ਕਾਰ ਤੇ ਮੋਟਰਸਾਈਕਲ ਦੀ ਹੋਈ ਜ਼ਬਰਦਸਤ ਟੱਕਰ, ਬਿਜਲੀ ਦਾ ਖੰਭਾ ਟੁੱਟ ਕੇ ਡਿੱਗਾ
Thursday, Oct 01, 2026 - 07:38 PM (IST)
ਬਲਾਚੌਰ/ਪੋਜੇਵਾਲ (ਕਟਾਰੀਆ) -ਗੜ੍ਹਸ਼ੰਕਰ ਸ੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ ’ਤੇ ਕਸਬਾ ਪੋਜੇਵਾਲ ਨਵੋਦਿਆ ਦੇ ਗੇਟ ਸਾਹਮਣੇ ਇਕ ਕਾਰ ਤੇ ਮੋਟਰਸਾਈਕਲ ਦੀ ਟੱਕਰ ’ਚ ਇਕ ਵਿਅਕਤੀ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤ ਰਾਤ ਕਰੀਬ 8:30 ਵਜੇ ਵਰਨਾ ਕਾਰ ਪਰਿਵਾਰ ਸਮੇਤ ਵਿਅਕਤੀ ਸ੍ਰੀ ਅਨੰਦਪੁਰ ਸਾਹਿਬ ਸਾਈਡ ਜਾ ਰਹੇ ਸਨ ਜਦੋਂ ਉਹ ਉਕਤ ਜਗ੍ਹਾ ’ਤੇ ਪਹੁੰਚੇ ਤੇ ਸਾਹਮਣੇ ਤੋਂ ਆ ਰਹੇ ਇਕ ਮੋਟਰਸਾਈਕਲ ਸਵਾਰ ਵਿਅਕਤੀ ਨਾਲ ਕਾਰ ਦੀ ਟੱਕਰ ਹੋ ਗਈ ਕਾਰ ਸਾਈਡ ਤੇ ਬਿਜਲੀ ਦੇ ਖੰਭੇ ਵਿਚ ਵੀ ਵੱਜੀ ਜਿਸ ਨਾਲ ਖੰਭਾ ਟੁੱਟ ਕੇ ਡਿੱਗ ਗਿਆ। ਮੋਟਰਸਾਈਕਲ ਸਵਾਰ ਜ਼ਖ਼ਮੀ ਹੋ ਗਿਆ ਜਿਸ ਨੂੰ ਲੋਕਾਂ ਨੇ ਇਲਾਜ ਲਈ ਹਸਪਤਾਲ ਭੇਜ ਦਿੱਤਾ। ਟੁੱਟੇ ਡਿੱਗੇ ਖੰਭੇ ਤੇ ਬਿਜਲੀ ਦੀਆਂ ਤਾਰਾਂ ਤੇ ਕਰੰਟ ਤੋਂ ਕਾਰ ਸਵਾਰ ਦਾ ਬਾਲ ਬਾਲ ਬਚਾ ਹੋ ਗਿਆ। ਮੌਕੇ ’ਤੇ ਪੁਲਸ ਨੇ ਪਹੁੰਚਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
