2017 ਤੋਂ ਹੁਣ ਤੱਕ ਵਿਗਿਆਪਨਾਂ ''ਤੇ 3,339.49 ਕਰੋੜ ਰੁਪਏ ਖਰਚ : ਅਨੁਰਾਗ ਠਾਕੁਰ

07/29/2022 5:28:12 PM

ਨਵੀਂ ਦਿੱਲੀ (ਭਾਸ਼ਾ)- ਸਰਕਾਰ ਨੇ ਸਾਲ 2017 ਤੋਂ ਜੁਲਾਈ 2022 ਦਰਮਿਆਨ ਪ੍ਰਿੰਟ ਅਤੇ ਇਲੈਕਟ੍ਰਾਨਿਕ ਵਿਗਿਆਪਨਾਂ 'ਤੇ ਕੁੱਲ 3,339.49 ਕਰੋੜ ਰੁਪਏ ਖਰਚ ਕੀਤੇ ਹਨ। ਹਾਲਾਂਕਿ ਇਸ ਦੌਰਾਨ ਸਰਕਾਰ ਨੇ ਵਿਦੇਸ਼ੀ ਮੀਡੀਆ 'ਚ ਵਿਗਿਆਪਨ 'ਤੇ ਕੋਈ ਖਰਚ ਨਹੀਂ ਕੀਤਾ ਹੈ। ਸੂਚਨਾ ਅਤੇ ਪ੍ਰਸਾਰਨ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਵੀਰਵਾਰ ਨੂੰ ਰਾਜ ਸਭਾ 'ਚ ਇਕ ਸਵਾਲ ਦੇ ਲਿਖਤੀ ਜਵਾਬ 'ਚ ਇਹ ਜਾਣਕਾਰੀ ਦਿੱਤੀ। ਸਰਕਾਰ ਵਲੋਂ ਸਾਲ 2017 ਤੋਂ ਕੇਂਦਰੀ ਸੰਚਾਰ ਬਿਊਰੋ (ਸੀ.ਬੀ.ਸੀ.) ਦੇ ਮਾਧਿਅਮ ਤੋਂ ਪ੍ਰਿੰਟ ਅਤੇ ਇਲੈਕਟ੍ਰਾਨਿਕ ਵਿਗਿਆਪਨਾਂ 'ਤੇ ਕੀਤੇ ਗਏ ਖਰਚੇ ਦਾ ਵੇਰਵਾ ਦਿੰਦੇ ਉਨ੍ਹਾਂ ਦੱਸਿਆ ਕਿ 12 ਜੁਲਾਈ 2022 ਤੱਕ ਪ੍ਰਿੰਟ ਮੀਡੀਆ 'ਤੇ 1756.48 ਕਰੋੜ ਰੁਪਏ ਅਤੇ ਇਲੈਕਟ੍ਰਾਨਿਕ ਮੀਡੀਆ 1583.01 ਕਰੋੜ ਰੁਪਏ ਖਰਚ ਕੀਤੇ ਹਨ।

ਇਹ ਵੀ ਪੜ੍ਹੋ : ਸੰਸਦ 'ਚ ਜ਼ੋਰਦਾਰ ਹੰਗਾਮਾ, ਲੋਕ ਸਭਾ-ਰਾਜ ਸਭਾ ਦੀ ਕਾਰਵਾਈ ਸੋਮਵਾਰ ਤੱਕ ਲਈ ਮੁਲਤਵੀ

ਉਨ੍ਹਾਂ ਅਨੁਸਾਰ ਸਰਕਾਰ ਨੇ ਸਾਲ 2017-18 ਦੌਰਾਨ ਪ੍ਰਿੰਟ ਮੀਡੀਆ 'ਤੇ ਸਭ ਤੋਂ ਵੱਧ 636.09 ਕਰੋੜ ਰੁਪਏ ਅਤੇ 2018-19 ਦੌਰਾਨ ਇਲੈਕਟ੍ਰਾਨਿਕ ਮੀਡੀਆ 'ਤੇ ਸਭ ਤੋਂ ਵੱਧ 514.28 ਕਰੋੜ ਰੁਪਏ ਖਰਚ ਕੀਤੇ। ਉਨ੍ਹਾਂ ਕਿਹਾ,''ਸਰਕਾਰ ਦੇ ਕਿਸੇ ਮੰਤਰਾਲਾ ਜਾਂ ਵਿਭਾਗ ਵਲੋਂ ਸੂਚਨਾ ਅਤੇ ਪ੍ਰਸਾਰਨ ਮੰਤਰਾਲਾ ਦੇ ਮਾਧਿਅਮ ਨਾਲ ਵਿਦੇਸ਼ੀ ਮੀਡੀਆ 'ਚ ਵਿਗਿਆਪਨ 'ਤੇ ਕੋਈ ਖਰਚ ਨਹੀਂ ਕੀਤਾ ਗਿਆ ਹੈ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News