ਬੀ.ਆਰ.ਓ. ਦਾ ਐਲਾਨ : ਇਸ ਹਫਤੇ ਵਾਹਨਾਂ ਲਈ ਰੋਹਤਾਂਗ ਮਾਰਗ ਰਹੇਗਾ ਬੰਦ

Sunday, Apr 08, 2018 - 10:24 AM (IST)

ਬੀ.ਆਰ.ਓ. ਦਾ ਐਲਾਨ : ਇਸ ਹਫਤੇ ਵਾਹਨਾਂ ਲਈ ਰੋਹਤਾਂਗ ਮਾਰਗ ਰਹੇਗਾ ਬੰਦ

ਮਨਾਲੀ— ਮਨਾਲੀ ਰੋਹਤਾਂਗ ਕੇਲਾਂਗ ਮਾਰਗ ਦੇ ਮੁਰੰਮਤ ਕਾਰਜ ਨੂੰ ਦੇਖਦੇ ਹੋਏ ਬੀ.ਆਰ.ਓ. ਨੇ ਹਰ ਮੰਗਲਵਾਰ ਨੂੰ ਰੋਹਤਾਂਗ ਮਾਰਗ ਵਾਹਨਾਂ ਦੀ ਆਵਾਜਾਈ ਨੂੰ ਬੰਦ ਕਰ ਦਿੱਤਾ ਹੈ। ਪ੍ਰੈੱਸ ਨੂੰ ਜਾਰੀ ਬਿਆਨ 'ਚ ਐੈੱਸ.ਡੀ.ਐੈੱਮ. ਮਨਾਲੀ ਰਮਨ ਘਰਸੰਗੀ ਨੇ ਕਿਹਾ ਹੈ ਕਿ ਬੀ.ਆਰ.ਓ. ਨੇ ਹਰ ਮੰਗਲਵਾਰ ਨੂੰ ਰੋਹਤਾਂਗ ਦਰਾਂ ਵਾਹਨਾਂ ਲਈ ਬੰਦ ਕਰ ਦਿੱਤਾ ਹੈ। ਉਨ੍ਹਾਂ ਨੇ ਲਾਹੌਲ ਆਉਣ-ਜਾਣ ਵਾਲੇ ਵਾਹਨ ਚਾਲਕਾਂ ਨੂੰ ਕੀਤੀ ਹੈ ਕਿ ਮੰਗਲਵਾਰ ਨੂੰ ਕੋਈ ਵੀ ਵਾਹਨ ਰੋਹਤਾਂਗ ਦਰਾਂ ਪਾਰ ਨਾ ਕਰਨ। ਉਨ੍ਹਾਂ ਨੇ ਦੱਸਿਆ ਕਿ ਮੰਗਲਵਾਰ ਨੂੰ ਜਾਣ ਵਾਲੇ ਵਾਹਨ ਬੁੱਧਵਾਰ ਨੂੰ ਹੀ ਦਰਾਂ ਪਾਰ ਕਰ ਸਕਣਗੇ। ਇਸ ਵਾਰ 10 ਅਪ੍ਰੈਲ ਮੰਗਲਵਾਰ ਨੂੰ ਮਨਾਲੀ ਵੱਲੋਂ ਜਾਣ ਵਾਲੇ ਜਿਨਾਂ ਵਾਹਨਾਂ ਨੇ ਰੋਹਤਾਂਗ ਜਾਣਾ ਸੀ, ਉਹ ਹੁਣ 11 ਅਪ੍ਰੈਲ ਨੂੰ ਮਨਾਲੀ ਵੱਲ ਰੁਖ ਕਰ ਸਕਣਗੇ।


Related News