ਸ਼ਿਮਲਾ ''ਚ ਟ੍ਰੈਫਿਕ ਸਮੱਸਿਆ ਤੋਂ ਮਿਲੇਗੀ ਨਿਜਾਤ, ਬਣੇਗੀ 30 ਕਿਲੋਮੀਟਰ ਲੰਬੀ ਰੋਪ-ਵੇਅ

Saturday, Sep 28, 2019 - 11:25 AM (IST)

ਸ਼ਿਮਲਾ ''ਚ ਟ੍ਰੈਫਿਕ ਸਮੱਸਿਆ ਤੋਂ ਮਿਲੇਗੀ ਨਿਜਾਤ, ਬਣੇਗੀ 30 ਕਿਲੋਮੀਟਰ ਲੰਬੀ ਰੋਪ-ਵੇਅ

ਸ਼ਿਮਲਾ— ਹਿਮਾਚਲ ਸਰਕਾਰ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਰੋਪ-ਵੇਅ ਬਣਾਉਣ ਦੀ ਤਿਆਰੀ ਵਿਚ ਹੈ। ਸੂਬਾ ਸਰਕਾਰ ਵਲੋਂ ਰੋਪ-ਵੇਅ ਤਿੰਨ ਸ਼ਹਿਰਾਂ— ਸ਼ਿਮਲਾ, ਮਨਾਲੀ ਅਤੇ ਧਰਮਸ਼ਾਲਾ 'ਚ ਬਣਾਉਣ ਦਾ ਪ੍ਰਸਤਾਵ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਪ੍ਰਾਜੈਕਟ ਲਈ 2800 ਕਰੋੜ ਰੁਪਏ ਖਰਚ ਕੀਤੇ ਜਾਣਗੇ। ਵਾਦੀਆਂ ਤੋਂ ਹੋ ਕੇ ਲੰਘਣ ਵਾਲੇ ਇਸ ਰੋਪਵੇਅ 'ਤੇ ਸਫਰ ਕਰਨ ਦਾ ਇਕ ਵੱਖਰਾ ਹੀ ਅਹਿਸਾਸ ਹੋਵੇਗਾ। ਚੰਦ ਮਿੰਟਾਂ 'ਚ ਰੋਪਵੇਅ ਜ਼ਰੀਏ ਸਫਰ ਹੋ ਸਕੇਗਾ। ਵੱਡੀ ਗੱਲ ਇਹ ਹੈ ਕਿ ਸ਼ਿਮਲਾ ਆਉਣ ਵਾਲੇ ਸੈਲਾਨੀਆਂ ਲਈ ਇਹ ਰੋਪ-ਵੇਅ ਨਾ ਸਿਰਫ ਆਕਰਸ਼ਣ ਦਾ ਕੇਂਦਰ ਬਣੇਗਾ ਸਗੋਂ ਕਿ ਟੂਰਿਸਟ ਸੀਜ਼ਨ ਵਿਚ ਲੱਗਣ ਵਾਲੇ ਟ੍ਰੈਫਿਕ ਜਾਮ ਤੋਂ ਵੀ ਸ਼ਹਿਰ ਨੂੰ ਨਿਜਾਤ ਦਿਵਾਏਗਾ। 

Govt proposes ropeways for Shimla, Manali, Dharamsala
ਰਾਜਧਾਨੀ ਸ਼ਿਮਲਾ 'ਚ 30 ਕਿਲੋਮੀਟਰ ਲੰਬੀ ਰੋਪ-ਵੇਅ ਲਾਈਨ ਦੇ 31 ਜੰਕਸ਼ਨ ਹੋਣਗੇ। ਇਸ ਦੀ ਡੀ. ਪੀ. ਆਰ. ਤਿਆਰ ਕਰਨ ਲਈ ਚੇਕੋਸਲੋਵਾਕੀਆ ਦੇ ਮਾਹਰਾਂ ਦੀ ਟੀਮ ਸ਼ਿਮਲਾ ਪਹੁੰਚ ਗਈ ਹੈ। ਅਹਿਮ ਗੱਲ ਇਹ ਹੈ ਕਿ ਇਸ ਲਈ ਹਵਾਈ ਮਾਰਗ ਤੋਂ ਹੀ 6 ਜੰਕਸ਼ਨ ਪੁਆਇੰਟ ਸਥਾਪਤ ਕੀਤੇ ਜਾਣਗੇ। ਸ਼ਿਮਲਾ ਪਹੁੰਚੇ ਮਾਹਰਾਂ ਦਾ ਕਹਿਣਾ ਹੈ ਕਿ ਇਸ ਪ੍ਰਾਜੈਕਟ ਦੇ ਬਣ ਜਾਣ ਤੋਂ ਬਾਅਦ ਸ਼ਿਮਲਾ 'ਚ ਰੋਡ ਟ੍ਰੈਫਿਕ ਦੀ ਸਮੱਸਿਆ ਹਮੇਸ਼ਾ ਲਈ ਖਤਮ ਹੋ ਜਾਵੇਗੀ। 


author

Tanu

Content Editor

Related News