ਹਰਜਾਪ ਸਿੰਘ ਸੰਘਾ ਨੇ ਨਿਊਜ਼ੀਲੈਂਡ ਦੇ ਹਾਈ ਕਮਿਸ਼ਨਰ ਨਾਲ ਕੀਤੀ ਮੁਲਾਕਾਤ, ਅਹਿਮ ਮੁੱਦਿਆਂ ''ਤੇ ਹੋਈ ਚਰਚਾ

Wednesday, Sep 16, 2026 - 02:46 PM (IST)

ਹਰਜਾਪ ਸਿੰਘ ਸੰਘਾ ਨੇ ਨਿਊਜ਼ੀਲੈਂਡ ਦੇ ਹਾਈ ਕਮਿਸ਼ਨਰ ਨਾਲ ਕੀਤੀ ਮੁਲਾਕਾਤ, ਅਹਿਮ ਮੁੱਦਿਆਂ ''ਤੇ ਹੋਈ ਚਰਚਾ

ਜਲੰਧਰ- ਅੱਜ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹਰਜਾਪ ਸਿੰਘ ਸੰਘਾ ਨੇ ਦਿੱਲੀ ਸਥਿਤ ਨਿਊਜ਼ੀਲੈਂਡ ਹਾਈ ਕਮਿਸ਼ਨ ਪਹੁੰਚ ਕੇ ਹਾਈ ਕਮਿਸ਼ਨਰ ਪੈਟ੍ਰਿਕ ਰਾਟਾ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਵਪਾਰਕ ਮੌਕਿਆਂ ਤੇ ਕਾਰੋਬਾਰੀ ਸਹਿਯੋਗ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਅੱਜ ਨਿਊਜ਼ੀਲੈਂਡ ਦੀ ਸੰਸਦ 'ਚ ਭਾਰਤ ਨਾਲ ਫ੍ਰੀ ਟ੍ਰੇਡ ਐਗਰੀਮੈਂਟ ਨੂੰ 93-29 ਦੇ ਬਹੁਮਤ ਨਾਲ ਅੰਤਿਮ ਮਨਜ਼ੂਰੀ ਮਿਲ ਗਈ ਹੈ। ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫ਼ਰ ਲਕਸਨ ਨੇ ਇਸ ਨੂੰ ਇੱਕ "ਮੀਲ ਦਾ ਪੱਥਰ" ਕਰਾਰ ਦਿੱਤਾ ਤੇ ਕਿਹਾ ਕਿ ਇਸ ਸਮਝੌਤੇ ਨਾਲ 1.4 ਅਰਬ ਭਾਰਤੀ ਖਪਤਕਾਰਾਂ ਤੱਕ ਉਨ੍ਹਾਂ ਦੇ ਦੇਸ਼ 'ਚ ਬਣੇ ਉਤਪਾਦਾਂ ਦੀ ਪਹੁੰਚ ਬਣੇਗੀ, ਜਿਸ ਨਾਲ ਦੇਸ਼ 'ਚ ਰੁਜ਼ਗਾਰ ਅਤੇ ਆਮਦਨ 'ਚ ਵੀ ਵਾਧਾ ਹੋਵੇਗਾ।

ਉਨ੍ਹਾਂ ਇਕ ਪੋਸਟ ਸ਼ੇਅਰ ਕਰ ਕੇ ਇਸ ਸਮਝੌਤੇ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਲੋਕ ਕਹਿੰਦੇ ਸੀ ਕਿ ਭਾਰਤ ਨਾਲ ਫ੍ਰੀ ਟ੍ਰੇਡ ਐਗਰੀਮੈਂਟ ਨਹੀਂ ਹੋ ਸਕਦਾ, ਪਰ ਅੱਜ ਨਿਊਜ਼ੀਲੈਂਡ ਦੀ ਸੰਸਦ ਨੇ ਇਸ ਸਮਝੌਤੇ ਨੂੰ ਪਾਸ ਕਰ ਦਿੱਤਾ ਹੈ।

ਨਿਊਜ਼ੀਲੈਂਡ ਦੇ ਟ੍ਰੇਡ ਅਤੇ ਨਿਵੇਸ਼ ਮੰਤਰੀ ਟੌਡ ਮੈਕਲੇ ਅਨੁਸਾਰ, ਸਮਝੌਤੇ ਦੇ ਲਾਗੂ ਹੁੰਦਿਆਂ ਹੀ ਭਾਰਤ ਨੂੰ ਹੋਣ ਵਾਲੀਆਂ 57 ਫ਼ੀਸਦੀ ਬਰਾਮਦਾਂ ਪੂਰੀ ਤਰ੍ਹਾਂ ਡਿਊਟੀ-ਫ੍ਰੀ ਹੋ ਜਾਣਗੀਆਂ, ਜਦਕਿ ਸਮਝੌਤੇ ਦੇ ਪੂਰੀ ਤਰ੍ਹਾਂ ਲਾਗੂ ਹੋਣ 'ਤੇ 95 ਫ਼ੀਸਦੀ ਨਿਰਯਾਤ 'ਤੇ ਟੈਰਿਫ਼ ਜਾਂ ਤਾਂ ਖ਼ਤਮ ਹੋ ਜਾਵੇਗਾ ਜਾਂ ਕਾਫ਼ੀ ਘਟਾ ਦਿੱਤਾ ਜਾਵੇਗਾ।


author

Harpreet SIngh

Content Editor

Related News