ਔਰਤਾਂ ਦੇ ਖਾਤਿਆਂ ''ਚ ਆਉਣਗੇ ਹਰ ਮਹੀਨੇ ਆਉਣਗੇ 2100 ਰੁਪਏ, ਅੱਜ ਤੋਂ ਸ਼ੁਰੂ ਹੋਈ ਯੋਜਨਾ, ਇੰਝ ਕਰੋ ਅਪਾਲਈ

Thursday, Sep 25, 2025 - 04:36 PM (IST)

ਔਰਤਾਂ ਦੇ ਖਾਤਿਆਂ ''ਚ ਆਉਣਗੇ ਹਰ ਮਹੀਨੇ ਆਉਣਗੇ 2100 ਰੁਪਏ, ਅੱਜ ਤੋਂ ਸ਼ੁਰੂ ਹੋਈ ਯੋਜਨਾ, ਇੰਝ ਕਰੋ ਅਪਾਲਈ

ਅੰਬਾਲਾ : ਹਰਿਆਣਾ ਦੀਆਂ ਔਰਤਾਂ ਲਈ ਇੱਕ ਵੱਡੀ ਖੁਸ਼ਖਬਰੀ ਹੈ। ਸੂਬਾ ਸਰਕਾਰ ਨੇ ਔਰਤਾਂ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਅਤੇ ਆਤਮ-ਨਿਰਭਰ ਬਣਾਉਣ ਦੇ ਉਦੇਸ਼ ਨਾਲ 'ਦੀਨਦਿਆਲ ਲਾਡੋ ਲਕਸ਼ਮੀ ਯੋਜਨਾ' ਦੀ ਸ਼ੁਰੂਆਤ ਕੀਤੀ ਹੈ। ਇਸ ਅਹਿਮ ਯੋਜਨਾ ਤਹਿਤ ਸੂਬੇ ਦੀਆਂ ਯੋਗ ਔਰਤਾਂ ਨੂੰ ਹਰ ਮਹੀਨੇ 2100 ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੰਚਕੂਲਾ ਵਿੱਚ ਆਯੋਜਿਤ ਇੱਕ ਸਮਾਗਮ ਦੌਰਾਨ ਇਸ ਯੋਜਨਾ ਲਈ ਮੋਬਾਈਲ ਐਪ ਲਾਂਚ ਕੀਤੀ। ਐਪ ਦੇ ਲਾਂਚ ਹੁੰਦਿਆਂ ਹੀ ਯੋਜਨਾ ਲਈ ਅਰਜ਼ੀਆਂ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਯੋਜਨਾ ਸੂਬੇ ਦੀਆਂ ਔਰਤਾਂ ਦੇ ਸਸ਼ਕਤੀਕਰਨ ਵੱਲ ਇੱਕ ਮੀਲ ਪੱਥਰ ਸਾਬਤ ਹੋਵੇਗੀ।

ਕਿਵੇਂ ਕਰੀਏ ਅਪਲਾਈ?

  1. ਸਰਕਾਰ ਨੇ ਅਰਜ਼ੀ ਪ੍ਰਕਿਰਿਆ ਨੂੰ ਬਹੁਤ ਸਰਲ ਬਣਾਇਆ ਹੈ ਤਾਂ ਜੋ ਵੱਧ ਤੋਂ ਵੱਧ ਔਰਤਾਂ ਇਸ ਦਾ ਲਾਭ ਲੈ ਸਕਣ।
  2. ਇਸ ਯੋਜਨਾ ਲਈ ਅਪਲਾਈ ਕਰਨ ਦਾ ਮੁੱਖ ਜ਼ਰੀਆ ਮੋਬਾਈਲ ਐਪ ਹੈ। ਐਪ ਲਾਂਚ ਹੁੰਦੇ ਹੀ ਇਸ 'ਤੇ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ।

  3. ਲਾਭਪਾਤਰੀਆਂ ਨੂੰ ਰਜਿਸਟ੍ਰੇਸ਼ਨ ਲਈ ਕਿਸੇ ਵੀ ਸਰਕਾਰੀ ਵਿਭਾਗ ਦੇ ਚੱਕਰ ਕੱਟਣ ਦੀ ਜ਼ਰੂਰਤ ਨਹੀਂ ਹੈ। ਇਹ ਪੂਰੀ ਪ੍ਰਕਿਰਿਆ ਆਨਲਾਈਨ ਹੈ।

  4. ਇੱਕ ਖਾਸ ਸਹੂਲਤ ਇਹ ਦਿੱਤੀ ਗਈ ਹੈ ਕਿ ਇੱਕ ਹੀ ਮੋਬਾਈਲ ਫੋਨ ਤੋਂ ਕਿੰਨੀਆਂ ਵੀ ਔਰਤਾਂ ਦਾ ਪੰਜੀਕਰਨ ਕੀਤਾ ਜਾ ਸਕਦਾ ਹੈ। ਇਸ ਨਾਲ ਉਹ ਔਰਤਾਂ ਵੀ ਅਪਲਾਈ ਕਰ ਸਕਦੀਆਂ ਹਨ ਜਿਨ੍ਹਾਂ ਕੋਲ ਆਪਣਾ ਸਮਾਰਟਫੋਨ ਨਹੀਂ ਹੈ।

  5. ਜਿਹੜੀਆਂ ਔਰਤਾਂ ਇਸ ਯੋਜਨਾ ਦਾ ਲਾਭ ਲੈਣਾ ਚਾਹੁੰਦੀਆਂ ਹਨ, ਉਨ੍ਹਾਂ ਨੂੰ ਅਰਜ਼ੀ ਦੀ ਪ੍ਰਕਿਰਿਆ ਪੂਰੀ ਕਰਨੀ ਪਵੇਗੀ। ਉਹ ਗੂਗਲ ਪਲੇ ਸਟੋਰ ਤੋਂ ਇਸ ਯੋਜਨਾ ਦਾ ਐਪ ਡਾਊਨਲੋਡ ਕਰਕੇ ਆਸਾਨੀ ਨਾਲ ਅਪਲਾਈ ਕਰ ਸਕਦੀਆਂ ਹਨ।


ਕੌਣ ਕਰ ਸਕਦਾ ਹੈ ਅਪਲਾਈ?

• ਇਸ ਯੋਜਨਾ ਦੇ ਪਹਿਲੇ ਪੜਾਅ ਵਿੱਚ 23 ਤੋਂ 60 ਸਾਲ ਦੀਆਂ ਔਰਤਾਂ ਨੂੰ ਸ਼ਾਮਲ ਕੀਤਾ ਗਿਆ ਹੈ।

• ਅਰਜ਼ੀ ਦੇਣ ਲਈ ਪਰਿਵਾਰ ਦੀ ਸਾਲਾਨਾ ਆਮਦਨ ਇੱਕ ਲੱਖ ਰੁਪਏ ਤੋਂ ਘੱਟ ਹੋਣੀ ਚਾਹੀਦੀ ਹੈ।

• ਪਹਿਲੇ ਪੜਾਅ ਵਿੱਚ ਵਿਆਹੀਆਂ ਅਤੇ ਅਣਵਿਆਹੀਆਂ ਦੋਵੇਂ ਔਰਤਾਂ ਸ਼ਾਮਲ ਹਨ, ਜਿਨ੍ਹਾਂ ਦੀ ਕੁੱਲ ਗਿਣਤੀ ਲਗਭਗ 21 ਲੱਖ ਹੈ।

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਖੁਦ ਕੁਝ ਔਰਤਾਂ ਦਾ ਮੌਕੇ 'ਤੇ ਪੰਜੀਕਰਨ ਕਰਕੇ ਇਸ ਐਪ ਦੀ ਸ਼ੁਰੂਆਤ ਕੀਤੀ। ਸਰਕਾਰ 1 ਨਵੰਬਰ, ਹਰਿਆਣਾ ਦਿਵਸ ਤੋਂ ਯੋਗ ਔਰਤਾਂ ਦੇ ਖਾਤਿਆਂ ਵਿੱਚ 2100 ਰੁਪਏ ਦੀ ਰਾਸ਼ੀ ਟਰਾਂਸਫਰ ਕਰਨਾ ਸ਼ੁਰੂ ਕਰ ਦੇਵੇਗੀ। ਸਰਕਾਰ ਦਾ ਮੰਨਣਾ ਹੈ ਕਿ ਇਸ ਯੋਜਨਾ ਨਾਲ ਨਾ ਸਿਰਫ਼ ਔਰਤਾਂ ਆਰਥਿਕ ਤੌਰ 'ਤੇ ਮਜ਼ਬੂਤ ਹੋਣਗੀਆਂ, ਸਗੋਂ ਉਨ੍ਹਾਂ ਦਾ ਸਮਾਜਿਕ ਰੁਤਬਾ ਵੀ ਉੱਚਾ ਹੋਵੇਗਾ ਅਤੇ ਉਹ ਸਵੈ-ਨਿਰਭਰ ਬਣ ਕੇ ਆਪਣੀਆਂ ਜ਼ਰੂਰਤਾਂ ਪੂਰੀਆਂ ਕਰ ਸਕਣਗੀਆਂ।


author

DILSHER

Content Editor

Related News