15 ਅਕਤੂਬਰ ਤੋਂ ਭੁਵਨੇਸ਼ਵਰ ''ਚ RSS ਦੀ ਬੈਠਕ, ਇਨ੍ਹਾਂ ਮੁੱਦਿਆ ''ਤੇ ਹੋਵੇਗੀ ਚਰਚਾ
Wednesday, Oct 09, 2019 - 06:41 PM (IST)

ਨਵੀਂ ਦਿੱਲੀ — ਰਾਸ਼ਟਰੀ ਸਵੈ ਸੰਘ (ਆਰ.ਐੱਸ.ਐੱਸ.) ਦੀ ਕਾਰਜਕਾਰੀ ਮੰਡਲ ਦੀ ਬੈਠਕ 15 ਅਕਤੂਬਰ ਤੋਂ ਓਡੀਸ਼ਾ ਦੀ ਰਾਜਧਾਨੀ ਭੁਵਨੇਸ਼ਵਰ 'ਚ ਹੋਵੇਗੀ। ਇਹ ਬੈਠਕ 20 ਅਕਤੂਬਰ ਤਕ ਚੱਲੇਗੀ। ਬੈਠਕ 'ਚ ਸੰਘ ਮੁਖੀ ਮੋਹਨ ਭਾਗਵਤ, ਭੈਆਜੀ ਜੋਸ਼ੀ ਸਣੇ ਵੱਡੇ ਅਹੁਦੇਦਾਰ ਸ਼ਾਮਲ ਹੋਣਗੇ।
ਪਹਿਲੇ ਦਿਨ ਭਾਵ 15 ਅਕਤੂਬਰ ਨੂੰ ਸੰਘ ਪ੍ਰਚਾਰਕਾਂ ਦੀ ਬੈਠਕ ਹੋਵੇਗੀ। ਇਸ ਦੇ ਅਗਲੇ ਦਿਨ ਕਾਰਜਕਾਰੀ ਅਧਿਕਾਰੀਆਂ ਦੀ ਬੈਠਕ ਹੋਵੇਗੀ। ਉਥੇ ਹੀ 17 ਤੋਂ 20 ਅਕਤੂਬਰ ਤਕ ਕਾਰਜਕਾਰੀ ਮੰਡਲ ਦੀ ਬੈਠਕ ਹੋਵੇਗੀ। ਬੈਠਕ 'ਚ ਧਾਰਾ 370 ਅਤੇ ਤਿੰਨ ਤਲਾਕ ਵਰਗੇ ਮੁੱਦਿਆਂ ਨੂੰ ਹਟਾਉਣ ਨੂੰ ਲੈ ਕੇ ਸਰਕਾਰ ਦੇ ਕਦਮ ਦੀ ਚਰਚਾ ਹੋਵੇਗੀ।