ਕਾਂਗਰਸ ਦਾ ''ਸ਼ਾਹੀ ਪਰਿਵਾਰ'' ST, SC ਤੇ OBC ਦੀ ਏਕਤਾ ਨੂੰ ਤੋੜਨ ''ਤੇ ਤੁਲਿਆ ਹੋਇਆ : PM ਮੋਦੀ
Sunday, Nov 10, 2024 - 06:46 PM (IST)
ਗੁਮਲਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਐਤਵਾਰ ਨੂੰ ਗੁਮਲਾ 'ਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ 'ਤੇ ਤਿੱਖਾ ਨਿਸ਼ਾਨਾ ਸਾਧਿਆ। ਪ੍ਰਧਾਨ ਮੰਤਰੀ ਨੇ ਦੋਸ਼ ਲਾਇਆ ਕਿ ਕਾਂਗਰਸ ਦਾ 'ਸ਼ਾਹੀ ਪਰਿਵਾਰ' ਆਪਣੇ 'ਨਾਪਾਕ ਮਨਸੂਬਿਆਂ' ਦੇ ਹਿੱਸੇ ਵਜੋਂ ਰਾਖਵਾਂਕਰਨ ਖੋਹਣ ਲਈ ਅਨੁਸੂਚਿਤ ਜਨਜਾਤੀਆਂ (ਐੱਸਟੀ), ਅਨੁਸੂਚਿਤ ਜਾਤੀਆਂ (ਐੱਸਸੀ) ਅਤੇ ਹੋਰ ਪਛੜੀਆਂ ਸ਼੍ਰੇਣੀਆਂ (ਓਬੀਸੀ) ਦੀ ਏਕਤਾ ਨੂੰ ਤੋੜਨ 'ਤੇ ਤੁਲਿਆ ਹੋਇਆ ਹੈ।
ਗੁਮਲਾ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਝਾਰਖੰਡ ਮੁਕਤੀ ਮੋਰਚਾ (ਜੇਐੱਮਐੱਮ) ਦੀ ਅਗਵਾਈ ਵਾਲੇ ਗਠਜੋੜ ਉੱਤੇ ਰਾਜ ਦੇ ਖਣਿਜਾਂ, ਜੰਗਲਾਂ, ਰੇਤ ਅਤੇ ਕੋਲੇ ਵਰਗੇ ਅਮੀਰ ਸਰੋਤਾਂ ਨੂੰ ਲੁੱਟਣ ਦਾ ਦੋਸ਼ ਲਾਇਆ ਅਤੇ ਦਾਅਵਾ ਕੀਤਾ ਕਿ ਇਸ ਨਾਲ 'ਰੋਟੀ, ਮਾਟੀ ਅਤੇ ਬੇਟੀ' 'ਤੇ ਗੰਭੀਰ ਖਤਰਾ ਹੈ। ਉਨ੍ਹਾਂ ਸੱਤਾਧਾਰੀ ਸਰਕਾਰ 'ਤੇ ਘੁਸਪੈਠੀਆਂ ਨੂੰ ਹੱਲਾਸ਼ੇਰੀ ਦੇਣ ਦਾ ਦੋਸ਼ ਵੀ ਲਾਇਆ। ਉਨ੍ਹਾਂ ਕਿਹਾ, “ਕਾਂਗਰਸ ਜਾਣਦੀ ਹੈ ਕਿ ਜੇਕਰ ਅਨੁਸੂਚਿਤ ਜਨਜਾਤੀਆਂ, ਅਨੁਸੂਚਿਤ ਜਾਤੀਆਂ ਅਤੇ ਹੋਰ ਪੱਛੜੀਆਂ ਸ਼੍ਰੇਣੀਆਂ ਇਕਜੁੱਟ ਹੋ ਜਾਂਦੀਆਂ ਹਨ ਤਾਂ ਉਹ ਪਾਰਟੀ ਦੀ ਹੋਂਦ ਲਈ ਖ਼ਤਰਾ ਪੈਦਾ ਕਰਨਗੀਆਂ। ਇਸ ਲਈ ਕਾਂਗਰਸ ਦਾ ਸ਼ਾਹੀ ਪਰਿਵਾਰ ਉਨ੍ਹਾਂ ਦੀ ਏਕਤਾ ਨੂੰ ਤੋੜਨ 'ਤੇ ਤੁਲਿਆ ਹੋਇਆ ਹੈ... ਉਹ ਰਾਖਵਾਂਕਰਨ ਖੋਹਣਾ ਚਾਹੁੰਦੇ ਹਨ।'' ਉਨ੍ਹਾਂ ਕਿਹਾ, ''ਕਾਂਗਰਸ ਇਕ ਕਬਾਇਲੀ ਸਮਾਜ ਨੂੰ ਦੂਜੇ ਕਬਾਇਲੀ ਸਮਾਜ ਦੇ ਏਜੰਡੇ ਨਾਲ ਖੜਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਰਾਜ ਦੀ ਤਾਕਤ ਨੂੰ ਤੋੜ ਕੇ ਉਹ ਮੁੰਡਾ ਨੂੰ ਓਰਾਂਵ ਦੇ ਖਿਲਾਫ, ਲੋਹੜਾ ਨੂੰ ਖਾਰੀਆ ਦੇ ਖਿਲਾਫ, ਖਰਵਾਰ ਨੂੰ ਕੋਰਵਾ ਦੇ ਖਿਲਾਫ ਖੜਾ ਕਰ ਰਹੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਉੱਚ ਅਹੁਦਿਆਂ 'ਤੇ ਆਦਿਵਾਸੀਆਂ ਨੂੰ ਬਰਦਾਸ਼ਤ ਨਹੀਂ ਕਰ ਸਕਦੀ, ਇਸੇ ਕਰਕੇ ਇਸ ਨੇ ਰਾਸ਼ਟਰਪਤੀ ਅਹੁਦੇ 'ਤੇ ਦ੍ਰੋਪਦੀ ਮੁਰਮੂ ਦਾ ਵਿਰੋਧ ਕੀਤਾ ਅਤੇ ਉਸ ਦਾ ਅਪਮਾਨ ਕਰਨਾ ਜਾਰੀ ਰੱਖਿਆ। ਉਨ੍ਹਾਂ ਕਿਹਾ ਕਿ ਭਾਜਪਾ ਕਬਾਇਲੀ ਸਵੈਮਾਣ ਨੂੰ ਬਹਾਲ ਕਰਨ ਲਈ ਵਚਨਬੱਧ ਹੈ ਅਤੇ ਬਿਰਸਾ ਮੁੰਡਾ ਦੇ ਸਨਮਾਨ ਵਿੱਚ 15 ਨਵੰਬਰ ਤੋਂ ਪੂਰੇ ਦੇਸ਼ ਵਿੱਚ 'ਕਬਾਇਲੀ ਮਾਣ ਸਾਲ' ਮਨਾਇਆ ਜਾਵੇਗਾ। ਮੋਦੀ ਨੇ ਇਹ ਵੀ ਵਾਅਦਾ ਕੀਤਾ ਕਿ ਝਾਰਖੰਡ ਦੇ ਸਰੋਤਾਂ ਨੂੰ ਲੁੱਟਣ ਅਤੇ ਇੱਥੋਂ ਦੇ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਉਨ੍ਹਾਂ ਨੂੰ ਸਲਾਖਾਂ ਪਿੱਛੇ ਡੱਕਿਆ ਜਾਵੇਗਾ।