RPF ਦਾ ਸਿਪਾਹੀ ਯੋਣ ਸੋਸ਼ਣ ਅਤੇ ਲੁੱਟ-ਮਾਰ ਕਰਨ ਦੇ ਦੋਸ਼ ਹੇਠ ਗ੍ਰਿਫਤਾਰ

Friday, Jan 17, 2020 - 06:55 PM (IST)

RPF ਦਾ ਸਿਪਾਹੀ ਯੋਣ ਸੋਸ਼ਣ ਅਤੇ ਲੁੱਟ-ਮਾਰ ਕਰਨ ਦੇ ਦੋਸ਼ ਹੇਠ ਗ੍ਰਿਫਤਾਰ

ਮੁੰਬਈ - 29 ਸਾਲਾ ਦੇ ਆਰ.ਪੀ.ਐੱਫ. ਦੇ ਇੱਕ ਮੁਲਾਜ਼ਮ ਨੂੰ ਇੱਕ ਟੈਕਸੀ ਡਰਾਇਵਰ ਦਾ ਯੋਣ ਸ਼ੋਸ਼ਣ ਕਰਨ ਅਤੇ ਉਸ ਤੋਂ 2850 ਰੁਪਏ ਹੋਣ ਦੇ ਇਲਜ਼ਾਮ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਅਨੁਸਾਰ 43 ਸਾਲਾ ਟੈਕਸੀ ਡਰਾਇਵਰ ਕਰਨਕ ਬੁੰਦਰ ਲਾਗੇ ਇੱਕ ਮੁਸਾਫਿਰ ਦਾ ਇੰਤਜਾਰ ਕਰ ਰਿਹਾ ਸੀ ਜਦੋਂ ਨਾਲ ਹੀ ਰੇਲਵੇ ਸੁਰੱਖਿਆ ਬਲ (ਆਰ.ਪੀ.ਐੱਫ.) ਦਾ ਸਿਪਾਹੀ ਅਮਿਤ ਸਿੰਘ ਉੱਥੇ ਆਇਆ ਅਤੇ ਜ਼ਬਰਦਸਤੀ ਟੈਕਸੀ ’ਚ ਬੈਠ ਗਿਆ ਕਿ ਉਸ ਨੂੰ ਇੱਕ ਸੁੰਨ-ਮੁਸੰਨੇ ਥਾਂ ’ਤੇ ਜਾਣ ਲਈ ਮਜ਼ਬੂਰ ਕੀਤਾ ਗਿਆ। ਹਾਲਾਂਕਿ ਟੈਕਸੀ ਡਰਾਇਵਰ ਨੇ ਉਸ ਨੂੰ ਕਿਹਾ ਕਿ ਗੱਡੀ ਪਹਿਲਾਂ ਹੀ ਬੁੱਕ ਹੋ ਚੁੱਕੀ ਹੈ ਪਰ ਉਸਦੀਆਂ ਬੇਨਤੀਆਂ ਕਬੂਲ ਨਾ ਕਰਦੇ ਹੋਏ ਆਰ.ਪੀ.ਐੱਫ. ਦੇ ਸਿਪਾਹੀ ਨੇ ਉਸ ਨੂੰ ਕੁੱਟਿਆ ਮਾਰਿਆ ਤੇ ਉਸ ਦਾ ਯੋਣ ਸ਼ੋਸ਼ਨ ਕੀਤਾ। ਫਰਾਰ ਹੋਣ ਤੋਂ ਪਹਿਲਾਂ ਸਿਪਾਹੀ ਨੇ ਟੈਕਸੀ ਡਰਾਇਵਰ ਤੋਂ ਪੈਸੇ ਵੀ ਖੋਹ ਲਏ। ਲਾਗੇ ਖੜ੍ਹੇ ਦੋ ਵਿਅਕਤੀਆਂ ਨੇ ਪੁਲਸ ਨੂੰ ਇਸ ਬਾਰੇ ਸੂਚਿਤ ਕੀਤਾ ਅਤੇ ਟੈਕਸੀ ਡਰਾਇਵਰ ਵੱਲੋਂ ਉਸ ਦਾ ਹੁਲੀਆ ਬਿਆਨ ਕਰਨ ਤੋਂ ਪਿੱਛੋਂ ਉਸਨੂੰ ਦਬੋਚ ਲਿਆ। ਪੁਲਸ ਮੁਲਾਜ਼ਮ ਨੂੰ ਗੈਰ-ਕੁਦਰਤੀ ਸੈਕਸ ਕਰਨ ਲੁੱਟ-ਮਾਰ ਕਰਨ ਅਤੇ ਧਮਕੀਆਂ ਦੇਣ ਦੇ ਇਲਜ਼ਾਮ ਹੇਠ ਗ੍ਰਿਫਤਾਰ ਕਰ ਕੇ ਨੌਕਰੀ ਤੋਂ ਮੁਅੱਤਲ ਕਰ ਦਿੱਤਾ।


author

Inder Prajapati

Content Editor

Related News