ਬੁਰੇ ਫਸੇ ਮਾਲਵਿੰਦਰ ਮਾਲੀ, ਭਾਜਪਾ ਬੁਲਾਰੇ RP ਸਿੰਘ ਨੇ ਪੁਲਸ ’ਚ ਦਰਜ ਕਰਵਾਈ ਸ਼ਿਕਾਇਤ

Friday, Aug 27, 2021 - 03:05 PM (IST)

ਬੁਰੇ ਫਸੇ ਮਾਲਵਿੰਦਰ ਮਾਲੀ, ਭਾਜਪਾ ਬੁਲਾਰੇ RP ਸਿੰਘ ਨੇ ਪੁਲਸ ’ਚ ਦਰਜ ਕਰਵਾਈ ਸ਼ਿਕਾਇਤ

ਨਵੀਂ ਦਿੱਲੀ- ਵਿਵਾਦਤ ਪੋਸਟਾਂ ਰਾਹੀਂ ਪੰਗਾ ਸਹੇੜਨ ਵਾਲੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਨੇ ਸਲਾਹਕਾਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਦੇ ਨਾਲ ਮਾਲੀ ਲਈ ਇਕ ਹੋਰ ਮੁਸੀਬਤ ਖੜ੍ਹੀ ਹੋ ਗਈ ਹੈ। ਭਾਜਪਾ ਦੇ ਰਾਸ਼ਟਰੀ ਬੁਲਾਰੇ ਆਰ.ਪੀ. ਸਿੰਘ ਨੇ ਮਾਲੀ ਵਿਰੁੱਧ ਪੁਲਸ ’ਚ ਸ਼ਿਕਾਇਤ ਦਰਜ ਕਰਵਾਈ ਹੈ। ਸਿੰਘ ਨੇ ਮਾਲੀ ਵਿਰੁੱਧ ਇਹ ਸ਼ਿਕਾਇਤ ਕਸ਼ਮੀਰ ਨੂੰ ਵੱਖ ਦੇਸ਼ ਕਹਿਣ ਕਰ ਕੇ ਕਰਵਾਈ ਹੈ। ਆਰ.ਪੀ. ਸਿੰਘ ਨੇ ਟਵੀਟ ਕਰ ਕੇ ਦੱਸਿਆ,‘‘ਮੈਂ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਵਿਰੁੱਧ ਕਸ਼ਮੀਰ ਨੂੰ ਵੱਖ ਦੇਸ਼ ਕਹਿਣ ਲਈ ਪੁਲਸ ’ਚ ਸ਼ਿਕਾਇਤ ਦਰਜ ਕਰਵਾਈ ਹੈ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਨੇ ਸਲਾਹਕਾਰ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ

PunjabKesari

ਦੱਸਣਯੋਗ ਹੈ ਕਿ ਮਾਲਵਿੰਦਰ ਸਿੰਘ ਮਾਲੀ ਜੰਮੂ-ਕਸ਼ਮੀਰ, ਪਾਕਿਸਤਾਨ ਅਤੇ ਤਾਲਿਬਾਨ ਨੂੰ ਲੈ ਕੇ ਵਿਵਾਦਤ ਪੋਸਟਾਂ ਪਾਉਣ ਤੋਂ ਬਾਅਦ ਲਗਾਤਾਰ ਵਿਵਾਦਾਂ ਵਿਚ ਸਨ। ਮਾਲੀ ਨੇ ਕਥਿਤ ਤੌਰ ’ਤੇ ਦਾਅਵਾ ਕੀਤਾ ਸੀ ਕਿ ਕਸ਼ਮੀਰ, ਕਸ਼ਮੀਰੀ ਲੋਕਾਂ ਦਾ ਦੇਸ਼ ਹੈ। ਮਾਲਵਿੰਦਰ ਸਿੰਘ ਕਾਰਨ ਭਾਜਪਾ ਨੇ ਵੀ ਕਾਂਗਰਸ ’ਤੇ ਹਮਲਾ ਬੋਲਿਆ ਸੀ। ਜਿਸ ਕਾਰਨ ਕਾਂਗਰਸ ਨੇ ਮਾਲੀ ਨੂੰ ਹਟਾਉਣ ਦੀ ਗੱਲ ਕਹੀ ਸੀ। ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਕਿ ਪੂਰੀ ਪਾਰਟੀ ਅਤੇ ਰਾਜ ਨੂੰ ਉਨ੍ਹਾਂ ਦੇ ਬਿਆਨਾਂ ’ਤੇ ਇਤਰਾਜ਼ ਹੈ। ਜੰਮੂ ਕਸ਼ਮੀਰ ’ਤੇ ਪਾਰਟੀ ਦੀ ਇਕ ਲਾਈਨ ਹੈ- ਇਹ ਭਾਰਤ ਦਾ ਹਿੱਸਾ ਹੈ। 

ਇਹ ਵੀ ਪੜ੍ਹੋ : ਰਾਜਸਥਾਨ ਦੇ CM ਅਸ਼ੋਕ ਗਹਿਲੋਤ ਦੀ ਵਿਗੜੀ ਸਿਹਤ, ਹਸਪਤਾਲ ’ਚ ਦਾਖ਼ਲ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News