਤ ਸੂਚੀ 2020 'ਚ ਭਾਰਤ ਦਾ ਸਥਾਨ 153 ਦੇਸ਼ਾਂ 'ਚੋਂ 112ਵਾਂ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ