ਕੇਰਲਾ ਵਿਚ ਹੜ੍ਹ ਪੀੜਤਾਂ ਲਈ ਕੈਦੀ ਬਣਾ ਰਹੇ ਨੇ ਰੋਟੀਆਂ
Tuesday, Aug 21, 2018 - 02:03 AM (IST)

ਤਿਰੂਵਨੰਤਪੁਰਮ-ਕੇਰਲਾ ਵਿਚ ਹੜ੍ਹ ਨਾਲ ਮਚੀ ਤਬਾਹੀ ਦੇ ਕਾਰਨ ਰਾਹਤ ਕੈਂਪਾਂ ਵਿਚ ਰਹਿ ਰਹੇ ਪੀੜਤਾਂ ਦੀ ਮਦਦ ਦੇ ਲਈ ਤਿਰੂਵਨੰਤਪੁਰਮ ਸੈਂਟਰਲ ਜੇਲ ਦੇ ਕੈਦੀ ਵੀ ਜੁਟੇ ਹੋਏ ਹਨ। ਇਥੇ ਕੈਦੀ ਪੀੜਤਾਂ ਦੇ ਲਈ ਰੋਟੀਆਂ ਬਣਾ ਰਹੇ ਹਨ। ਕੇਰਲ ਵਿਚ ਅੱਠ ਅਗਸਤ ਤੋਂ ਹੁਣ ਤਕ 210 ਲੋਕਾਂ ਦੀ ਜਾਨ ਗਈ ਹੈ ਅਤੇ 7 ਲੱਖ ਤੋਂ ਜ਼ਿਆਦਾ ਲੋਕ ਉੱਜੜ ਗਏ ਹਨ।
ਤਿਰੂਵਨੰਤਪੁਰਮ ਵਿਚ ਪੂਜਾਪਪੁਰਾ ਦੀ ਸੈਂਟਰਲ ਜੇਲ ਵਿਚ ਕਈ ਸਾਲਾਂ ਤੋਂ ਕਾਰੋਬਾਰੀ ਉਦੇਸ਼ਾਂ ਨਾਲ ਰੋਟੀ, ਸਬਜ਼ੀ ਅਤੇ ਚਿਕਨ ਕਰੀ ਵਰਗੀਆਂ ਕਈ ਖਾਧ ਸਮੱਗਰੀਆਂ ਫ੍ਰ੍ਰੀਡਮ ਨਾਮ ਨਾਲ ਵੇਚੀਆਂ ਜਾ ਰਹੀਆਂ ਹਨ। ਜੇਲ ਅਧਿਕਾਰੀਆਂ ਦੇ ਅਨੁਸਾਰ ਬੀਤੇ ਹਫਤੇ ਹੜ੍ਹ ਪੀੜਤਾਂ ਦੇ ਲਈ ਔਸਤਨ 40 ਤੋਂ 50 ਹਜ਼ਾਰ ਰੋਟੀਆਂ ਬਣਾਈਆਂ ਗਈਆਂ ਹਨ। ਕਰੀਬ 50 ਕੈਦੀਆਂ ਦੀ ਜਮਾਤ ਦਿਨ-ਰਾਤ ਇਹ ਕੰਮ 'ਚ ਲੱਗੀ ਹੋਈ ਹੈ।
ਰੋਟੀਆਂ ਤੇ ਸਬਜ਼ੀਆਂ ਦੇ ਪੈਕੇਟ ਜ਼ਿਲੇ ਦੇ ਅਧਿਕਾਰੀਆਂ ਨੂੰ ਸੌਂਪੇ ਗਏ ਹਨ। ਇਨ੍ਹਾਂ ਨੂੰ ਰਾਹਤ ਕੈਂਪਾਂ ਵਿਚ ਵੰਡਿਆ ਜਾਣਾ ਹੈ। ਜੇਲ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਸਾਡੇ ਖਾਣ ਦੇ ਪੈਕੇਟ ਮੁੱਖ ਰੂਪ ਨਾਲ ਛੱਤਾਂ ਤੇ ਇਕਾਂਤ ਵਿਚ ਬਣੀਆਂ ਇਮਾਰਤਾਂ ਵਿਚ ਲੋਕਾਂ ਨੂੰ ਹਵਾਈ ਮਾਰਗ ਰਾਹੀਂ ਪਹੁੰਚਾਉਣ ਲਈ ਹਨ।
ਦੱਸਣਯੋਗ ਹੈ ਕਿ ਬੀਤੀ ਇਕ ਸਦੀ ਤੋਂ ਭਿਅੰਕਰ ਹੜ੍ਹ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰਨ ਦੇ ਲਈ ਦੇਸ਼ ਦੇ ਵਿਭਿੰਨ ਹਿੱਸਿਆਂ ਤੋਂ ਇਥੇ ਦੇ ਬੰਦਰਗਾਹ 'ਤੇ ਰਾਹਤ ਸਮਗਰੀ ਪਹੁੰਚ ਰਹੀ ਹੈ। ਰਾਹਤ ਸਮਗਰੀ ਵਿਚ ਬੰਦਰਗਾਹ ਦੇ ਕਰਮਚਾਰੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ, ਸੀਮਾ ਸ਼ੁਲਕ ਅਧਿਕਾਰੀ ਅਤੇ ਸੀ ਆਈ ਐੱਸ ਐੱਫ ਦੇ ਜਵਾਨ ਲੋਕਾਂ ਦੀ ਮਦਦ ਕਰ ਰਹੇ ਹਨ । ਇਕ ਅਧਿਕਾਰੀ ਨੇ ਦੱਸਿਆ ਕਿ ਜਹਾਜ਼ਰਾਣੀ ਮੰਤਰਾਲੇ ਦੰ ਅੰਤਰਗਤ ਸਾਰੇ ਪ੍ਰਮੁੱਖ ਬੰਦਰਗਾਹਾਂ ਤੋਂ ਲਿਆਂਦੀ ਗਈ ਰਾਹਤ ਸਮਗਰੀ ਨੂੰ ਤਾਮਿਲਨਾਡੂ ਦੇ ਤੁਤੀਕੋਰਿਨ ਬੰਦਰਗਾਹ 'ਤੇ ਇਕੱਠੇ ਕੀਤਾ ਜਾ ਰਿਹਾ ਹੈ। ਇਸਦੇ ਬਾਦ ਕੋਚੀਨ ਬੰਦਰਗਾਹ ਲਿਜਾਏ ਜਾਣ ਦੀ ਸੰਭਾਵਨਾ ਹੈ।