ਐਪ ਰਾਹੀਂ 5 ਲੱਖ ਤੋਂ ਵੱਧ ਲੋਕਾਂ ਕੋਲੋਂ ਠੱਗੇ 150 ਕਰੋੜ ਰੁਪਏ, 2 ਚਾਰਟਰਡ ਅਕਾਊਂਟੈਂਟਾਂ ਸਮੇਤ 11 ਗ੍ਰਿਫਤਾਰ

Thursday, Jun 10, 2021 - 04:51 AM (IST)

ਐਪ ਰਾਹੀਂ 5 ਲੱਖ ਤੋਂ ਵੱਧ ਲੋਕਾਂ ਕੋਲੋਂ ਠੱਗੇ 150 ਕਰੋੜ ਰੁਪਏ, 2 ਚਾਰਟਰਡ ਅਕਾਊਂਟੈਂਟਾਂ ਸਮੇਤ 11 ਗ੍ਰਿਫਤਾਰ

ਨਵੀਂ ਦਿੱਲੀ : ਦਿੱਲੀ ਪੁਲਸ ਦੇ ਸਾਈਬਰ ਸੈੱਲ ਨੇ 2 ਚਾਰਟਰਡ ਅਕਾਊਂਟੈਂਟਾਂ ਸਮੇਤ 11 ਵਿਅਕਤੀਆਂ ਨੂੰ 5 ਲੱਖ ਤੋਂ ਵੱਧ ਲੋਕਾਂ ਨਾਲ ਠੱਗੀ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਨੇ 2 ਮਹੀਨਿਆਂ ਅੰਦਰ 150 ਕਰੋੜ ਰੁਪਏ ਠੱਗੇ। ਮੁਲਜ਼ਮ 2 ਮੋਬਾਇਲ ਐਪਸ ’ਤੇ ਪੈਸੇ ਨਿਵੇਸ਼ ਕਰਨ ’ਤੇ ਦਿਲਖਿੱਚਵੀਂ ਰਿਟਰਨ ਦੇਣ ਦਾ ਵਾਅਦਾ ਕਰਨ ਵਾਲੇ ਇਕ ਵੱਡੇ ਗਿਰੋਹ ਦੇ ਮੈਂਬਰ ਹਨ। ਕੁਲ 11 ਕਰੋੜ ਦੀ ਰਕਮ ਤਾਂ ਪੁਲਸ ਨੇ ਵੱਖ-ਵੱਖ ਬੈਂਕ ਖਾਤਿਆਂ ਅਤੇ ਰਕਮ ਤਬਦੀਲ ਕਰਨ ਵਾਲੇ ਪੇਮੈਂਟ ਗੇਟਵੇ ’ਚ ਰੁਕਵਾ ਦਿੱਤੀ ਹੈ।

ਇਹ ਵੀ ਪੜ੍ਹੋ- ਰਾਜਨੀਤਕ ਦਲ ਦੇ ਨੇਤਾ ਦੀ ਧੀ ਨਾਲ ਹੈਵਾਨੀਅਤ, ਰੇਪ ਕਰਕੇ ਅੱਖ ਕੱਢ ਦਰਖ਼ਤ ਨਾਲ ਲਟਕਾਈ ਲਾਸ਼

 

ਸੀਨੀਅਰ ਪੁਲਸ ਅਧਿਕਾਰੀਆਂ ਨੇ ਬੁੱਧਵਾਰ ਦੱਸਿਆ ਕਿ ਸੋਸ਼ਲ ਮੀਡੀਆ ’ਤੇ 2 ਮੋਬਾਇਲ ਐਪਸ ‘ਪਾਵਰ ਬੈਂਕ’ ਅਤੇ ‘ਈਜ਼ੈੱਡ ਪਲਾਨ’ ਬਾਰੇ ਪੂਰੇ ਦੇਸ਼ ਵਿਚ ਲੋਕ ਸ਼ਿਕਾਇਤਾਂ ਕਰ ਰਹੇ ਸਨ। ਇਹ ਐਪਸ ਪੈਸਿਆਂ ਦੇ ਨਿਵੇਸ਼ ’ਤੇ ਦਿਲਖਿੱਚਵੀਂ ਰਿਟਰਨ ਦੇਣ ਦਾ ਵਾਅਦਾ ਕਰ ਰਹੇ ਸਨ।

ਇਹ ਵੀ ਪੜ੍ਹੋ- ਸਵੇਰੇ ਸੈਰ ਲਈ ਗਈ ਮੁਟਿਆਰ ਨੇ ਪ੍ਰੇਮੀ ਨੂੰ ਭੇਜੀ ਸੈਲਫੀ, ਨਹਿਰ 'ਚ ਛਾਲ ਮਾਰ ਕੇ ਕੀਤੀ ਖੁਦਕੁਸ਼ੀ

ਪੁਲਸ ਨੇ ਦੱਸਿਆ ਕਿ ਬੈਂਕ ਖਾਤਿਆਂ ਨਾਲ ਜੁੜੇ ਮੋਬਾਇਲ ਨੰਬਰਾਂ ਦਾ ਵਿਸ਼ਲੇਸ਼ਣ ਕਰਨ ’ਤੇ ਪਾਇਆ ਗਿਆ ਕਿ ਇਕ ਮੁਲਜ਼ਮ ਸ਼ੇਖ ਰੋਬਿਨ ਪੱਛਮੀ ਬੰਗਾਲ ਦੇ ਉਲੂਬੇਰੀਆ ਤੋਂ ਹੈ। 2 ਜੂਨ ਨੂੰ ਕਈ ਥਾਵਾਂ ’ਤੇ ਛਾਪੇ ਮਾਰੇ ਗਏ ਅਤੇ ਰੋਬਿਨ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦੋਹਾਂ ਚਾਰਟਰਡ ਅਕਾਊਂਟੈਂਟਾਂ ਸਮੇਤ 9 ਵਿਅਕਤੀਆਂ ਦੀ ਗ੍ਰਿਫਤਾਰੀ ਦਿੱਲੀ-ਐੱਨ. ਸੀ. ਆਰ. ਖੇਤਰ ਵਿਚ ਹੋਈ। ਇਨ੍ਹਾਂ ਚਾਰਟਰਡ ਅਕਾਊਂਟੈਂਟਾਂ ਨੇ 110 ਮੁਖੌਟਾ ਕੰਪਨੀਆਂ ਤਿਆਰ ਕੀਤੀਆਂ ਸਨ ਅਤੇ ਇਨ੍ਹਾਂ ਵਿਚ ਹਰੇਕ ਨੂੰ ਚੀਨੀ ਨਾਗਰਿਕਾਂ ਨੂੰ 2-3 ਲੱਖ ਰੁਪਏ ’ਚ ਵੇਚਿਆ ਸੀ। ਇਸ ਵਿਚ ਚੀਨ ਦੇ ਕਈ ਨਾਗਰਿਕਾਂ ਦੇ ਸ਼ਾਮਲ ਹੋਣ ਦਾ ਪਤਾ ਲੱਗਾ ਹੈ। ਉਨ੍ਹਾਂ ਦੀ ਭੂਮਿਕਾ, ਉਨ੍ਹਾਂ ਦੇ ਟਿਕਾਣੇ ਅਤੇ ਧੋਖਾਦੇਹੀ ਦੇ ਨੈੱਟਵਰਕ ਦੀ ਜਾਂਚ ਕੀਤੀ ਜਾ ਰਹੀ ਹੈ।

 ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News