ਰਾਮ ਮੰਦਰ ਭੂਮੀ ਪੂਜਨ ਸਮਾਰੋਹ: ਮੋਹਨ ਭਾਗਵਤ ਬੋਲੇ- ''ਅੱਜ ਸਦੀਆਂ ਪੁਰਾਣੀ ਆਸ ਹੋਈ ਪੂਰੀ''

08/05/2020 1:33:01 PM

ਅਯੁੱਧਿਆ— ਅਯੁੱਧਿਆ 'ਚ ਅੱਜ ਰਾਮ ਮੰਦਰ ਦੇ ਨਿਰਮਾਣ ਲਈ ਨੀਂਹ ਪੱਥਰ ਰੱਖ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਅਯੁੱਧਿਆ 'ਚ ਇਤਿਹਾਸ ਰਚਿਆ ਗਿਆ ਹੈ। ਆਰ. ਐੱਸ. ਐੱਸ. ਮੁਖੀ ਮੋਹਨ ਭਾਗਵਤ ਨੇ ਰਾਮ ਮੰਦਰ ਭੂਮੀ ਪੂਜਨ ਮਗਰੋਂ ਸੰਬੋਧਿਤ ਕੀਤਾ। ਉਨ੍ਹਾਂ ਕਿਹਾ ਕਿ ਅੱਜ ਸਦੀਆਂ ਪੁਰਾਣੀ ਆਸ ਪੂਰੀ ਹੋਈ ਹੈ। ਅੱਜ ਆਨੰਦ ਦਾ ਪਲ ਹੈ, ਇਕ ਸੰਕਲਪ ਲਿਆ ਸੀ, ਉਦੋਂ ਤੋਂ ਸੰਘ ਮੁਖੀ ਦੇਵ ਵਰਤ ਜੀ ਨੇ ਕਿਹਾ ਸੀ ਕਿ 20-30 ਸਾਲ ਕੰਮ ਕਰਨਾ ਹੋਵੇਗਾ। ਅੱਜ 30ਵੇਂ ਸਾਲ ਦੀ ਸ਼ੁਰੂਆਤ 'ਚ ਕੰਮ ਸ਼ੁਰੂ ਹੋਇਆ ਹੈ। ਪੂਰੇ ਦੇਸ਼ 'ਚ ਅੱਜ ਆਨੰਦ ਦੀ ਲਹਿਰ ਹੈ। ਕਈ ਲੋਕ ਮਹਾਮਾਰੀ ਦੀ ਵਜ੍ਹਾ ਕਰ ਕੇ ਸਮਾਰੋਹ 'ਚ ਨਹੀਂ ਆ ਸਕੇ।  ਲਾਲਕ੍ਰਿਸ਼ਨ ਅਡਵਾਨੀ ਜੀ ਵੀ ਨਹੀਂ ਆ ਸਕੇ। ਅਡਵਾਨੀ ਜੀ ਘਰ 'ਚ ਮੌਜੂਦ ਹਨ। ਅੱਜ ਮਹਾਮਾਰੀ ਤੋਂ ਬਾਅਦ ਪੂਰੀ ਦੁਨੀਆ ਨਵੇਂ ਰਸਤਿਆਂ ਨੂੰ ਲੱਭ ਰਹੀ ਹੈ। ਜਿਵੇਂ-ਜਿਵੇਂ ਮੰਦਰ ਬਣੇਗਾ, ਰਾਮ ਦੀ ਅਯੁੱਧਿਆ ਵੀ ਬਣਨੀ ਚਾਹੀਦੀ ਹੈ। 

ਦੱਸਣਯੋਗ ਹੈ ਕਿ ਅਯੁੱਧਿਆ ਨਗਰੀ 'ਚ ਜੈ ਸ਼੍ਰੀ ਰਾਮ ਦੇ ਜੈਕਾਰਿਆ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਮ ਮੰਦਰ ਦੇ ਨਿਰਮਾਣ ਲਈ ਅੱਜ ਯਾਨੀ ਕਿ 5 ਅਗਸਤ ਨੂੰ ਨੀਂਹ ਪੱਥਰ ਰੱਖ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥੋਂ ਇਹ ਸ਼ੁੱਭ ਕਾਰਜ ਹੋਇਆ ਹੈ। ਇਸ ਦੇ ਨਾਲ ਹੀ ਅਯੁੱਧਿਆ 'ਚ ਅੱਜ ਇਤਿਹਾਸ ਰਚਿਆ ਗਿਆ। ਭੂਮੀ ਪੂਜਨ ਦੀਆਂ ਸਾਰੀਆਂ ਪ੍ਰਕਿਰਿਆਵਾਂ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਸ਼ੁੱਭ ਮਹੂਰਤ ਦੇ ਸਮੇਂ ਨੀਂਹ ਰੱਖੀ।  ਮੋਦੀ ਨੇ ਠੀਕ 12.44.08 ਵਜੇ ਨੀਂਹ ਰੱਖੀ। ਇਸ ਸਮਾਰੋਹ ਵਿਚ ਮੋਹਨ ਭਾਗਵਤ, ਯੋਗੀ ਆਦਿਤਿਆਨਾਥ ਸਮੇਤ ਹੋਰ ਕਈ ਮਹਿਮਾਨ ਸ਼ਾਮਲ ਰਹੇ।


Tanu

Content Editor

Related News