RP ਸਿੰਘ ਦੀ ਕੇਜਰੀਵਾਲ ਨੂੰ ਚਿਤਾਵਨੀ, ਕਿਹਾ- ‘ਪੰਜਾਬ ਨੂੰ ਗੁੰਡਾਗਰਦੀ ਦਾ ਅੱਡਾ ਨਹੀਂ ਬਣਨ ਦਿਆਂਗੇ''
Sunday, May 10, 2026 - 08:27 PM (IST)
ਨਵਾਂਸ਼ਹਿਰ: ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਬੁਲਾਰੇ ਆਰ.ਪੀ. ਸਿੰਘ ਨੇ ਪੰਜਾਬ ਵਿੱਚ ਵਧ ਰਹੀ ਕਥਿਤ ਸਿਆਸੀ ਗੁੰਡਾਗਰਦੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ 'ਤੇ ਸਿੱਧਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਇੱਕ ਟਵੀਟ ਰਾਹੀਂ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਪੰਜਾਬ ਨੂੰ ਹਿੰਸਾ ਅਤੇ ਸਿਆਸੀ ਅਰਾਜਕਤਾ ਦਾ ਅੱਡਾ ਨਹੀਂ ਬਣਨ ਦੇਣਗੇ।
ਆਰ.ਪੀ. ਸਿੰਘ ਨੇ ਬਲਾਚੌਰ (ਨਵਾਂਸ਼ਹਿਰ) ਵਿੱਚ ਵਾਪਰੀ ਘਟਨਾ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਹਾਲ ਹੀ ਵਿੱਚ ਅਕਾਲੀ ਦਲ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋਏ ਵਿਧਾਇਕ ਸੁਖਵਿੰਦਰ ਸੁਖੀ ਨੇ ਪੁਲਸ ਦੀ ਮੌਜੂਦਗੀ ਵਿੱਚ ਭਾਜਪਾ ਦਫ਼ਤਰ ਵਿੱਚ ਵੜ ਕੇ ਜ਼ਿਲ੍ਹਾ ਪ੍ਰਧਾਨ ਨਾਲ ਕੁੱਟਮਾਰ ਅਤੇ ਭੰਨਤੋੜ ਕੀਤੀ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ‘ਆਪ’ ਵਿੱਚ ਸ਼ਾਮਲ ਹੋਣਾ ਕਾਨੂੰਨ ਨੂੰ ਜੇਬ ਵਿੱਚ ਰੱਖਣ ਅਤੇ ਗੁੰਡਾਗਰਦੀ ਕਰਨ ਦਾ ਲਾਇਸੈਂਸ ਮਿਲ ਜਾਣਾ ਹੈ?
ਆਰ.ਪੀ. ਸਿੰਘ ਨੇ ਲੁਧਿਆਣਾ ਸਮੇਤ ਪੰਜਾਬ ਦੇ ਹੋਰਨਾਂ ਹਿੱਸਿਆਂ ਵਿੱਚ ਹੋ ਰਹੀ ਅਰਾਜਕਤਾ 'ਤੇ ਚਿੰਤਾ ਪ੍ਰਗਟਾਈ। ਉਨ੍ਹਾਂ ਪੰਜਾਬ ਸਰਕਾਰ 'ਤੇ ਤੰਜ਼ ਕਸਦਿਆਂ ਕਿਹਾ ਕਿ ਸੂਬੇ ਵਿੱਚ ਭ੍ਰਿਸ਼ਟਾਚਾਰ ਦਾ ਖੇਡ ‘ਅਲੀਬਾਬਾ ਅਤੇ 40 ਚੋਰ’ ਦੀ ਤਰਜ਼ 'ਤੇ ਖੇਡਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਡਰਾਮੇਬਾਜ਼ੀ ਬਹੁਤੇ ਦਿਨ ਨਹੀਂ ਚੱਲੇਗੀ ਅਤੇ ਅੰਤ ਵਿੱਚ ‘ਅਲੀਬਾਬਾ’ ਫੜਿਆ ਹੀ ਜਾਵੇਗਾ ਅਤੇ ਕਾਰਵਾਈ ਦੀ ਆਂਚ ਪਰਦੇ ਦੇ ਪਿੱਛੇ ਬੈਠੇ ਚਿਹਰਿਆਂ ਤੱਕ ਵੀ ਪਹੁੰਚੇਗੀ।
ਭਾਜਪਾ ਆਗੂ ਨੇ ਪੰਜਾਬ ਪੁਲਸ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹ ਸੱਚਮੁੱਚ ਨਿਰਪੱਖ ਹੈ, ਤਾਂ ਬਿਨਾਂ ਕਿਸੇ ਸਿਆਸੀ ਦਬਾਅ ਦੇ ਇਸ ਗੁੰਡਾਗਰਦੀ ਖ਼ਿਲਾਫ਼ ਤੁਰੰਤ ਕੜੀ ਕਾਰਵਾਈ ਕਰੇ। ਉਨ੍ਹਾਂ ਸੱਤਾਧਾਰੀਆਂ ਨੂੰ ਯਾਦ ਦਿਵਾਇਆ ਕਿ ਸੱਤਾ ਦਾ ਹੰਕਾਰ ਕਿਸੇ ਨੂੰ ਕਾਨੂੰਨ ਤੋਂ ਉੱਪਰ ਨਹੀਂ ਬਣਾਉਂਦਾ ਅਤੇ ਵਕਤ ਹਰ ਬੇਇਨਸਾਫ਼ੀ ਦਾ ਹਿਸਾਬ ਜ਼ਰੂਰ ਕਰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸ਼ਾਂਤੀ ਭੰਗ ਕਰਨ ਵਾਲਿਆਂ ਨੂੰ ਜਨਤਾ ਕਦੇ ਮਾਫ਼ ਨਹੀਂ ਕਰੇਗੀ।
अरविंद केजरीवाल जी, कान खोलकर सुन लीजिए, “हम पंजाब को राजनीतिक गुंडागर्दी और हिंसा का अड्डा नहीं बनने देंगे।”
— RP Singh National Spokesperson BJP (@rpsinghkhalsa) May 10, 2026
बलाचौर (नवांशहर) में जो हुआ, वह लोकतंत्र के नाम पर कलंक है। आपकी पार्टी के विधायक सुखविंदर सुखी, जिन्होंने हाल ही में अवसरवादिता दिखाते हुए अकाली दल छोड़ 'आप' का दामन… pic.twitter.com/P4XvtBkm90
