ਗਲਤ ਸੂਚਨਾਵਾਂ ਦੇ ਪ੍ਰਸਾਰ ਨੂੰ ਰੋਕਣ ਲਈ ਗੂਗਲ ਨੇ ਚੋਣ ਕਮਿਸ਼ਨ ਨਾਲ ਮਿਲਾਇਆ ਹੱਥ
Tuesday, Mar 12, 2024 - 05:45 PM (IST)
ਨਵੀਂ ਦਿੱਲੀ- ਆਪਣੇ ਯੂਜ਼ਰਜ਼ ਅਤੇ ਲੋਕਤੰਤਰੀ ਪ੍ਰਕਿਰਿਆ ਪ੍ਰਤੀ ਚੋਣਾਂ 'ਚ ਸਹਿਯੋਗ ਕਰਨਾ ਗੂਗਲ ਦੀ ਵਚਨਬੱਧਤਾ ਦਾ ਇੱਕ ਮਹੱਤਵਪੂਰਨ ਤੱਤ ਹੈ। ਭਾਰਤ ਦੇ ਲੱਖਾਂ ਵੋਟਰ ਆਉਣ ਵਾਲੇ ਮਹੀਨਿਆਂ ਵਿੱਚ ਆਮ ਚੋਣਾਂ ਵਿੱਚ ਵੋਟ ਪਾਉਣ ਵਾਲੇ ਹਨ, ਵੋਟਰਾਂ ਨੂੰ ਸਹੀ ਜਾਣਕਾਰੀ ਪ੍ਰਦਾਨ ਕਰਕੇ ਸਾਡੇ ਪਲੇਟਫਾਰਮਾਂ ਨੂੰ ਦੁਰਵਿਵਹਾਰ ਤੋਂ ਬਚਾਉਣ ਅਤੇ ਏ.ਆਈ. ਦੁਆਰਾ ਤਿਆਰ ਸਮੱਗਰੀ ਨੂੰ ਨੈਵੀਗੇਟ ਕਰਨ ਵਿੱਚ ਲੋਕਾਂ ਦੀ ਮਦਦ ਕਰਕੇ ਗੂਗਲ ਇਸ ਪ੍ਰਕਿਰਿਆ ਦਾ ਸਮਰਥਨ ਕਰਨ ਲਈ ਵਚਨਬੱਧ ਹੈ।
ਅਸੀਂ ਹੇਠਾਂ ਦਿੱਤੇ ਤਰੀਕਿਆਂ ਨਾਲ ਸਹਾਇਤਾ ਪ੍ਰਦਾਨ ਕਰਾਂਗੇ:
ਲੋਕਾਂ ਨੂੰ ਮਦਦਗਾਰ ਜਾਣਕਾਰੀ ਪ੍ਰਦਾਨ ਕਰਨਾ
ਚੋਣਾਂ ਦੇ ਚੱਲਦਿਆਂ, ਲੋਕਾਂ ਨੂੰ ਚੋਣ ਪ੍ਰਕਿਰਿਆ ਨੂੰ ਸਮਝਣ ਲਈ ਸਹੀ ਅਤੇ ਉਪਯੋਗੀ ਜਾਣਕਾਰੀ ਦੀ ਲੋੜ ਹੁੰਦੀ ਹੈ। ਅਸੀਂ ਸਾਡੇ ਸਾਰੇ ਉਤਪਾਦਾਂ ਵਿੱਚ ਭਰੋਸੇਯੋਗ ਕੰਪਨੀਆਂ ਦਾ ਡੇਟਾ ਦਿਖਾ ਕੇ ਭਰੋਸੇਯੋਗ ਜਾਣਕਾਰੀ, ਉਪਯੋਗੀ ਉਤਪਾਦ ਫੀਚਰ ਦੇ ਨਾਲ ਆਸਾਨੀ ਨਾਲ ਉਪਲੱਬਧ ਕਰਵਾਉਂਦੇ ਹਾਂ।
ਸਾਡੇ ਪ੍ਰੋਡਕਟ ਦੇ ਫੀਚਰਜ਼ ਇਸ ਤਰ੍ਹਾਂ ਡਿਜ਼ਾਈਨ ਕੀਤੇ ਗਏ ਹਨ ਕਿ ਉਹ ਚੋਣਾਂ ਨਾਲ ਸੰਬੰਧਿਤ ਵੱਖ-ਵੱਖ ਵਿਸ਼ਿਆਂ 'ਤੇ ਅਧਿਕਾਰਤ ਸੂਚਨਾਵਾਂ ਨੂੰ ਹੋਰ ਜ਼ਿਆਦਾ ਉਨਤ ਕਰਦੇ ਹਨ।
- ਗੂਗਲ ਸਰਚ ਅਤੇ ਯੂਟਿਊਬ 'ਤੇ ਵੋਟਿੰਗ ਸੰਬੰਧੀ ਜਾਣਕਾਰੀ - ਅਸੀਂ ਭਾਰਤੀ ਚੋਣ ਕਮਿਸ਼ਨ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਤਾਂ ਜੋ ਲੋਕਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ਵਿੱਚ ਕਿਵੇਂ ਰਜਿਸਟਰ ਅਤੇ ਵੋਟ ਕਿਵੇਂ ਕਰਨੀ ਹੈ ਵਰਗੀ ਮਹੱਤਵਪੂਰਨ ਵੋਟਿੰਗ ਸੰਬੰਧੀ ਜਾਣਕਾਰੀ ਆਸਾਨੀ ਨਾਲ ਲੱਭਣ 'ਚ ਸਮਰੱਥ ਬਣਾਇਆ ਜਾ ਸਕੇ। ਚੋਣਾਂ ਦੇ ਸਮੇਂ ਯੂਟਿਊਬ 'ਤੇ ਕਈ ਚੋਣ ਜਾਣਕਾਰੀ ਪੈਨਲਾਂ ਦਾ ਪ੍ਰਸਾਰਣ ਕੀਤਾ ਜਾਂਦਾ ਹੈ, ਜਿਸ ਵਿੱਚ ਵੋਟ ਪਾਉਣ ਲਈ ਰਜਿਸਟਰ ਕਰਨ ਦੇ ਤਰੀਕੇ, ਵੋਟ ਕਿਵੇਂ ਪਾਉਣੀ ਹੈ ਅਤੇ ਉਮੀਦਵਾਰ ਦੀ ਜਾਣਕਾਰੀ ਸ਼ਾਮਲ ਹੈ।
- ਯੂਟਿਊਬ 'ਤੇ ਪ੍ਰਬੰਧਕੀ ਜਾਣਕਾਰੀ: ਯੂਟਿਊਬ ਦੀ ਸਿਫ਼ਾਰਿਸ਼ ਪ੍ਰਣਾਲੀ ਯੂਟਿਊਬ ਦੇ ਹੋਮਪੇਜ, ਖੋਜ ਨਤੀਜਿਆਂ "ਅਪ ਨੈਕਸਟ" ਪੈਨਲ 'ਤੇ ਚੋਣ-ਸਬੰਧਤ ਪ੍ਰਬੰਧਕੀ ਸਰੋਤਾਂ ਤੋਂ ਖ਼ਬਰਾਂ ਅਤੇ ਜਾਣਕਾਰੀ ਨੂੰ ਪ੍ਰਮੁੱਖਤਾ ਨਾਲ ਪ੍ਰਦਰਸ਼ਿਤ ਕਰਦੀ ਹੈ। ਯੂਟਿਊਬ ਆਪਣੇ ਟਾਪ ਨਿਊਸ, ਬ੍ਰੇਕਿੰਗ ਨਿਊਜ਼ ਸ਼ੈਲਫ ਅਤੇ ਨਿਊਜ਼ ਦੇਖਣ ਵਾਲੇ ਪੰਨਿਆਂ ਰਾਹੀਂ ਨਾਜ਼ੁਕ ਪਲਾਂ ਦੌਰਾਨ ਅਧਿਕਾਰਤ ਖਬਰਾਂ ਦੇ ਸਰੋਤਾਂ ਤੋਂ ਜ਼ਰੂਰੀ ਜਾਣਕਾਰੀ ਨੂੰ ਉਜਾਗਰ ਕਰਦਾ ਹੈ। ਇਸ ਤੋਂ ਇਲਾਵਾ ਸਾਡੇ ਕੋਲ ਜਾਣਕਾਰੀ ਪੈਨਲ ਹਨ ਜੋ ਪ੍ਰਕਾਸ਼ਕਾਂ ਦੇ ਫੰਡਿੰਗ ਸਰੋਤਾਂ ਨੂੰ ਦਰਸਾਉਂਦੇ ਹਨ ਜੋ ਜਨਤਕ ਜਾਂ ਸਰਕਾਰੀ ਫੰਡ ਪ੍ਰਾਪਤ ਕਰਦੇ ਹਨ, ਨਾਲ ਹੀ ਜਾਣਕਾਰੀ ਪੈਨਲ ਜੋ ਗਲਤ ਜਾਣਕਾਰੀ ਦੇ ਸੰਭਾਵਿਤ ਵਿਸ਼ਿਆਂ ਲਈ ਤੁਰੰਤ ਸੰਦਰਭ ਪ੍ਰਦਾਨ ਕਰਦੇ ਹਨ। ਉਦਾਹਰਣ ਲਈ, ਖੋਜ ਨਤੀਜਿਆਂ ਦੇ ਉੱਪਰ ਅਤੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੇ ਵੀਡੀਓ ਦੇ ਹੇਠਾਂ, ਅਸੀਂ ਇੱਕ ਜਾਣਕਾਰੀ ਪੈਨਲ ਪ੍ਰਦਾਨ ਕਰਦੇ ਹਾਂ ਜੋ ਦਰਸ਼ਕਾਂ ਨੂੰ ਇਲੈਕਟ੍ਰਾਨਿਕ ਵੋਟਿੰਗ 'ਤੇ ਤਕਨੀਕੀ ਅਤੇ ਪ੍ਰਸ਼ਾਸਨਿਕ ਸੁਰੱਖਿਆ ਉਪਾਵਾਂ 'ਤੇ ਭਾਰਤ ਦੇ ਚੋਣ ਕਮਿਸ਼ਨ ਦੇ ਅਕਸਰ ਪੁੱਛੇ ਜਾਣ ਵਾਲੇ ਸਵਾਲਾਂ (FAQ)ਬਾਰੇ ਸੂਚਿਤ ਕਰਦਾ ਹੈ।
ਆਪਣੇ ਪਲੇਟਫਾਰਮ ਨੂੰ ਸੁਰੱਖਿਅਤ ਰੱਖਦੇ ਹੋਏ ਗਲਤ ਜਾਣਕਾਰੀ ਦਾ ਵਿਰੋਧ ਕਰਨਾ
ਚੋਣ ਭਰੋਸੇਯੋਗਤਾ ਨੂੰ ਕਾਇਮ ਰੱਖਣ ਦਾ ਮਤਲਬ ਹੈ ਤੁਹਾਡੇ ਉਤਪਾਦਾਂ ਅਤੇ ਸੇਵਾਵਾਂ ਨੂੰ ਕਿਸੇ ਵੀ ਕਿਸਮ ਦੀ ਬੁਰਾਈ ਤੋਂ ਬਚਾਉਣਾ। ਪੂਰੇ ਗੂਗਲ 'ਤੇ ਸਾਡੀ ਇਕ ਮਜਬੂਤ ਅਤੇ ਲੰਬੇ ਸਮੇਂ ਤੋਂ ਚਲੀ ਆ ਰਹੀ ਪਾਲਿਸੀ ਹੈ ਜੋ ਸਾਡੇ ਪ੍ਰੋਡਕਟ ਅਤੇ ਪਲੇਟਫਾਰਮ ਨੂੰ ਸੁਰੱਖਿਅਤ ਰੱਖਦੀ ਹੈ। ਕਿਸੇ ਵੀ ਤਰ੍ਹਾਂ ਦੇ ਕੰਟੈਂਟ 'ਚ ਸਾਡੀ ਪਾਲਿਸੀ ਸਾਰੇ ਯੂਜ਼ਰਜ਼ ਲਈ ਲਗਾਤਾਰ ਅਤੇ ਇਕ ਸਮਾਨ ਪ੍ਰਭਾਵੀ ਹੁੰਦੀ ਹੈ।
ਵੱਡੇ ਪੱਧਰ 'ਤੇ ਦੁਰਵਰਤੋਂ ਨਾਲ ਲੜਨ ਲਈ ਸਾਡੀ ਪਾਲਿਸੀ ਨੂੰ ਲਾਗੂ ਕਰਨਾ ਅਤੇ ਏ.ਆਈ. ਮਾਡਲ ਦੀ ਵਰਤੋਂ ਕਰਨਾ
ਸਾਡੇ ਕੋਲ ਸਪੱਸ਼ਟ ਰੂਪ ਨਾਲ ਅਜਿਹੀ ਪਾਲਿਸੀ ਹੈ ਜੋ ਝੂਠੇ ਵਾਅਦਿਆਂ, ਜੋ ਕਿ ਲੋਕਤੰਤੀ ਪ੍ਰਕਿਰਿਆਵਾਂ ਨੂੰ ਕਮਜ਼ੋਪਰ ਕਰ ਸਕਦੇ ਹਨ ਨੂੰ ਉਜਾਗਰ ਕਰਦੀ ਹੈ। ਉਦਾਹਰਨ ਲਈ ਯੂਟਿਊਬ ਦੇ ਕਮਿਊਨਿਟੀ ਦਿਸ਼ਾ ਨਿਰਦੇਸ਼ਾਂ ਅਤੇ ਐਡਵਰਟਾਈਜ਼ਰਾਂ ਲਈ ਸਾਡੀ ਰਾਜਨੀਤਿਕ ਕੰਟੈਂਟ ਪਾਲਿਸੀ। ਯੂਟਿਊਬ ਕੋਲ ਮੈਨੀਪੁਲੇਟ ਮੀਡੀਆ, ਹਿੰਸਾ ਭੜਕਾਉਨ, ਨਫਰਤ ਫੈਲਾਉਣ ਵਾਲੇ ਭਾਸ਼ਣ ਅਤੇ ਤੰਗ-ਪਰੇਸ਼ਾਨ ਵਰਗੇ ਖੇਤਰਾਂ ਲਈ ਵੀ ਸਮੇਂ ਤੋਂ ਚਲੀ ਆ ਰਹੀ ਪਾਲਿਸੀ ਹੈ, ਇਨ੍ਹਾਂ ਪਾਲਿਸੀ ਦਾ ਉਲੰਘਣ ਕਰਨ ਵਾਲੇ ਕੰਟੈਂਟ ਦੀ ਪਛਾਣ ਕਰਨ ਅਤੇ ਉਸਨੂ ਹਟਾਉਣ ਲਈ ਅਸੀਂ ਰੀਵਿਊ ਅਤੇ ਮਸ਼ੀਨ ਲਰਨਿੰਗ ਦੇ ਆਪਸੀ ਤਾਲਮੇਲ 'ਤੇ ਭਰੋਸਾ ਕਰਦੇ ਹਾਂ।