ਦੇਸ਼ ਦੀ ਸਾਰੀ 130 ਕਰੋੜ ਜਨਤਾ ਨੂੰ ਹਿੰਦੂ ਮੰਨਦਾ ਹੈ ਸੰਘ : ਮੋਹਨ ਭਾਗਵਤ

Thursday, Dec 26, 2019 - 10:36 AM (IST)

ਦੇਸ਼ ਦੀ ਸਾਰੀ 130 ਕਰੋੜ ਜਨਤਾ ਨੂੰ ਹਿੰਦੂ ਮੰਨਦਾ ਹੈ ਸੰਘ : ਮੋਹਨ ਭਾਗਵਤ

ਹੈਦਰਾਬਾਦ— ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐੱਸ.ਐੱਸ.) ਦੇ ਮੁਖੀ ਮੋਹਨ ਭਾਗਵਤ ਨੇ ਹਿੰਦੁਤੱਵ ਨੂੰ ਲੈ ਕੇ ਵੱਡਾ ਬਿਆਨ ਹੈ। ਉਨ੍ਹਾਂ ਨੇ ਕਿਹਾ ਕਿ ਸੰਘ ਭਾਰਤ ਦੀ ਸਾਰੀ 130 ਕਰੋੜ ਦੀ ਜਨਤਾ ਨੂੰ ਹਿੰਦੂ ਸਮਾਜ ਮੰਨਦਾ ਹੈ ਭਾਵੇਂ ਉਹ ਕਿਸੇ ਵੀ ਧਰਮ ਅਤੇ ਸੰਸਕ੍ਰਿਤੀ ਦੇ ਹੋਣ। ਧਰਮ ਅਤੇ ਸੰਸਕ੍ਰਿਤੀ 'ਤੇ ਧਿਆਨ ਦਿੱਤੇ ਬਿਨਾਂ, ਜੋ ਲੋਕ ਰਾਸ਼ਟਰਵਾਦੀ ਭਾਵਨਾ ਰੱਖਦੇ ਹਨ ਅਤੇ ਭਾਰਤ ਦੀ ਸੰਸਕ੍ਰਿਤੀ ਤੇ ਉਸ ਦੀ ਵਿਰਾਸਤ ਦਾ ਸਨਮਾਨ ਕਰਦੇ ਹਨ, ਉਹ ਹਿੰਦੂ ਅਤੇ ਆਰ.ਐੱਸ.ਐੱਸ. ਦੇਸ਼ ਦੇ 130 ਕਰੋੜ ਲੋਕਾਂ ਨੂੰ ਹਿੰਦੂ ਮੰਨਦਾ ਹੈ। ਉਨ੍ਹਾਂ ਨੇ ਕਿਹਾ ਕਿ ਸੰਪੂਰਨ ਸਮਾਜ ਸਾਡਾ ਹੈ ਅਤੇ ਸੰਘ ਦਾ ਮਕਸਦ ਸੰਗਠਿਤ ਸਮਾਜ ਦਾ ਨਿਰਮਾਣ ਕਰਨਾ ਹੈ। 

ਭਾਸ਼ਾ ਕੋਈ ਵੀ ਹੋਵੇ, ਦੇਸ਼ 'ਚ ਜਨਮ ਲੈਣਾ ਹਰ ਸ਼ਖਸ ਹਿੰਦੂ
ਭਾਗਵਤ ਨੇ ਕਿਹਾ,''ਭਾਰਤ ਮਾਤਾ ਦਾ ਬੇਟਾ, ਭਾਵੇਂ ਉਹ ਕੋਈ ਵੀ ਭਾਸ਼ਾ ਬੋਲੇ, ਕਿਸੇ ਵੀ ਖੇਤਰ ਦਾ ਹੋਵੇ, ਕਿਸੇ ਵੀ ਰੂਪ 'ਚ ਪੂਜਾ ਕਰਦਾ ਹੋਵੇ ਜਾਂ ਕਿਸੇ ਵੀ ਤਰ੍ਹਾਂ ਦੀ ਪੂਜਾ 'ਚ ਵਿਸ਼ਵਾਸ ਨਾ ਕਰਦਾ ਹੋਵੇ, ਇਕ ਹਿੰਦੂ ਹੈ, ਇਸ ਸੰਬੰਧ 'ਚ, ਸੰਘ ਈ ਭਾਰਤ ਦੇ ਸਾਰੇ 130 ਕਰੋੜ ਲੋਕ ਹਿੰਦੂ ਸਮਾਜ ਹੈ।'' ਮੋਹਨ ਭਾਗਵਤ ਨੇ ਕਿਹਾ ਕਿ ਆਰ.ਐੱਸ.ਐੱਸ. ਸਾਰਿਆਂ ਨੂੰ ਸਵੀਕਾਰ ਕਰਦਾ ਹੈ, ਉਨ੍ਹਾਂ ਬਾਰੇ ਚੰਗਾ ਸੋਚਦਾ ਹੈ ਅਤੇ ਉਨ੍ਹਾਂ ਨੂੰ ਬਿਹਤਰੀ ਲਈ ਉੱਚ ਪੱਧਰ 'ਤੇ ਲਿਜਾਉਣਾ ਚਾਹੁੰਦਾ ਹੈ। ਮੋਹਨ ਬੁੱਧਵਾਰ ਨੂੰ ਤੇਲੰਗਾਨਾ ਦੇ ਆਰ.ਐੱਸ.ਐੱਸ. ਮੈਂਬਰਾਂ ਵਲੋਂ ਆਯੋਜਿਤ ਤਿੰਨ ਦਿਨਾਂ ਵਿਜੇ ਸੰਕਲਪ ਕੈਂਪ 'ਚ ਹਾਜ਼ਰ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ।

ਸੰਘਰਸ਼ਾਂ 'ਚੋਂ ਹੀ ਇਹ ਸਮਾਜ ਉਪਾਅ ਲੱਭ ਲਵੇਗਾ
ਭਾਗਵਤ ਨੇ ਰਵਿੰਦਰਨਾਥ ਟੈਗੋਰ ਦੇ ਇਕ ਲੇਖ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਅੰਗਰੇਜ਼ ਲੋਕਾਂ ਨੂੰ ਵੱਡੀ ਆਸ ਹੈ ਕਿ ਜਿਨ੍ਹਾਂ ਨੂੰ ਹਿੰਦੂ ਕਿਹਾ ਜਾਂਦਾ ਹੈ, ਦੂਜੇ ਲੋਕ ਹਨ, ਜਿਨ੍ਹਾਂ ਨੂੰ ਮੁਸਲਮਾਨ ਕਿਹਾ ਜਾਂਦਾ ਹੈ। ਉਹ ਆਪਸ 'ਚ ਲੜਨਗੇ ਅਤੇ ਖਤਮ ਹੋ ਜਾਣਗੇ ਪਰ ਅੰਗਰੇਜ਼ ਯਾਦ ਰੱਖਣ ਕਿ ਅਜਿਹਾ ਕਦੇ ਨਹੀਂ ਹੋਣ ਵਾਲਾ ਹੈ। ਅਜਿਹੇ ਸੰਘਰਸ਼ਾਂ 'ਚੋਂ ਹੀ ਇਹ ਸਮਾਜ ਉਪਾਅ ਲੱਭ ਲਵੇਗਾ।


author

DIsha

Content Editor

Related News