ਆਰਆਰ ਸਵੈਨ ਅਗਲੇ ਹੁਕਮਾਂ ਤਕ ਬਣੇ ਰਹਿਣਗੇ ਜੰਮੂ ਕਸ਼ਮੀਰ ਦੇ DGP

Wednesday, Aug 07, 2024 - 04:19 PM (IST)

ਆਰਆਰ ਸਵੈਨ ਅਗਲੇ ਹੁਕਮਾਂ ਤਕ ਬਣੇ ਰਹਿਣਗੇ ਜੰਮੂ ਕਸ਼ਮੀਰ ਦੇ DGP

ਜੰਮੂ : ਜੰਮੂ ਕਸ਼ਮੀਰ ਦੇ ਡੀਜੀਪੀ ਦਾ ਵਧੇਰੇ ਕਾਰਜਕਾਲ ਸੰਭਾਲ ਰਹੇ ਆਈਪੀਐੱਸ ਰਸ਼ਮੀ ਰੰਜਨ (ਆਰਆਰ) ਸਵੈਨ ਨੂੰ ਗ੍ਰਹਿ ਮੰਤਰਾਲਾ ਨੇ ਡਾਇਰੈਕਟਰ ਜਨਰਲ ਆਫ ਪੁਲਸ ਦੇ ਅਹੁਦੇ 'ਤੇ ਨਿਯੁਕਤ ਕੀਤਾ ਕੀਤਾ ਹੈ। 30 ਸਤੰਬਰ 2024 ਤਕ ਜਾਂ ਅਗਲੇ ਹੁਕਮਾਂ ਤਕ ਉਨ੍ਹਾਂ ਨੂੰ ਡੀਜੀਪੀ ਦੇ ਅਹੁਦੇ 'ਤੇ ਤਾਇਨਾਤ ਕੀਤਾ ਗਿਆ ਹੈ।

ਜਾਣਕਾਰੀ ਮੁਤਾਬਕ ਗ੍ਰਹਿ ਮੰਤਰਾਲਾ ਨੇ ਇਕ ਪੱਤਰ ਜਾਰੀ ਕਰ ਕੇ ਕਿਹਾ ਹੈ ਕਿ ਡੀਜੀਪੀ ਦਾ ਵਧੇਰੇ ਚਾਰਜ ਸੰਭਾਲ ਰਹੇ ਆਰਆਰ ਸਵੈਨ ਨੂੰ 30 ਸਤੰਬਰ ਤਕ ਜੰਮੂ ਕਸ਼ਮੀਰ ਦਾ ਡੀਜੀਪੀ ਨਿਯੁਕਤ ਕੀਤਾ ਜਾਂਦਾ ਹੈ। ਜ਼ਿਕਰਯੋਗ ਹੈ ਕਿ ਆਈਪੀਐੱਸ ਆਰਆਰ ਸਵੈਨ ਨੂੰ 27 ਅਤਕੂਬਰ 2023 ਨੂੰ ਡੀਜੀਪੀ ਦੇ ਵਧੇਰੇ ਕਾਰਜਭਾਰ ਦੀ ਜ਼ਿੰਮੇਵਾਰੀ ਸੌਪੀ ਗਈ ਸੀ। ਉਨ੍ਹਾਂ ਨੇ ਇਕ ਨਵੰਬਰ 2023 ਤੋਂ ਵਧੇਰੇ ਅਹੁਦਾ ਸੰਭਾਲਿਆ ਸੀ। ਹੁਣ ਉਨ੍ਹਾਂ ਨੂੰ ਗ੍ਰਹਿ ਮੰਤਰਾਲਾ ਵੱਲੋਂ ਡੀਜੀਪੀ ਨਿਯੁਕਤ ਕੀਤਾ ਗਿਆ ਹੈ।


author

Baljit Singh

Content Editor

Related News