RSS ਨੇ ਆਪਣੇ ਸੋਸ਼ਲ ਮੀਡੀਆ ਖਾਤਿਆਂ ਦੀ ''ਪ੍ਰੋਫਾਈਲ'' ਫੋਟੋ ਬਦਲ ਕੇ ਤਿਰੰਗਾ ਲਗਾਇਆ
Saturday, Aug 13, 2022 - 11:02 AM (IST)
ਨਵੀਂ ਦਿੱਲੀ (ਭਾਸ਼ਾ)- ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਨੇ ਆਜ਼ਾਦੀ ਦਿਹਾੜੇ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਦੀਆਂ ਪ੍ਰੋਫਾਈਲ ਫੋਟੋਆਂ ’ਤੇ ਆਪਣੇ ਰਵਾਇਤੀ ਭਗਵਾ ਝੰਡੇ ਦੀ ਥਾਂ ’ਤੇ ਤਿਰੰਗੇ ਦੀ ਫੋਟੋ ਲਗਾ ਦਿੱਤੀ ਹੈ। ਦੇਸ਼ ਆਜ਼ਾਦੀ ਦੇ 75 ਸਾਲ ਪੂਰੇ ਹੋਣ ਮੌਕੇ ’ਤੇ ‘ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ’ ਮਨਾ ਰਿਹਾ ਹੈ। ਇਸ ਨੂੰ ਵੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟਸ ’ਤੇ ਆਪਣੀ ਪ੍ਰੋਫਾਈਲ ਫੋਟੋ ’ਤੇ ਤਿਰੰਗਾ ਲਗਾਉਣ ਦੀ ਅਪੀਲ ਕੀਤੀ ਹੈ। ਕਾਂਗਰਸ ਅਤੇ ਹੋਰ ਵਿਰੋਧੀ ਦਲ ਰਾਸ਼ਟਰੀ ਝੰਡੇ ਨੂੰ ਪ੍ਰਤੀ ਸੰਘ ਦੇ ਰੁਖ ਨੂੰ ਲੈ ਕੇ ਉਸ ਦੀ ਆਲੋਚਨਾ ਕਰਦੇ ਰਹੇ ਹਨ। ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਸੰਘ ਦਾ ਸਪੱਸ਼ਟ ਜ਼ਿਕਰ ਕਰਦੇ ਹੋਏ ਇਸ ਮਹੀਨੇ ਦੀ ਸ਼ੁਰੂਆਤ 'ਚ ਸਵਾਲ ਕੀਤਾ ਸੀ ਕਿ ਕੀ ਨਾਗਪੁਰ 'ਚ ਆਪਣੇ ਹੈੱਡ ਕੁਆਰਟਰ 'ਤੇ 52 ਸਾਲ ਤੱਕ ਰਾਸ਼ਟਰੀ ਝੰਡਾ ਨਹੀਂ ਲਹਿਰਾਉਣ ਵਾਲਾ ਸੰਗਠਨ ਆਪਣੇ ਸੋਸ਼ਲ ਮੀਡੀਆ ਖਾਤਿਆਂ ਦੀ ਪ੍ਰੋਫਾਈਲ ਤਸਵੀਰ 'ਤੇ ਤਿਰੰਗਾ ਲਗਾਉਣ ਦੀ ਪ੍ਰਧਾਨ ਮੰਤਰੀ ਦੀ ਅਪੀਲ ਨੂੰ ਮੰਨੇਗਾ।
ਇਹ ਵੀ ਪੜ੍ਹੋ : ਬਲਜੀਤ ਸਿੰਘ ਦਾਦੂਵਾਲ ਵੱਲੋਂ CM ਮਾਨ ਨਾਲ ਮੁਲਾਕਾਤ, ਏ.ਜੀ. ਵਿਨੋਦ ਘਈ ਨੂੰ ਬਦਲਣ ਦੀ ਕੀਤੀ ਅਪੀਲ
ਆਰ.ਐੱਸ.ਐੱਸ. ਪ੍ਰਚਾਰ ਵਿਭਾਗ ਦੇ ਸਹਿ ਇੰਚਾਰਜ ਨਰੇਂਦਰ ਠਾਕੁਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸੰਘ ਆਪਣੇ ਦਫ਼ਤਰਾਂ 'ਚ ਰਾਸ਼ਟਰੀ ਝੰਡਾ ਲਹਿਰਾ ਕੇ ਆਜ਼ਾਦੀ ਦਿਹਾੜਾ ਮਨਾਉਂਦਾ ਆ ਰਿਹਾ ਹੈ। ਸੰਘ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਦੀ ਆਪਣੀ ਪ੍ਰੋਫਾਈਲ ਤਸਵੀਰ 'ਤੇ ਆਪਣੇ ਸੰਗਠਨ ਦੇ ਝੰਡੇ ਹਟਾ ਕੇ ਰਾਸ਼ਟਰੀ ਝੰਡਾ ਲਗਾਇਆ। ਠਾਕੁਰ ਨੇ ਕਿਹਾ ਕਿ ਆਰ.ਐੱਸ.ਐੱਸ. ਵਰਕਰ 'ਹਰ ਘਰ ਤਿਰੰਗਾ' ਪ੍ਰੋਗਰਾਮ ਦੇ ਅਧੀਨ 13 ਤੋਂ 15 ਅਗਸਤ ਦੌਰਾਨ ਲੋਕਾਂ ਨੂੰ ਆਪਣੇ ਘਰਾਂ 'ਚ ਰਾਸ਼ਟਰੀ ਝੰਡੇ ਲਹਿਰਾਉਣ ਜਾਂ ਪ੍ਰਦਰਸ਼ਿਤ ਕਰਨ ਦੀ ਅਪੀਲ ਕੀਤੀ ਸੀ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਦਾ ਰਾਜਨੀਤੀਕਰਨ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਕਿਹਾ ਸੀ ਕਿ ਆਰ.ਐੱਸ.ਐੱਸ. 'ਹਰ ਘਰ ਤਿਰੰਗਾ' ਅਤੇ 'ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ' ਪ੍ਰੋਗਰਾਮਾਂ ਨੂੰ ਪਹਿਲੇ ਹੀ ਆਪਣਾ ਸਮਰਥਨ ਦੇ ਚੁਕਿਆ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ