RSS ਨੇ ਸਿੱਖਿਆ ਲਈ ਮਾਂ-ਬੋਲੀ ਦੀ ਵਰਤੋਂ ਦੀ ਕੀਤੀ ਹਮਾਇਤ
Saturday, Mar 22, 2025 - 11:56 AM (IST)

ਬੈਂਗਲੁਰੂ- ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਦੇ ਜੁਆਇੰਟ ਜਨਰਲ ਸਕੱਤਰ ਸੀ.ਆਰ. ਮੁਕੁੰਦ ਨੇ ਹਿੰਦੀ ਭਾਸ਼ਾ ਨੂੰ ਲੈ ਕੇ ਵਧ ਰਹੇ ਵਿਵਾਦ ਦਰਮਿਅਆਨ ਸ਼ੁੱਕਰਵਾਰ ਕਿਹਾ ਕਿ ਸੰਘ ਮਾਂ-ਬੋਲੀ ਨੂੰ ਸਿੱਖਿਆ ਅਤੇ ਰੋਜ਼ਾਨਾ ਦੀ ਵਰਤੋਂ ਦਾ ਮਾਧਿਅਮ ਬਣਾਉਣ ਦੀ ਹਮਾਇਤ ਕਰਦਾ ਹੈ। ਸ਼ੁੱਕਰਵਾਰ ਇੱਥੇ ਆਰ. ਐੱਸ. ਐੱਸ. ਦੀ ਸਿਖਰਲੀ ਫੈਸਲਾ ਲੈਣ ਵਾਲੀ ਸੰਸਥਾ ਆਲ ਇੰਡੀਆ ਰਿਪ੍ਰੈਜ਼ੈਂਟੇਟਿਵ ਅਸੈਂਬਲੀ ਦੀ ਤਿੰਨ ਦਿਨਾਂ ਮੀਟਿੰਗ ਸਬੰਧੀ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਹੱਦਬੰਦੀ ’ਤੇ ਬਹਿਸ ਨੂੰ ਸਿਆਸਤ ਤੋਂ ਪ੍ਰੇਰਿਤ' ਦੱਸਿਆ। ਉਨ੍ਹਾਂ ਡੀ. ਐਮ. ਕੇ. ਦਾ ਵੀ ਪਰਦਾਫਾਸ਼ ਕੀਤਾ ਜੋ ਰਾਸ਼ਟਰੀ ਸਿੱਖਿਆ ਨੀਤੀ ਅਧੀਨ ਤਿੰਨ-ਭਾਸ਼ਾਈ ਫਾਰਮੂਲੇ ਦਾ ਵਿਰੋਧ ਕਰ ਰਿਹਾ ਹੈ। ਮੁਕੁੰਦ ਨੇ ਕਿਹਾ ਕਿ ਰਾਸ਼ਟਰੀ ਏਕਤਾ ਨੂੰ ਚੁਣੌਤੀ ਦੇਣ ਵਾਲੀਆਂ ਤਾਕਤਾਂ ਚਿੰਤਾ ਦਾ ਵਿਸ਼ਾ ਹਨ।
ਮੁਕੁੰਦ ਨੇ ਕਿਹਾ ਕਿ ਕੁਝ ਸਮਕਾਲੀ ਤੇ ਭਖਦੇ ਮੁੱਦਿਆਂ ’ਤੇ ਡੂੰਘਾਈ ਨਾਲ ਚਰਚਾ ਹੋਵੇਗੀ ਜਿਸ ’ਚ ਮਣੀਪੁਰ ਦੀ ਸਥਿਤੀ ਤੇ ਦੇਸ਼ ’ਚ ਉੱਤਰ-ਦੱਖਣ ’ਚ ਵੰਡ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਸ਼ਾਮਲ ਹਨ। ਮੀਟਿੰਗ ਦਾ ਉਦਘਾਟਨ ਆਰ. ਐੱਸ. ਐੱਸ. ਦੇ ਮੁਖੀ ਮੋਹਨ ਭਾਗਵਤ ਨੇ ਕੀਤਾ। ਇਸ ਮੀਟਿੰਗ ’ਚ ਸੰਘ ਨਾਲ ਜੁੜੇ 32 ਸੰਗਠਨਾਂ ਦੇ ਮੁਖੀ ਹਿੱਸਾ ਲੈਣਗੇ। ਜਦੋਂ 3 ਭਾਸ਼ਾਵਾਂ ਦੇ ਵਿਵਾਦ ਬਾਰੇ ਪੁੱਛਿਆ ਗਿਆ ਤਾਂ ਮੁਕੁੰਦ ਨੇ ਕਿਹਾ ਕਿ ਸੰਘ ਕੋਈ ਮਤਾ ਪਾਸ ਨਹੀਂ ਕਰੇਗਾ। ਸੰਗਠਨ ਸਿੱਖਿਆ ਤੇ ਰੋਜ਼ਾਨਾ ਦੀ ਵਰਤੋਂ ਲਈ ਮਾਂ-ਬੋਲੀ ਨੂੰ ਹੀ ਪਹਿਲ ਦਿੰਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8